matakunaमतकुण
ਸੰ. मत्कुण. ਸੰਗ੍ਯਾ- ਮਾਂਗਣੂ. ਕਟੂਆ. ਖਟਮਲ। ੨. ਮਕਨਾ (ਬਿਨਾ ਦੰਦਾਂ) ਹਾਥੀ। ੩. ਖੋਜਾ. ਦਾੜ੍ਹੀ ਬਿਨਾ ਮਨੁੱਖ.
सं. मत्कुण. संग्या- मांगणू. कटूआ. खटमल। २. मकना (बिना दंदां) हाथी। ३. खोजा. दाड़्ही बिना मनुॱख.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. मत्कुण- ਮਤਕੁਣ. ਸੰਗ੍ਯਾ- ਖਟਮਲ. ਕਟੂਆ....
ਕੱਟਣ ਵਾਲਾ ਇੱਕ ਜੀਵ. ਦੇਖੋ, ਖਟਮਲ....
ਸੰਗ੍ਯਾ- ਖਟ੍ਵਾਮਲ. ਖਾਟ (ਮੰਜੇ) ਦੀ ਮੈਲ ਤੋਂ ਪੈਦਾ ਹੋਇਆ ਇੱਕ ਜੀਵ, ਜੋ ਬਹੁਤ ਕਟੀਲਾ ਹੁੰਦਾ ਹੈ. ਮਾਂਙਣੂ (मत्कुण). ਕਟੂਆ....
ਸੰ. मत्कुण- ਮਤਕੁਣ. ਸੰਗ੍ਯਾ- ਬਿਨਾ ਦੰਦਾਂ ਹਾਥੀ. ਜਿਸ ਦੇ ਬਾਹਰਲੇ ਦੰਦ ਨ ਹੋਣ. ਦੇਖੋ, ਮਤਕੁਣ। ੨. ਅ਼. [مقنع] ਮਕ਼ਨਅ਼. ਇਸਤ੍ਰੀਆਂ ਦਾ ਪਰਦੇਦਾਰ ਵਸਤ੍ਰ. ਜੋ ਸਾਰੇ ਸ਼ਰੀਰ ਨੂੰ ਢਕ ਲੈਂਦਾ ਹੈ. ਬੁਰਕਾ....
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਸੰ. ਹਸ੍ਤਿ. ਹਸ੍ਤ (ਸੁੰਡ) ਵਾਲਾ. "ਕਹਾ ਭਇਓ ਦਰਿ ਬਾਂਧੇ ਹਾਥੀ?" (ਧਨਾ ਨਾਮਦੇਵ) ਰਾਜਪੂਤਾਨੇ ਦੀ ਡਿੰਗਲ ਭਾਸਾ ਵਿੱਚ ਉਮਰ ਦੇ ਲਿਹਾਜ ਨਾਲ ਹਾਥੀ ਦੇ ਇਹ ਨਾਮ ਹਨ-#ਪੰਜ ਵਰ੍ਹੇ ਦਾ "ਬਾਲ."#ਦਸ ਵਰ੍ਹੇ ਦਾ "ਬੋਤ."#ਵੀਹ ਵਰ੍ਹੇ ਦਾ "ਬਿੱਕ."#ਤੀਹ ਵਰ੍ਹੇ ਦਾ "ਕਲਭ."#੨. ਭੁਜਾ (ਬਾਂਹ) ਜੋ ਹੱਥ ਨੂੰ ਧਾਰਨ ਕਰਦੀ ਹੈ. "ਗੁਰੁ ਹਾਥੀ ਦੈ ਨਿਕਲਾਵੈਗੋ." (ਕਾਨ ਅਃ ਮਃ ੪) "ਸੰਸਾਰ ਸਾਗਰ ਤੇ ਕਢੁ, ਦੇ ਹਾਥੀ." (ਵਡ ਮਃ ੫)...
ਦੇਖੋ, ਖੁਸਰਾ. "ਖੋਜੇ ਜਹਾਂ ਅਨੇਕ." (ਚਰਿਤ੍ਰ ੮੨) "ਪਤਿਹਁ ਤੋਰ ਖੋਜਾ ਕਰਡਾਰਾ." (ਚਰਿਤ੍ਰ ੩੨੬) ੨. ਫ਼ਾ. [خواجہ] ਖ਼੍ਵਾਜਹ. ਮਾਲਿਕ. ਸਰਦਾਰ। ੩. ਖੜਾ ਹੋ ਜਾ ਦਾ ਸੰਖੇਪ. ਖਲੋਜਾ। ੪. ਦੇਖੋ, ਖੋਦਾ ੨....
ਸੰ. ਦਾਢਿਕਾ. ਸੰਗ੍ਯਾ- ਠੋਡੀ ਉੱਪਰਲੇ ਰੋਮ. ਸਮਸ਼੍ਰ. ਰੀਸ਼. "ਸੇ ਦਾੜੀਆ ਸਚੀਆਂ ਜਿ ਗੁਰਚੋਰਨੀ ਲਗੰਨਿ." (ਸਵਾ ਮਃ ੩) ੨. ਮੁੱਛ. "ਗਰੀਬਾ ਉਪਰਿ ਜਿ ਖਿੰਜੈ ਦਾੜੀ." (ਗਉ ਮਃ ੫) ਜੋ ਮੁੱਛ ਉੱਪਰ ਹੱਥ ਫੇਰਕੇ ਗ਼ਰੀਬਾਂ ਨੂੰ ਆਪਣਾ ਬਲ ਦੱਸਦਾ ਹੈ. ਭਾਵ- ਆਪਣਾ ਮਰਦਊ ਪ੍ਰਗਟ ਕਰਦਾ ਹੈ....