khojāखोजा
ਦੇਖੋ, ਖੁਸਰਾ. "ਖੋਜੇ ਜਹਾਂ ਅਨੇਕ." (ਚਰਿਤ੍ਰ ੮੨) "ਪਤਿਹਁ ਤੋਰ ਖੋਜਾ ਕਰਡਾਰਾ." (ਚਰਿਤ੍ਰ ੩੨੬) ੨. ਫ਼ਾ. [خواجہ] ਖ਼੍ਵਾਜਹ. ਮਾਲਿਕ. ਸਰਦਾਰ। ੩. ਖੜਾ ਹੋ ਜਾ ਦਾ ਸੰਖੇਪ. ਖਲੋਜਾ। ੪. ਦੇਖੋ, ਖੋਦਾ ੨.
देखो, खुसरा. "खोजे जहां अनेक." (चरित्र ८२) "पतिहँ तोर खोजा करडारा." (चरित्र ३२६) २. फ़ा. [خواجہ] ख़्वाजह. मालिक. सरदार। ३. खड़ा हो जा दा संखेप. खलोजा। ४. देखो, खोदा २.
ਫ਼ਾ. [خواجہ سرا] ਖ਼੍ਵਾਜਹਸਰਾ. ਜ਼ਨਾਨਖ਼ਾਨੇ ਦਾ ਦਾਰੋਗਾ. ਪੁਰਾਣੇ ਸਮੇਂ ਮੁਸਲਮਾਨਾਂ ਦੇ ਰਾਜ ਵਿੱਚ ਕੁਦਰਤੀ ਨਪੁੰਸਕ, ਅਥਵਾ ਅੰਡਕੋਸ਼ (ਫ਼ੋਤੇ) ਦੂਰ ਕਰਕੇ ਬਣਾਉਟੀ ਨਪੁੰਸਕ ਹਰਮ (ਅੰਤਹਪੁਰ) ਦੇ ਦਾਰੋਗੇ ਥਾਪੇ ਜਾਂਦੇ ਸਨ. ਇਸ ਲਈ ਖੁਸਰਾ ਸ਼ਬਦ ਨਪੁੰਸਕ ਬੋਧਕ ਹੋ ਗਿਆ ਹੈ. "ਬਿੰਦੁ ਰਾਖਿ ਜਉ ਤਰੀਐ ਭਾਈ! ਖੁਸਰੈ ਕਿਉ ਨ ਪਰਮਗਤਿ ਪਾਈ?" (ਗਉ ਕਬੀਰ)...
ਕ੍ਰਿ. ਵਿ- ਜਿੱਥੇ. ਜਿਸ ਅਸਥਾਨ ਮੇਂ. "ਜਹਾ ਸ੍ਰਵਨਿ ਹਰਿਕਥਾ ਨ ਸੁਨੀਐ." (ਸਾਰ ਮਃ ੫) "ਜਹਾਂ ਸਬਦੁ ਵਸੈ ਤਹਾਂ ਦੁਖ ਜਾਏ." (ਆਸਾ ਮਃ ੩) ੨. ਫ਼ਾ. [جہاں] ਸੰਗ੍ਯਾ- ਜਹਾਨ. ਸੰਸਾਰ। ੩. ਸੰਸਾਰ ਦੇ ਪਦਾਰਥ....
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਸੰ. ਸੰਗ੍ਯਾ- ਪਿਆਦਾ. ਪੈਦਲ. ਪਦਾਤਿ। ੨. ਕਰਨੀ. ਕਰਤੂਤ. ਆਚਾਰ। ੩. ਵ੍ਰਿੱਤਾਂਤ. ਹਾਲ। ੪. ਦਸਮਗ੍ਰੰਥ ਵਿੱਚ ਇਸਤਰੀ ਪੁਰਖਾਂ ਦੇ ਛਲ ਕਪਟ ਭਰੇ ਪ੍ਰਸੰਗ ਜਿਸ ਭਾਗ ਵਿੱਚ ਹਨ, ਉਸ ਦੀ "ਚਰਿਤ੍ਰੋਪਾਖ੍ਯਾਨ." ਸੰਗ੍ਯਾ ਹੈ, ਪਰ ਪ੍ਰਸਿੱਧ ਨਾਮ "ਚਰਿਤ੍ਰ" ਹੀ ਹੈ.#ਚਰਿਤ੍ਰਾਂ ਦੀ ਗਿਣਤੀ ੪੦੪ ਹੈ, ਪਰ ਸਿਲਸਿਲੇ ਵਾਰ ਲਿਖਣ ਵਿੱਚ ੪੦੫ ਹੈ. ਤਿੰਨ ਸੌ ਪਚੀਹ (੩੨੫) ਵਾਂ ਚਰਿਤ੍ਰ ਲਿਖਿਆ ਨਹੀਂ ਗਿਆ, ਪਰ ਉਸ ਦੇ ਅੰਤ ਇਤਿ ਸ੍ਰੀ ਲਿਖਕੇ ੩੨੫ ਨੰਬਰ ਦਿੱਤਾ ਹੋਇਆ ਹੈ.#ਇਹ ਪੋਥੀ ਦੀ ਭੂਮਿਕਾ ਵਿੱਚ ਲਿਖਿਆ ਹੈ ਕਿ ਰਾਜਾ ਚਿਤ੍ਰਸਿੰਘ ਦਾ ਸੁੰਦਰ ਰੂਪ ਵੇਖਕੇ ਇੱਕ ਅਪਸਰਾ ਮੋਹਿਤ ਹੋ ਗਈ ਅਰ ਉਸ ਨਾਲ ਸੰਬੰਧ ਜੋੜਕੇ ਹਨੁਵੰਤ ਸਿੰਘ ਮਨੋਹਰ ਪੁਤ੍ਰ ਪੈਦਾ ਕੀਤਾ ਚਿਤ੍ਰਸਿੰਘ ਦੀ ਨਵੀਂ ਵਿਆਹੀ ਰਾਣੀ ਚਿਤ੍ਰਮਤੀ, ਯੁਵਾ ਹਨੁਵੰਤ ਸਿੰਘ ਦਾ ਅਦਭੁਤ ਰੂਪ ਵੇਖਕੇ ਮੋਹਿਤ ਹੋ ਗਈ ਅਰ ਰਾਜਕੁਮਾਰ ਨੂੰ ਕੁਕਰਮ ਲਈ ਪ੍ਰੇਰਿਆ, ਪਰ ਧਰਮੀ ਹਨੁਵੰਤ ਸਿੰਘ ਨੇ ਆਪਣੀ ਮਤੇਈ ਨੂੰ ਰੁੱਖਾ ਜਵਾਬ ਦਿੱਤਾ, ਇਸ ਪੁਰ ਰਾਣੀ ਨੇ ਆਪਣੇ ਪਤੀ ਪਾਸ ਝੂਠੀਆਂ ਗੱਲਾਂ ਬਣਾਕੇ ਪੁਤ੍ਰ ਦੇ ਮਾਰੇ ਜਾਣ ਦਾ ਹੁਕਮ ਦਿਵਾ ਦਿੱਤਾ. ਰਾਜੇ ਦੇ ਸਿਆਣੇ ਮੰਤ੍ਰੀ ਨੇ ਆਪਣੇ ਸ੍ਵਾਮੀ ਨੂੰ ਚਾਲਾਕ ਇਸਤ੍ਰੀਆਂ ਦੇ ਕਪਟ ਭਰੇ ਅਨੇਕ ਚਰਿਤ੍ਰ ਸੁਣਾਕੇ ਰਾਜਕੁਮਾਰ ਵੱਲੋਂ ਸ਼ੱਕ ਦੂਰ ਕਰਨ ਦਾ ਯਤਨ ਕੀਤਾ.#ਇਨ੍ਹਾਂ ਚਰਿਤ੍ਰਾਂ ਵਿੱਚ ਪੁਰਾਤਨ ਹਿੰਦੂ ਪੁਸਤਕਾਂ ਤੋਂ, ਬਹਾਰਦਾਨਿਸ਼ ਕਿਤਾਬ ਤੋਂ, ਮੁਗ਼ਲਾਂ ਦੀ ਖ਼ਾਨਦਾਨੀ ਕਹਾਣੀਆਂ ਤੋਂ, ਰਾਜਪੂਤਾਨੇ ਦੇ ਕਥਾ ਪ੍ਰਸੰਗਾਂ ਤੋਂ, ਪੰਜਾਬ ਦੇ ਕਿੱਸੇ ਕਹਾਣੀਆਂ ਤੋ, ਕੁਝ ਆਪਣੇ ਤਜਰਬਿਆਂ ਤੋਂ ਚਰਿਤ੍ਰ ਲਿਖੇ ਗਏ ਹਨ, ਅਰ ਸਿੱਧਾਂਤ ਇਹ ਹੈ ਕਿ ਕਾਮ ਦੇ ਦਾਸ ਹੋ ਕੇ ਚਾਲਾਕ ਪਰਇਸਤ੍ਰੀਆਂ ਦੇ ਪੇਚਾਂ ਵਿੱਚ ਨਹੀਂ ਫਸਣਾ ਚਾਹੀਏ, ਅਰ ਉਨ੍ਹਾਂ ਤੇ ਇਤਬਾਰ ਕਰਕੇ ਆਪਣਾ ਸਰਵਨਾਸ਼ ਨਹੀਂ ਕਰ ਲੈਣਾ ਚਾਹੀਏ.#ਇਸ ਤੋਂ ਇਹ ਸਿੱਟਾ ਨਹੀਂ ਕੱਢਣਾ ਚਾਹੀਏ ਕਿ ਆਪਣੀ ਧਰਮਪਤਨੀ ਅਤੇ ਯੋਗ੍ਯ ਇਸਤ੍ਰੀਆਂ ਤੇ ਵਿਸ਼੍ਵਾਸ ਕਰਨਾ ਅਯੋਗ ਹੈ, ਭਾਵ ਇਹ ਹੈ ਕਿ ਕਾਮਾਤੁਰ ਹੋ ਕੇ ਪਰਇਸਤ੍ਰੀਆਂ ਦੇ ਪੇਚ ਵਿੱਚ ਫਸਕੇ ਲੋਕ ਪਰਲੋਕ ਖੋ ਲੈਣਾ ਕੁਕਰਮ ਹੈ....
ਸਰਵ- ਤਵ. ਤੇਰਾ. ਤੇਰੇ. "ਪਗ ਲਾਗਉ ਤੋਰ." (ਬਸੰ ਅਃ ਮਃ ੧) ੫. ਦੇਖੋ, ਤੋਰੁ....
ਦੇਖੋ, ਖੁਸਰਾ. "ਖੋਜੇ ਜਹਾਂ ਅਨੇਕ." (ਚਰਿਤ੍ਰ ੮੨) "ਪਤਿਹਁ ਤੋਰ ਖੋਜਾ ਕਰਡਾਰਾ." (ਚਰਿਤ੍ਰ ੩੨੬) ੨. ਫ਼ਾ. [خواجہ] ਖ਼੍ਵਾਜਹ. ਮਾਲਿਕ. ਸਰਦਾਰ। ੩. ਖੜਾ ਹੋ ਜਾ ਦਾ ਸੰਖੇਪ. ਖਲੋਜਾ। ੪. ਦੇਖੋ, ਖੋਦਾ ੨....
ਫ਼ਾ. [خواجہ] ਸੰਗ੍ਯਾ- ਘਰ ਦਾ ਮਾਲਿਕ। ੨. ਸਰਦਾਰ। ੩. ਬਜ਼ੁਰਗ। ੪. ਧਨੀ। ੫. ਹਾਕਿਮ....
ਦੇਖੋ, ਮਾਲਕ ੨। ੨. ਸੰ. ਮਾਲਾ ਬਣਾਉਣ ਵਾਲਾ. ਮਾਲਾਕਾਰ. ਮਾਲੀ। ੩. ਰਤਨਾਂ ਦੀ ਮਾਲਾ ਬਣਾਉਣ ਵਾਲਾ ਮਣਿਕਾਰ....
ਫ਼ਾ. [سردار] ਪ੍ਰਧਾਨ. ਮੁਖੀਆ. ਸ਼ਿਰੋਮਣਿ। ੨. ਦੇਖੋ, ਸਰਦ ੩. ਸਾਲ. ਵਰ੍ਹਾ. "ਸਰਦਾਰ ਬਿੰਸਤਿਚਾਰ ਕਲਿਅਵਤਾਰ ਛਤ੍ਰ ਫਿਰਾਈਅੰ." (ਕਲਕੀ) ਚੌਬੀਸ ਵਰ੍ਹੇ ਕਲਿਅਵਤਾਰ (ਕਲਕੀ ਅਵਤਾਰ) ਸਿਰ ਤੇ ਛਤਰ ਫਿਰਾਵੇਗਾ. ਭਾਵ- ਰਾਜ ਕਰੇਗਾ....
ਵਿ- ਖਲੋਤਾ. "ਖੜਾ ਪੁਕਾਰੈ ਪਾਤਣੀ." (ਸ. ਫਰੀਦ)...
ਸੰ. संक्षेप ਸੰਕ੍ਸ਼ੇਪ. ਸੰਗ੍ਯਾ- ਇਖਤਸਾਰ....
ਸੰਗ੍ਯਾ- ਖੋਦਣ (ਪੁੱਟਣ) ਦਾ ਭਾਵ. ਜਿਵੇਂ- ਉਸ ਦੇ ਘਰ ਖੋਦਾ ਦਿੱਤਾ ਹੈ। ੨. ਉਹ ਆਦਮੀ, ਜਿਸ ਦੇ ਮੂੰਹ ਉੱਤੇ ਵਾਲ ਨਾ ਉਗਣ. ਇਸ ਨੂੰ ਖੋਜਾ ਭੀ ਆਖਦੇ ਹਨ....