matakāमटका
ਸੰਗ੍ਯਾ- ਮਿੱਟੀ ਦਾ ਬਰਤਨ. ਕੂਜ਼ਾ. ਕੁੱਜਾ। ੨. ਨਖਰਾ.
संग्या- मिॱटी दा बरतन. कूज़ा. कुॱजा। २. नखरा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਮਿਟੀ ਅਤੇ ਮਿਟੀਆ....
ਸੰਗ੍ਯਾ- ਭਾਂਡਾ. ਪਾਤ੍ਰ. ਸੰ- ਵਰ੍ਤਨ। ੨. ਵਰਤਾਉ. ਵਰਤੋਂ....
ਅ਼. [کوُزہ] ਕੂਜ਼ਹ. ਸੰਗ੍ਯਾ- ਦਸਤੇ ਵਾਲਾ ਲੋਟਾ. ਗੰਗਾਸਾਗਰ. "ਪੁਰਾਬ ਖਾਮ ਕੂਜੈ." (ਵਾਰ ਮਲਾ ਮਃ ੧) ਪੁਰ- ਆਬ- ਖ਼ਾਮ ਕੂਜੈ. ਖ਼ਾਮ (ਕੱਚੇ) ਕੂਜ਼ੇ (ਦੇਹ) ਵਿੱਚ ਆਬ (ਚੇਤਨਸੱਤਾਰੂਪ ਜਲ) ਪੂਰਣ ਹੈ. "ਕੂਜਾ ਬਾਂਗ ਨਿਵਾਜ ਮੁਸਲਾ." (ਬਸੰ ਅਃ ਮਃ ੧) ੨. ਮਿਸ਼ਰੀ ਦਾ ਕੁੱਜਾ. "ਕੂਜਾ ਮੇਵਾ ਮੈ ਸਭਕਿਛੁ ਚਾਖਿਆ." (ਗਉ ਮਃ ੧) ੩. ਜੰਗਲੀ ਚਿੱਟਾ ਗੁਲਾਬ. "ਫੂਲ ਗੁਲਾਬ ਕੇਵੜਾ ਕੂਜਾ." (ਰਘੁਰਾਜ) ੪. ਸੰ. ਮੋਤੀਆ....
ਦਖੋ, ਕੂਜਾ....
ਫ਼ਾ. [نخرہ] ਸੰਗ੍ਯਾ- ਚੰਚਲਤਾ ਦੀ ਚੇਸ੍ਟਾ. ਚੋਚਲਾ....