makhatūlaमखतूल
ਮਰਾ. ਸੰਗ੍ਯਾ- ਸਾਫ ਕੀਤਾ ਅਤੇ ਵੱਟਿਆ ਹੋਇਆ ਰੇਸ਼ਮ. ਸੰ. ਮਹਾਰ੍ਘਤੂਲ. "ਤੁਮ ਮਖਤੂਲ ਸੁਪੇਦ ਸਪੀਅਲ, ਹਮ ਬਪੁਰੇ ਜ਼ਸ ਕੀਰਾ." (ਆਸਾ ਰਵਿਦਾਸ) ਦੇਖੋ, ਸਪੀਅਲ.
मरा. संग्या- साफ कीता अते वॱटिआ होइआ रेशम. सं. महार्घतूल. "तुम मखतूल सुपेद सपीअल, हम बपुरे ज़स कीरा." (आसा रविदास) देखो, सपीअल.
ਸੰਗ੍ਯਾ- ਮ੍ਰਿਤ੍ਯੁ. ਮੌਤ. ਦੇਖੋ, ਮਰ. "ਜਰਾ ਮਰਾ ਤਾਪੁ." (ਗਉ ਮਃ ੪) ੨. ਮਰਾਠੀ (ਮਹਾਰਾਸ੍ਟ੍ਰੀ) ਦਾ ਸੰਖੇਪ। ੩. ਫ਼ਾ. ਸਰਵ- ਮੈਨੂੰ. ਮੁਝੇ. ਮੇਰੇ ਤਾਈਂ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [صاف] ਸਾਫ਼. ਵਿ- ਨਿਰਮਲ। ੨. ਸ਼ੁੱਧ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਫ਼ਾ. [ریشم] ਸੰਗ੍ਯਾ- ਪੱਟ. ਚਿਨਾਂਸ਼ੁਕ....
ਸਰਵ- ਤੂ ਦਾ ਬਹੁਵਚਨ. ਤੁਸੀਂ. "ਤੁਮ ਸਾਚੇ ਹਮ ਤੁਮ ਹੀ ਰਾਚੇ." (ਸੋਰ ਮਃ ੧)...
ਮਰਾ. ਸੰਗ੍ਯਾ- ਸਾਫ ਕੀਤਾ ਅਤੇ ਵੱਟਿਆ ਹੋਇਆ ਰੇਸ਼ਮ. ਸੰ. ਮਹਾਰ੍ਘਤੂਲ. "ਤੁਮ ਮਖਤੂਲ ਸੁਪੇਦ ਸਪੀਅਲ, ਹਮ ਬਪੁਰੇ ਜ਼ਸ ਕੀਰਾ." (ਆਸਾ ਰਵਿਦਾਸ) ਦੇਖੋ, ਸਪੀਅਲ....
ਫ਼ਾ. [سپید] ਸਪੇਦ. ਵਿ- ਸ਼੍ਵੇਤ. ਚਿੱਟਾ. ਬੱਗਾ. "ਕੋਈ ਓਢੈ ਨੀਲ ਕੋਈ ਸਪੇਦ." (ਰਾਮ ਮਃ ੫) "ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ." (ਵਾਰ ਸੂਹੀ ਮਃ ੧) ਕਾਲੀ ਰਾਤ ਵਿੱਚ ਚਿੱਟੀਆਂ ਚੀਜਾਂ ਦੇ ਓਹੀ ਰੰਗ ਰਹਿੰਦੇ ਹਨ, ਰਾਤ ਦੀ ਸੰਗਤਿ ਨਾਲ ਕਾਲੇ ਨਹੀਂ ਹੁੰਦੇ. ਇਵੇਂ ਹੀ ਗੁਰਮੁਖ ਅੰਜਨ ਵਿੱਚ ਨਿਰੰਜਨ ਰਹਿੰਦੇ ਹਨ....
ਸੰ. सर्पिल ਸਿਰ੍ਪਲ. ਸੰਗ੍ਯਾ- ਦੁੱਧ, , ਜੋ ਸਿਰ੍ਪ (ਘੀ) ਦੇ ਧਾਰਨ ਵਾਲਾ ਹੈ. ਜਿਸ ਵਿੱਚੋਂ ਘੀ ਨਿਕਲਦਾ ਹੈ. "ਤੁਮ ਮਖਤੂਲ ਸਪੇਦ ਸਪੀਅਲ ਹਮ ਬਪੁਰੇ ਜਸ ਕੀਰਾ." (ਆਸਾ ਰਵਿਦਾਸ) ਤੁਸੀਂ ਰੇਸ਼ਮ ਹੋਂ ਦੁੱਧ ਜੇਹੇ ਚਿੱਟੇ, ਅਸੀਂ ਬੇਚਾਰੇ ਕੀਰਾਨ (ਕਾਲੇ ਪੱਥਰ) ਹਾਂ. ਦੇਖੋ, ਕੀਰਾ....
ਸੰਗ੍ਯਾ- ਕੀੜਾ. ਕੀਟ। ੨. ਭਾਵ- ਤੁੱਛ. ਨੀਚ. "ਜਨ ਨਾਨਕ ਕੀਰਾ." (ਗਉ ਮਃ ੩) "ਸੁਲਤਾਨ ਖਾਨ ਕਰੇ ਖਿਨਿ ਕੀਰੇ." (ਮਾਰੂ ਸੋਲਹੇ ਮਃ ੫) ੩. ਅ਼. [قیِران] ਕ਼ੀਰਾਨ. ਕਾਲਾ ਪੱਥਰ. ਦੇਖੋ, ਸਪੀਅਲ ਅਤੇ ਮਖਤੂਲ. "ਤੁਮ ਮਖਤੂਲ ਸਪੇਦ ਸਪੀਅਲ, ਹਮ ਬਪੁਰੇ ਜਸ ਕੀਰਾ." (ਆਸਾ ਰਵਿਦਾਸ)...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੂਰਜ ਦਾ ਸੇਵਕ. ਰਵਿ ਉਪਾਸਕ. ਸੌਰ। ੨. ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ. ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ. ਰਵਿਦਾਸ ਕਬੀਰ ਦਾ ਸਮਕਾਲੀ ਸੀ. ਇਸ ਨੂੰ ਬਹੁਤ ਪੁਸ੍ਤਕਾਂ ਵਿੱਚ ਰੈਦਾਸ ਭੀ ਲਿਖਿਆ ਹੈ. ਰਵਿਦਾਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹੈ. "ਕਹਿ ਰਵਿਦਾਸ ਖਲਾਸ ਚਮਾਰਾ." (ਗਉ) "ਰਵਿਦਾਸੁ ਜਪੈ ਰਾਮਨਾਮਾ." (ਸੋਰ)...