bhēnhaभेंह
ਕਮਲ ਦੀ ਜੜ. ਭਿਸ। ੨. ਕਮਲ ਦੀ ਡੰਡੀ. ਕਮਲਨਾਲ.
कमल दी जड़. भिस। २. कमल दी डंडी. कमलनाल.
ਸੰ. ਸੰਗ੍ਯਾ- ਕੌਲ ਫੁੱਲ. ਜਲਜ. "ਹਰਿ ਚਰਣਕਮਲ ਮਕਰੰਦ ਲੋਭਿਤ ਮਨੋ." (ਧਨਾ ਮਃ ੧) ੨. ਜਲ। ੩. ਅੱਖ ਦਾ ਡੇਲਾ। ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਇੱਕ ਨਗਣ- .#ਉਦਾਹਰਣ-#ਭਜਨ। ਕਰਨ। ਦੁਖਨ। ਦਰਨ ॥#(ਅ) ਛੱਪਯ ਦਾ ਇੱਕ ਭੇਦ. ਦੇਖੋ, ਗੁਰੁਛੰਦ ਦਿਵਾਕਰ। ੫. ਕਮਲਾ ਦਾ ਸੰਖੇਪ. ਲਕ੍ਸ਼੍ਮੀ (ਲੱਛਮੀ). "ਸਕਲ ਅਨੂਪ ਰੂਪ ਕਮਲ ਬਿਖੈ ਸਮਾਤ." (ਭਾਗੁ ਕ)...
ਸੰਗ੍ਯਾ- ਕਮਲ ਦੀ ਜੜ. ਭੇਂਹ. ਭਿੰਹ। ੨. ਸੰ. ਭ੍ਰਿਸ਼. ਵਿ- ਪ੍ਰਬਲ. ਦੇਖੋ, ਭ੍ਰਿਸ਼. "ਬਿਲੋਕ ਭਾਰਗਵੰ ਭਿਸੰ." (ਦੱਤਾਵ)...
ਸੰਗ੍ਯਾ- ਛੋਟਾ ਦੰਡ. ਸੋਟੀ। ੨. ਤਰਾਜ਼ੂ ਦੀ ਛਟੀ, ਜਿਸ ਨਾਲ ਦੇਵੋਂ ਪਲੜੇ ਬੱਧੇ ਰਹਿੰਦੇ ਹਨ. "ਜਿਹਬਾ ਡੰਡੀ ਇਹੁ ਘਟੁ ਛਾਬਾ." (ਮਾਰੂ ਮਃ ੧) ੩. ਦੰਡ ਜੇਹੀ ਸਿੱਧੀ ਪਗਡੰਡੀ। ੪. ਵੀਣਾ ਦਾ ਦੰਡ, ਜਿਸ ਦੇ ਦੋਹੀਂ ਪਾਸੀਂ ਤੂੰਬੇ ਜੜੇ ਹੁੰਦੇ ਹਨ ਅਤੇ ਸੁਰਾਂ ਦੇ ਬੰਦ ਹੋਇਆ ਕਰਦੇ ਹਨ. "ਭਉ ਭਾਉ ਦੁਇ ਪਤ ਲਾਇ ਜੋਗੀ, ਇਹੁ ਸਰੀਰ ਕਰਿ ਡੰਡੀ." (ਰਾਮ ਅਃ ਮਃ ੩) ਦੇਖੋ, ਪਤ। ੫. ਸੰ. दरिाडन् ਵਿ- ਡੰਡਾ ਰੱਖਣ ਵਾਲਾ। ੬. ਸੰਗ੍ਯਾ- ਸੰਨ੍ਯਾਸੀ. "ਕਹੂੰ ਡੰਡੀ ਹ੍ਵੈ ਪਧਾਰੇ." (ਅਕਾਲ) ੭. ਦੇਖੋ, ਡਾਂਡੀ ੫....