bhāndāgāra, bhāndāraभांडागार, भांडार
ਸੰ. ਸੰਗ੍ਯਾ- ਸੌਦਾਗਰੀ ਦਾ ਮਾਲ ਰੱਖਣ ਦਾ ਮਕਾਨ. ਦੇਖੋ, ਭਾਂਡਸਾਲ। ੨. ਰਸੋਈ ਦਾ ਅਸਥਾਨ. ਲੰਗਰ. ਪਾਕਸ਼ਾਲਾ.
सं. संग्या- सौदागरी दा माल रॱखण दा मकान. देखो, भांडसाल। २. रसोई दा असथान. लंगर. पाकशाला.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਮਾਲਾ. "ਮੁਕਤਿਮਾਲ ਕਨਿਕ ਲਾਲ ਹੀਰਾ." (ਜ਼ੈਤ ਮਃ ੫) "ਰਤਨ ਪਦਾਰਥਾ ਸਾਧੁ ਸੰਗਤਿ ਮਿਲ ਮਾਲ ਪਰੋਈਐ." (ਭਾਗੁ) ੨. ਹਰਟ (ਘਟਿਯੰਤ੍ਰ) ਦੀ ਮਾਲਾ, ਮਾਲ. "ਕਰ ਹਰਿ ਹਰਮਾਲ ਟਿੰਡ ਪਰੋਵਹੁ." (ਬਸੰ ਮਃ ੧) ੩. ਕਤਾਰ. ਸ਼੍ਰੇਣੀ। ੪. ਚਰਖੇ ਦੀ ਸੂਤਮਾਲਾ, ਜਿਸ ਨਾਲ ਚਕ੍ਰ ਫਿਰਦਾ ਹੈ। ੫. ਪੀਲੂ ਦਾ ਬਿਰਛ. ਜਾਲ. ਵਣ. ਦੇਖੋ, ਮਾਲਸਾਹਿਬ। ੬. ਅ਼. [مال] ਦੌਲਤ. ਧਨ. ਸੰਪਦਾ. "ਮਾਲ ਜੋਬਨ ਛੋਡਿ ਵੈਸੀ." (ਆਸਾ ਛੰਤ ਮਃ ੫) ੭. ਫ਼ਾ. ਵਿ- ਮਲਿਆ ਹੋਇਆ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਪਾਮਾਲ। ੮. ਸੰਗ੍ਯਾ- ਵਿਸ਼੍ਰਾਮ। ੯. ਸਮਾਨਤਾ. ਤੁਲ੍ਯਤਾ....
ਸੰ. ਭਾਂਡਸ਼ਾਲਾ. ਸੰਗ੍ਯਾ- ਸੌਦਾਗਰੀ ਦਾ ਸਾਮਾਨ ਰੱਖਣ ਦਾ ਮਕਾਨ. ਮਾਲਗੁਦਾਮ. ਦੁਕਾਨ. ਕੋਠੀ. ਦੇਖੋ, ਭਾਂਡ ੩. "ਸੁਰਤਿ ਸੋਚ ਕਰਿ ਭਾਂਡਸਾਲ." (ਸੋਰ ਮਃ ੧) ਇਸੇ ਸ਼ਬਦ ਤੋਂ ਪੰਜਾਬੀ ਭੜਸਾਲ ਹੈ....
ਸੰਗ੍ਯਾ- ਰਸ ਪਕਾਉਣ ਦੀ ਥਾਂ (ਪਾਕਸ਼ਾਲਾ). ਜਿੱਥੇ ਖਟਰਸ ਸਿੱਧ ਕੀਤੇ ਜਾਂਦੇ ਹਨ. "ਸੂਤਕ ਪਵੈ ਰਸੋਇ."(ਵਾਰ ਆਸਾ) "ਉਚੇ ਮੰਦਰ ਸਾਲ ਰਸੋਈ." (ਸੂਹੀ ਰਵਿਦਾਸ) ੨. ਸਿੱਧ ਕੀਤਾ ਹੋਇਆ ਅੰਨ. ਭੋਜਨ. ਪ੍ਰਸਾਦ. ਜਿਵੇਂ- ਰਸੋਈ ਤਿਆਰ ਹੈ....
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...
ਸੰਗ੍ਯਾ- ਅਨਲਗ੍ਰਿਹ. ਪਾਕਸ਼ਾਲਾ. ਰਸੋਈ ਦਾ ਘਰ. "ਲੰਗਰ ਕੀ ਸੇਵਾ ਨਿਤ ਕਰਹੀ." (ਗੁਪ੍ਰਸੂ) ੨. ਇੱਕ ਯੋਗੀ, ਜਿਸ ਨੇ ਸ਼੍ਰੀ ਗੁਰੂ ਨਾਨਕਦੇਵ ਨਾਲ ਚਰਚਾ ਕੀਤੀ. "ਮਨ ਲੰਗਰ ਰੋਸ ਕਿਯੋ ਸੁਨਕੈ." (ਨਾਪ੍ਰ) ੩. ਵਿ- ਢੀਠ. ਲੱਜਾ ਰਹਿਤ. "ਖਾਵਤ ਲੰਗਰ ਦੈਕਰ ਗਾਰੀ." (ਕ੍ਰਿਸਨਾਵ) ੪. ਚਪਲ. ਚੰਚਲ। ੫. ਫ਼ਾ. [لنگر] ਸੰਗ੍ਯਾ- ਲੋਹੇ ਦਾ ਵਜ਼ਨਦਾਰ ਕੁੰਡਾ, ਜਿਸ ਨੂੰ ਪਾਣੀ ਵਿੱਚ ਸਿੱਟਕੇ ਜਹਾਜ ਨੂੰ ਠਹਿਰਾਇਆ ਜਾਂਦਾ ਹੈ. Anchor। ੬. ਘੰਟੇ ਆਦਿ ਦਾ ਲੰਬਕ Pendulum। ੭. ਦੋ ਤਹਿ ਦੇ ਵਸਤ੍ਰ ਨੂੰ ਸਿਉਣ ਤੋਂ ਪਹਿਲਾਂ ਜੋੜਨ ਲਈ ਲਾਇਆ ਹੋਇਆ ਟਾਂਕਾ। ੮. ਉਹ ਥਾਂ, ਜਿੱਥੇ ਅਨਾਥਾਂ ਨੂੰ ਅੰਨਦਾਨ ਮਿਲੇ। ੯. ਦੇਖੋ, ਲੋਹ ਲੰਗਰ....
ਸੰਗ੍ਯਾ- ਪਾਕ (ਪਕਾਉਣ) ਦੀ ਸ਼ਾਲਾ (ਘਰ), ਰਸੋਈਘਰ. ਲੰਗਰ. "ਅਪਰਸ ਕਰਤ ਪਾਕਸਾਰ." (ਸਾਰ ਪੜਤਾਲ ਮਃ ੪) "ਅਤਿ ਸੂਚੀ ਤੇਰੀ ਪਾਕਸਾਲ." (ਆਸਾ ਮਃ ੫)...