bhatanēraभटनेर
ਭੱਟੀਰਾਉ ਦਾ ਵਸਾਇਆ ਨਗਰ, ਜੋ ਹੁਣ ਰਾਜ ਬੀਕਾਨੇਰ ਵਿੱਚ "ਹਨੂਮਾਨਗੜ੍ਹ" ਨਾਮ ਤੋਂ ਪ੍ਰਸਿੱਧ ਹੈ। ੨. ਦੇਖੋ, ਭਟਿੰਡਾ.
भॱटीराउ दा वसाइआ नगर, जो हुण राज बीकानेर विॱच "हनूमानगड़्ह" नाम तों प्रसिॱध है। २. देखो, भटिंडा.
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....
ਕ੍ਰਿ. ਵਿ- ਅਬ. ਇਸ ਵੇਲੇ. "ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ." (ਮਾਝ ਮਃ ੫) ਇਸ ਦਾ ਮੂਲ ਸੰਸਕ੍ਰਿਤ अहनि ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ- ਅੱਜ ਦੇ ਦਿਨ....
ਉਸਾਰੀ ਕਰਨ ਵਾਲਾ. ਮੇਮਾਰ। ੨. ਰਜ (ਰਜਗੁਣ) ਵਾਲਾ. ਰਜੋਗੁਣੀ. "ਰਾਜ ਬਿਨਾਸੀ ਤਾਮ ਬਿਨਾਸੀ." (ਸਾਰ ਮਃ ੫) ੩. ਰੱਜੁ. ਰੱਸੀ. "ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ." (ਸੋਰ ਰਵਿਦਾਸ) ਰੱਜੁ ਵਿੱਚ ਜਿਵੇਂ ਸੱਪ ਦਾ ਪ੍ਰਸੰਗ ਹੈ। ੪. ਰਾਜਾ. "ਨਾ ਇਹੁ ਰਾਜ, ਨ ਭੀਖ ਮੰਗਾਸੀ." (ਗੌਂਡ ਕਬੀਰ) ੫. ਰਾਜ੍ਯ. ਰਿਆਸਤ. "ਤਿਸ ਕੋ ਕਰੋ ਰਾਜ ਤੇ ਬਾਹਿਰ." (ਗੁਪ੍ਰਸੂ) ੬. ਸੰ. राज्. ਧਾ- ਚਮਕਣਾ. ਸ਼ੋਭਾ ਦੇਣਾ, ਜਿੱਤਣਾ। ੭. ਰਾਜ ਸ਼ਬਦ ਸ਼ਿਰੋਮਣਿ ਅਰਥ ਵਿੱਚ ਭੀ ਆਉਂਦਾ ਹੈ, ਜਿਵੇਂ ਰਾਜਹੰਸ, ਰਾਜ ਰਾਜ, ਦੇਵਰਾਜ ਆਦਿ। ੮. ਫ਼ਾ. [راز] ਰਾਜ਼. ਗੁਪਤ ਭੇਦ. "ਰੋਜ ਹੀ ਰਾਜ ਬਿਲੋਕਤ ਰਾਜਿਕ." (ਅਕਾਲ) ੯. ਤੰਦਈਆ. ਭਰਿੰਡ (ਡੇਮੂ) ਦੀ ਜਾਤਿ ਦਾ ਇੱਕ ਲਾਲ ਪੀਲੇ ਰੰਗਾ ਜੀਵ....
ਰਾਜਪੂਤਾਨੇ ਵਿੱਚ "ਬੀਕਾ" ਨਾਮ ਦੇ ਪ੍ਰਤਾਪੀ ਰਾਜਪੂਤ ਦਾ ਸੰਮਤ ੧੫੪੫ ਵਿੱਚ ਵਸਾਇਆ ਨਗਰ, ਜਿਸ ਦਾ ਪ੍ਰਾਚੀਨ ਨਾਮ ਬੀਕਾਮੇਰੁ ਸੀ. ਇਹ ਰਿਆਸਤ ਬੀਕਾਨੇਰ ਦੀ ਰਾਜਧਾਨੀ ਹੈ. ਵਸੋਂ। ੬੯੩੧੫ ਹੈ. ਭਟਿੰਡੇ ਤੋਂ ਇਸ ਨੂੰ ਛੋਟੀ ਰੇਲ ਜਾਂਦੀ ਹੈ ਅਰ ਫਾਸਿਲਾ ੨੦੧ ਮੀਲ ਹੈ. ਰਿਆਸਤ ਬੀਕਾਨੇਰ ਦਾ ਰਕਬਾ ੨੩, ੩੧੫ ਵਰਗਮੀਲ ਅਤੇ ਆਬਾਦੀ ੬੬੦, ੬੫੬ ਹੈ. ਵਰਤਮਾਨ ਮਹਾਰਾਜਾ ਸਰ ਗੰਗਾਸਿੰਘ ਬਹਾਦੁਰ ਹੈ. "ਬੀਕਾਨੇਰ ਰਾਵ ਇੱਕ ਭਾਰੋ." (ਚਰਿਤ੍ਰ ੧੪੪)...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਭੱਟੀਰਾਉ ਰਾਜਪੂਤ ਦਾ ਵਸਾਇਆ ਨਗਰ, ਜਿਸ ਦੇ ਭਟਨੇਰ ਆਬਾਦ ਕੀਤੀ. ਇਹ ਹੁਣ ਮਹਾਰਾਜਾ ਪਟਿਆਲਾ ਦੀ ਨਜਾਮਤ ਬਰਨਾਲਾ ਵਿੱਚ ਹੈ. ਇਸ ਨਗਰ ਦੇ ਪਾਸ ਰਾਜਾ ਬਿਨੈਪਾਲ ਦਾ ਰਚਿਆ ਬਹੁਤ ਉੱਚਾ ਕਿਲਾ ਹੈ, ਜਿਸ ਦੀ ਬਲੰਦੀ ੧੧੮ ਫੁਟ ਹੈ. ਬਹੁਤ ਲੇਖਕਾਂ ਨੇ ਇਸ ਨੂੰ ਜੈਪਾਲ ਦੀ ਰਾਜਧਾਨੀ ਭੀ ਲਿਖਿਆ ਹੈ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਇਸ ਨਗਰ ਪਧਾਰੇ ਹਨ. ਇੱਕ ਗੁਰਦ੍ਵਾਰਾ ਕਿਲੇ ਦੇ ਅੰਦਰ ਹੈ, ਜਿਸ ਨੂੰ ਰਿਆਸਤ ਪਟਿਆਲੇ ਵੱਲੋਂ ੫੦ ਘੁਮਾਉਂ ਜ਼ਮੀਨ ਹੈ. ਦੂਜਾ ਰਤਨਹਾਜੀ ਦੇ ਮਕਾਨ ਪਾਸ ਹੈ (ਜਿਸ ਥਾਂ ਗੁਰੂ ਸਾਹਿਬ ਦਾ ਕੈਂਪ ਸੀ). ਇਸ ਗੁਰਦ੍ਵਾਰੇ ਨੂੰ ੨੫ ਘੁਮਾਉਂ ਜ਼ਮੀਨ ਹੈ. ਪੁਜਾਰੀ ਦੋਹੀਂ ਥਾਈਂ ਸਿੰਘ ਹਨ.#ਭਟਿੰਡੇ ਤੇ ਰਾਜਾ ਅਮਰਸਿੰਘ ਪਟਿਆਲਾਪਤਿ ਨੇ ਸਨ ੧੭੭੧ ਵਿੱਚ ਕਬਜਾ ਕੀਤਾ ਸੀ.¹ ਮਹਾਰਾਜਾ ਕਰਮਸਿੰਘ ਨੇ ਭਟਿੰਡੇ ਦੇ ਕਿਲੇ ਦਾ ਨਾਮ ਗੋਬਿੰਦਗੜ੍ਹ ਰੱਖਿਆ.#ਭਟਿੰਡੇ ਦਾ ਪੁਰਾਣਾ ਸੰਸਕ੍ਰਿਤ ਨਾਮ ਵਿਕ੍ਰਮਗੜ੍ਹ ਹੈ. ਇਹ ਨਾਰਥ ਵੈਸਟਰਨ, ਸਦਰਨ ਪੰਜਾਬ, ਜੋਧਪੁਰ ਬੀਕਾਨੇਰ ਅਤੇ ਰਾਜਪੂਤਾਨਾ ਰੇਲਵੇ ਦਾ ਮਿਲਾਪਅਸਥਾਨ junction ਹੈ....