brahamajoga, brahamajoguब्रहमजोग, ब्रहमजोगु
ਬ੍ਰਹ੍ਮਯੋਗ. ਨਾਮਅਭ੍ਯਾਸ ਦ੍ਵਾਰਾ ਕਰਤਾਰ ਵਿੱਚ ਮਨ ਜੋੜਨ ਦੀ ਕ੍ਰਿਯਾ, ਭਕ੍ਤਿਯੋਗ. "ਕਰਿ ਭੇਖ ਨ ਪਾਈਐ ਬ੍ਰਹਮਜੋਗੁ." (ਕਾਨ ਪੜਤਾਲ ਮਃ ੫) ੨. ਬ੍ਰਹ੍ਮ ਦਾ ਮਿਲਾਪ.
ब्रह्मयोग. नामअभ्यास द्वारा करतार विॱच मन जोड़न दी क्रिया, भक्तियोग. "करि भेख न पाईऐ ब्रहमजोगु." (कान पड़ताल मः ५) २. ब्रह्म दा मिलाप.
ਦੇਖੋ, ਦ੍ਵਾਰ। ੨. ਵ੍ਯ- ਜ਼ਰਿਅ਼ਹ ਸੇ. ਵਸੀਲੇ ਤੋਂ. "ਗੁਰੁ ਦ੍ਵਾਰਾ ਗੁਣ ਪ੍ਰਾਪਤ ਹੋਇ." (ਗੁਪ੍ਰਸੂ) ੩. ਦੇਖੋ, ਮਹਾਦੇਵੀ....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਕਰ (ਹੱਥ) ਵਿੱਚ. ਕਰ ਮੇਂ. "ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ." (ਫੁਨਹੇ ਮਃ ੫) ੨. ਕ੍ਰਿ. ਵਿ- ਕਰਕੇ. "ਕਰਿ ਅਨਰਥ ਦਰਬੁ ਸੰਚਿਆ." (ਵਾਰ ਜੈਤ) ੩. ਸੰ. करिन् ਹਾਥੀ, ਜੋ ਕਰ (ਸੁੰਡ) ਵਾਲਾ ਹੈ. "ਏਕਹਿ ਕਰ ਕਰਿ ਹੈ ਕਰੀ. ਕਰੀ ਸਹਸ ਕਰ ਨਾਹਿ." (ਵ੍ਰਿੰਦ) ਇੱਕੇ ਹੱਥ (ਸੁੰਡ) ਨਾਲ ਹਾਥੀ ਕਰੀ (ਬਾਂਹ ਵਾਲਾ) ਆਖੀਦਾ ਹੈ, ਹਜਾਰ ਹੱਥ ਵਾਲਾ (ਸਹਸ੍ਰਵਾਹ) ਕਰੀ ਨਹੀਂ ਹੈ....
ਦੇਖੋ, ਭੇਸ. "ਭੇਖ ਅਨੇਕ ਅਗਨਿ ਨਹੀ ਬੂਝੈ." (ਸੁਖਮਨੀ) ੨. ਭੇਖੀ ਦੀ ਥਾਂ ਭੀ ਭੇਖ ਸ਼ਬਦ ਆਇਆ ਹੈ. "ਪੰਡਿਤ ਮੋਨੀ ਪੜਿ ਪੜਿ ਥਕੇ, ਭੇਖ ਤਕੇ ਦਨੁ ਧੋਇ." (ਮਃ ੩. ਵਾਰ ਸਾਰ) ੩. ਭਿਕ੍ਸ਼ੁ ਭਿਖਾਰੀ. ਦੇਖੋ, ਜੰਤਭੇਖ ੨....
ਬ੍ਰਹ੍ਮਯੋਗ. ਨਾਮਅਭ੍ਯਾਸ ਦ੍ਵਾਰਾ ਕਰਤਾਰ ਵਿੱਚ ਮਨ ਜੋੜਨ ਦੀ ਕ੍ਰਿਯਾ, ਭਕ੍ਤਿਯੋਗ. "ਕਰਿ ਭੇਖ ਨ ਪਾਈਐ ਬ੍ਰਹਮਜੋਗੁ." (ਕਾਨ ਪੜਤਾਲ ਮਃ ੫) ੨. ਬ੍ਰਹ੍ਮ ਦਾ ਮਿਲਾਪ....
ਸੰਗ੍ਯਾ- ਕਰ੍ਣ. ਕੰਨ. "ਮੰਤੁ ਦੀਓ ਹਰਿ ਕਾਨ." (ਪ੍ਰਭਾ ਮਃ ੪) ੨. ਕਾਨਾ. ਸਰਕੁੜੇ ਦਾ ਕਾਂਡ. "ਦੀਸਹਿ ਦਾਧੇ ਕਾਨ ਜਿਉ." (ਸ. ਕਬੀਰ) ਜਲੇ ਹੋਏ ਕਾਨੇ ਤੁੱਲ ਦੀਸਹਿਂ। ੩. ਜੁਲਾਹੇ ਦੀ ਤਾਣੀ ਦੇ ਕਾਨੇ. "ਦੁਆਰ ਊਪਰਿ ਝਿਲਕਾਵਹਿ ਕਾਨ." (ਗੌਂਡ ਕਬੀਰ) ੪. ਕਾਨ੍ਹ. ਕ੍ਰਿਸਨ. "ਗਾਵਹਿ ਗੋਪੀਆ ਗਾਵਹਿ ਕਾਨ." (ਵਾਰ ਆਸਾ) ੫. ਦੇਖੋ, ਕਾਣ, ਕਾਣਿ ਅਤੇ ਕਾਨਿ। ੬. ਤੀਰ. ਬਾਣ. "ਪ੍ਰੇਮ ਕੇ ਕਾਨ ਲਗੇ ਤਨ ਭੀਤਰਿ." (ਮਾਰੂ ਮਃ ੧) ੭. ਫ਼ਾ. [کان] ਖਾਣਿ. ਆਕਰ। ੮. ਤੁ [قان] ਕ਼ਾਨ. ਲਹੂ. ਰੁਧਿਰ....
ਸੰਗ੍ਯਾ- ਜਾਂਚ. ਛਾਨ ਬੀਨ. ਦੇਖ ਭਾਲ। ੨. ਪੱਟਤਾਲ. ਚਾਰ ਤਾਲ ਦਾ ਭੇਦ. ਇਸ ਤਾਲ ਵਿੱਚ ਗਾਏ ਜਾਣ ਵਾਲੇ ਪਦਾਂ ਦੀ "ਪੜਤਾਲ" ਸੰਗ੍ਯਾ ਹੋ ਗਈ ਹੈ, ਭਾਵੇਂ ਉਹ ਕਿਸੇ ਧਾਰਨਾ ਦੇ ਹੋਣ. ਦੇਖੋ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਆਸਾ ਕਾਨੜੇ ਆਦਿਕ ਰਾਗਾਂ ਦੇ ਪੜਤਾਲ. ਸਰਬਲੋਹ ਵਿੱਚ ਅਨੇਕ ਛੰਦਾਂ ਦੇ ਆਦਿ "ਪੜਤਾਲ" ਲਿਖਿਆ ਹੈ. ਪੜਤਾਲ ਗਾਉਣ ਦੀਆਂ ਪੁਰਾਣੀਆਂ ਰੀਤਾਂ ਹੁਣ ਲੋਪ ਹੋ ਰਹੀਆਂ ਹਨ. ਸ਼੍ਰੀ ਗੁਰੂ ਅਰਜਨਦੇਵ ਦਾ ਸਿਖਾਇਆ ਸੰਗੀਤ ਸਿੱਖਾਂ ਨੇ ਅਨਗਹਿਲੀ ਕਰਕੇ ਭੁਲਾ ਦਿੱਤਾ ਹੈ. ਭਾਈ ਗੁਰਮੁਖ ਸਿੰਘ ਭਾਈ ਅਤਰਾ ਅਤੇ ਭਾਈ ਦਿੱਤੂ ਆਦਿਕ ਦੇ ਗਾਏ ਪੜਤਾਲ ਜੋ ਸਾਡੇ ਸੁਣਨ ਵਿੱਚ ਆਏ ਹਨ, ਹੁਣ ਉਹ ਕੇਵਲ ਸਿਮ੍ਰਿਤੀ ਵਿੱਚ ਰਹਿ ਗਏ ਹਨ....
ਸੰਗ੍ਯਾ- ਮਿਲਨ. ਮੁਲਾਕਾਤ. ਮੇਲ. "ਸੰਗਤਿ ਮੀਤ ਮਿਲਾਪ." (ਧਨਾ ਮਃ ੧)...