bēsuāबेसुआ
ਦੇਖੋ, ਬੇਸਵਾ. "ਬੇਸੁਆ ਭਜਤ ਕਿਛੁ ਨਹਿ ਸਰਮਾਵੈ." (ਭੈਰ ਮਃ ੪) ਵੇਸ਼੍ਯਾ ਭੋਗਦਾ ਸ਼ਰਮਾਉਂਦਾ ਨਹੀਂ.
देखो, बेसवा. "बेसुआ भजत किछु नहि सरमावै." (भैर मः ४) वेश्या भोगदा शरमाउंदा नहीं.
ਸੰ. ਵੇਸ਼੍ਯਾ- ਸੰਗ੍ਯਾ ਬਹੁਤ ਵੇਸ (ਸ਼ਕਲਾਂ) ਬਣਾਉਣ ਵਾਲੀ, ਕੰਚਨੀ. "ਬਸਵਾ ਜਨਿ ਵਲਿ ਵਲਿ ਅਉਤਰੈ." (ਗੂਜ ਤ੍ਰਿਲੋਚਨ)...
ਦੇਖੋ, ਬੇਸਵਾ. "ਬੇਸੁਆ ਭਜਤ ਕਿਛੁ ਨਹਿ ਸਰਮਾਵੈ." (ਭੈਰ ਮਃ ੪) ਵੇਸ਼੍ਯਾ ਭੋਗਦਾ ਸ਼ਰਮਾਉਂਦਾ ਨਹੀਂ....
ਭਜਨ ਕਰਦਾ। ੨. ਸੇਵਨ ਕਰਦਾ। ੩. ਭੋਗਦਾ....
ਵਿ- ਕਿੰਚਿਤ. ਥੋੜਾ. ਤਨਿਕ. "ਹਮ ਮੂਰਖ ਕਿਛੂ ਨ ਜਾਣਹਾ." (ਆਸਾ ਛੰਤ ਮਃ ੪) ੨. ਸਰਵ- ਕੋਈ ਵਸਤੁ। ੩. ਕੋਈ ਬਾਤ. "ਜੋ ਕਿਛੁ ਕਰਣਾ ਸੋ ਕਰਿ ਰਹਿਆ." (ਵਾਰ ਆਸਾ ਮਃ ੧)...
ਸੰ. ਵ੍ਯ- ਨਿਸੇਧ ਬੋਧਕ. ਨਹੀਂ. ਨਾ. "ਧਾਮ ਹੂੰ ਨਹਿ ਜਾਹਿ." (ਜਾਪੁ)...
ਕੰਚਨੀ, ਜੋ ਅਨੇ ਵੇਸਾਂ ਨਾਲ ਸ਼ਰੀਰ ਨੂੰ ਸਿੰਗਾਰਦੀ ਹੈ. ਸਾਮਾਨ੍ਯਾ. ਗਣਿਕਾ. ਕੰਜਰੀ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...