bēbānaबेबाण
ਦੇਖੋ, ਬੀਆਬਾਨ. "ਛੁਟੈਗੀ ਬੇਬਾਣਿ." (ਸ੍ਰੀ ਮਃ ੧) ਦੇਹ ਉਜਾੜ ਵਿੱਚ ਛੱਡੀ ਜਾਊਗੀ। ੨. ਦੇਖੋ, ਵਿਮਾਨ.
देखो, बीआबान. "छुटैगी बेबाणि." (स्री मः १) देह उजाड़ विॱच छॱडी जाऊगी। २. देखो, विमान.
ਫ਼ਾ. [بیِابان] ਬੇ- ਆਬ- ਆਂ ਤੋਂ ਇਹ ਸ਼ਬਦ ਬਣਿਆ ਹੈ. ਵਿ- ਬਿਨਾ ਵਸੋਂ. ਆਬਾਦੀ ਰਹਿਤ। ੨. ਸੰਗ੍ਯਾ- ਸੁੰਨਾ ਜੰਗਲ. ਰੇਗਿਸਤਾਨ....
ਬੀਆਬਾਨ ਵਿੱਚ. ਦੇਖੋ, ਬੇਬਾਣ ੧....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰ. (दिह. ਧਾ- ਲੇਪਨ ਕਰਨਾ, ਵਧਣਾ). ਸੰਗ੍ਯਾ- ਸ਼ਰੀਰ. ਜਿਸਮ. ਤਨ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) ੨. ਫ਼ਾ. [دہ] ਅਥਵਾ [دیہ] ਪਿੰਡ. ਗ੍ਰਾਮ....
ਸੰਗ੍ਯਾ- ਆਬਾਦੀ ਬਿਨਾ ਜਗਾ. ਨਿਰਜਨ ਅਸਥਾਨ....
ਸੰ. ਸੰਗ੍ਯਾ- ਮਿਣਤੀ. ਮਾਪ. ਪੈਮਾਇਸ਼। ੨. ਸੱਤ ਮੰਜ਼ਿਲਾ ਮਕਾਨ। ੩. ਘੋੜਾ। ੪. ਹਰੇਕ ਸਵਾਰੀ। ੫. ਦੇਵਤਿਆਂ ਦਾ ਆਕਾਸ਼ ਵਿੱਚ ਵਿਚਰਣ ਵਾਲਾ ਰਥ. ਵ੍ਯੋਮਯਾਨ. ਵਾਯੁ ਯਾਨ।¹ ੬. ਅਪਮਾਨ. ਅਨਾਦਰ। ੭. ਮੋਏ ਹੋਏ ਵਡੇ ਅਤੇ ਵ੍ਰਿੱਧ ਆਦਮੀ ਦੀ ਵਾਜੇ ਗਾਜੇ ਅਤੇ ਸਜ ਧਜ ਨਾਲ ਕੱਢੀ ਹੋਈ ਅਰਥੀ ਨੂੰ ਭੀ ਵਿਮਾਨ ਆਖਦੇ ਹਨ. ਭਾਵ ਇਹ ਹੈ ਕਿ ਮੋਇਆ ਪ੍ਰਾਣੀ ਵਿਮਾਨ ਤੇ ਸਵਾਰ ਹੋਕੇ ਸੁਰਗ ਨੂੰ ਜਾ ਰਿਹਾ ਹੈ। ੮. ਵਿ- ਮਾਨ ਰਹਿਤ....