bēdhanबेदं
ਵੇਧਨ. "ਯੁਧਿਸਟਰੰ ਸਕਤਿਬੇਦੰ." (ਗ੍ਯਾਨ) ਬਰਛੀ ਨਾਲ ਵੇਧਨ ਹੋਇਆ। ੨. ਵੇਦਨ. ਪੀੜਾ. "ਗਿਰ੍ਯੋ ਜੁੱਧਭੂਮੰ ਬਲੀ ਭੂਪ ਬੇਦੰ." (ਗ੍ਯਾਨ) ੩. ਦੇਖੋ, ਵੇਦ੍ਯ.
वेधन. "युधिसटरं सकतिबेदं." (ग्यान) बरछी नाल वेधन होइआ। २. वेदन. पीड़ा. "गिर्यो जुॱधभूमं बली भूप बेदं." (ग्यान) ३. देखो, वेद्य.
ਦੇਖੋ, ਬੇਧਨ....
ਦੇਖੋ, ਗਿਆਨ....
ਸੰਗ੍ਯਾ- ਛੋਟਾ ਬਰਛਾ. ਸ਼ਕ੍ਤਿ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਵੇਦਨਾ. ਸਿੰਧੀ. ਵੇਧਣੁ. ਸੰਗ੍ਯਾ- ਪੀੜ. ਦੁੱਖ. ਦਰਦ. "ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁ?" (ਸਃ ਫਰੀਦ) "ਵਡੜੀ ਵੇਦਨ ਤਿਨਾਹ." (ਸੋਰ ਮਃ ੧) ੨. ਸੰ. ਵੇਦਨ. ਗਿਆਨ. ਇ਼ਲਮ। ੩. ਸੁਖ ਦੁੱਖ ਦਾ ਅਨੁਭਵ। ੪. ਫ਼ਾ. [ویدن] ਰੋਗ ਦਾ ਉਪਾਉ (ਇ਼ਲਾਜ). "ਏਹਾ ਵੇਦਨ ਸੋਈ ਜਾਣੈ, ਅਵਰੁ ਕਿ ਜਾਣੈ, ਕਾਰੀ ਜੀਉ?" (ਮਾਰੂ ਅਃ ਮਃ ੩)...
ਸੰਗ੍ਯਾ- ਦੁੱਖ. ਕਲੇਸ਼. ਦਰਦ. "ਚਿੰਤਾਰੋਗ ਗਈ ਹਉਪੀੜਾ." (ਮਾਝ ਮਃ ੫)...
ਸੰ. बलिन. ਵਿ- ਬਲ ਵਾਲਾ. ਤਾਕਤਵਰ. "ਪੰਜੇ ਬਧੇ ਮਹਾ ਬਲੀ." (ਵਾਰ ਬਸੰ) ੨. ਦੇਖੋ, ਬਲਿ। ੩. ਸੰ. ਵੱਲੀ. ਸੰਗ੍ਯਾ- ਬੇਲ। ੪. ਸ਼ਾਖ਼ਾ. ਟਹਣੀ। ੫. ਸਿੱਟਾ. ਮੰਜਰੀ. "ਲਤਾ ਬਲੀ ਸਾਖ ਸਭ ਸਿਮਰਹਿ." (ਮਾਰੂ ਸੋਲਹੇ ਮਃ ੫)...
ਭੂ (ਪ੍ਰਿਥਿਵੀ) ਦਾ ਪਤਿ. ਪ੍ਰਿਥਿਵੀਪਾਲਕ. "ਨ ਚਿੰਤ ਭੂਪ ਚਿੱਤ ਧਾਰ, ਰਾਮਰਾਇ ਆਇਹੈਂ" (ਰਾਮਾਵ) ੨. ਸੰ. ਭੋਪ੍ਯ. ਰਾਜੇ ਦਾ ਸਿਪਾਹੀ. "ਜਹਿ ਹੁਤੀ ਸੂਪ। ਤਹਿਂ ਗਏ ਕੂਪ।।" (ਰਾਮਾਵ) ਜਿੱਥੇ ਸੁਰਪਣਖਾ ਸੀ, ਉੱਥੇ ਰਾਵਣ ਦੇ ਸਿਪਾਹੀ ਪੁੰਜੇ....
ਵੇਧਨ. "ਯੁਧਿਸਟਰੰ ਸਕਤਿਬੇਦੰ." (ਗ੍ਯਾਨ) ਬਰਛੀ ਨਾਲ ਵੇਧਨ ਹੋਇਆ। ੨. ਵੇਦਨ. ਪੀੜਾ. "ਗਿਰ੍ਯੋ ਜੁੱਧਭੂਮੰ ਬਲੀ ਭੂਪ ਬੇਦੰ." (ਗ੍ਯਾਨ) ੩. ਦੇਖੋ, ਵੇਦ੍ਯ....
ਸੰ. ਵਿ- ਜਾਣਨ ਯੋਗ੍ਯ। ੨. ਉਸਤਤਿ ਕਰਨ ਯੋਗ੍ਯ। ੩. ਪ੍ਰਾਪਤ ਕਰਨ ਯੋਗ੍ਯ....