butakārīāबुतकारीआ
ਵਿ- ਬੁੱਤੀ (ਬਿਨਾ ਮਜ਼ਦੂਰੀ ਸੇਵਾ) ਕਰਨ ਵਾਲਾ. ਬੁੱਤੀਆਂ ਕਰਨ ਵਾਲਾ. "ਸੈਨੁ ਨਾਈ ਬੁਤਕਾਰੀਆ." (ਆਸਾ ਧੰਨਾ) ੨. ਦੇਖੋ, ਬੁੱਤੀ.
वि- बुॱती (बिना मज़दूरी सेवा) करन वाला. बुॱतीआं करन वाला. "सैनु नाई बुतकारीआ." (आसा धंना) २. देखो, बुॱती.
ਸੰਗ੍ਯਾ- ਬਹਾਨਾ. ਹੀਲਾ। ੨. ਬਿਨਾ ਮਜ਼ਦੂਰੀ ਦੀ ਸੇਵਾ. ਬੇਗਾਰ. ਇਸ ਦਾ ਮੂਲ ਸੰਸਕ੍ਰਿਤ ਵ੍ਯੁਤ ਸ਼ਬਦ ਹੈ. ਵ੍ਯੁਤ ਦਾ ਅਰਥ ਹੈ ਸੀੱਤਾ ਹੋਇਆ, ਲਪੇਟਿਆ ਹੋਇਆ. ਕੋਈ ਸਾਮਾਨ ਅਥਵਾ ਬਿਸਤਰ ਥੈਲੇ ਵਿੱਚ ਸਿਉਂਕੇ ਜਾਂ ਲਪੇਟਕੇ ਹਵਾਲੇ ਕਰਨ ਅਤੇ ਲੈ ਜਾਣ ਦੀ ਕ੍ਰਿਯਾ....
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਦੇਖੋ, ਮਜੂਰ ਅਤੇ ਮਜੂਰੀ....
ਸੰਗ੍ਯਾ- ਸੇਵਾ. ਖਿਦਮਤ. ਉਪਾਸਨਾ. "ਨਾਮੈ ਕੀ ਸਭ ਸੇਵਾ ਕਰੈ." (ਆਸਾ ਅਃ ਮਃ ੩) ੨. ਫ਼ਾ. ਸ਼ੇਵਹ. ਤਰੀਕਾ. ਕਾਇਦਾ."ਗੁਰਮਤਿ ਪਾਏ ਸਹਜਿ ਸੇਵਾ." (ਆਸਾ ਮਃ ੧) ੩. ਆਦਤ. ਸੁਭਾਉ। ੪. ਸਿੰਧੀ ਵਿੱਚ ਸੇਵਾ ਦਾ ਉੱਚਾਰਣ 'ਸ਼ੇਵਾ' ਹੈ ਅਤੇ ਇਸ ਦਾ ਅਰਥ ਪੂਜਾ ਭੇਟਾ ਭੀ ਹੈ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਸੈਨ. "ਸਖਾ ਪ੍ਰੇਮ ਗੋਬਿੰਦ." (ਆਸਾ ਮਃ ੧)...
ਸੰਗ੍ਯਾ- ਨਾਪਿਤ, ਨਹੁਁ ਲਾਹੁਣ ਅਤੇ ਭਾਂਡੇ ਮਾਂਜਣ ਆਦਿ ਸੇਵਾ ਕਰਨ ਵਾਲਾ. "ਨਾਈ ਉਧਰਿਆ ਸੈਨ ਸੈਵ." (ਬੰਸ ਅਃ ਮਃ ੫) ੨. ਵਿ- ਨਾਮ. "ਵਾਹੁ ਵਾਹੁ ਸਚੇ ਪਾਤਿਸ਼ਾਹ, ਤੂ ਸਚੀ ਨਾਈ." (ਵਾਰ ਰਾਮ ੧. ਮਃ ੩) ੩. ਨਾਮ ਕਰਕੇ. ਨਾਮ ਸੇ. ਨਾਮ ਦ੍ਵਾਰਾ. "ਤੀਰਥ ਅਠਸਠਿ ਮਜਨ ਨਾਈ." (ਮਲਾ ਮਃ ੪) ੪. ਨਾਮੋਂ ਮੇ. ਨਾਮ ਵਿੱਚ "ਜੂਠਿ ਨ ਅੰਨੀ ਜੂਠਿ ਨ ਨਾਈ." (ਵਾਰ ਸਾਰ ਮਃ ੧) ਨਾਮਾਂ ਦੀ ਅਪਵਿਤ੍ਰਤਾ ਹਿੰਦੂ ਧਰਮਸ਼ਾਸਤ੍ਰ ਵਿੱਚ ਮੰਨੀ ਹੈ. ਦੇਖੋ, ਮਨੁ ਅਃ ੩. ਸ਼: ੯। ੫. ਨਿਵਾਕੇ. ਝੁਕਾਕੇ. "ਤੁਰਕ ਮੂਏ ਸਿਰੁ ਨਾਈ." (ਸੋਰ ਕਬੀਰ) ੬. ਅ਼. [ناعی] ਨਾਈ਼. ਮੌਤ ਦਾ ਸੁਨੇਹਾ ਪੁਚਾਣ ਵਾਲਾ....
ਵਿ- ਬੁੱਤੀ (ਬਿਨਾ ਮਜ਼ਦੂਰੀ ਸੇਵਾ) ਕਰਨ ਵਾਲਾ. ਬੁੱਤੀਆਂ ਕਰਨ ਵਾਲਾ. "ਸੈਨੁ ਨਾਈ ਬੁਤਕਾਰੀਆ." (ਆਸਾ ਧੰਨਾ) ੨. ਦੇਖੋ, ਬੁੱਤੀ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਟਾਂਗ ਦੇ ਇਲਾਕੇ ਧੂਆਨ ਪਿੰਡ ਵਿੱਚ (ਜੋ ਦੇਉਲੀ ਤੋਂ ੨੦. ਮੀਲ ਹੈ) ਸੰਮਤ ੧੪੭੩ ਵਿੱਚ ਜੱਟਵੰਸ਼ ਵਿੱਚ ਇਸ ਦਾ ਜਨਮ ਹੋਇਆ. ਸ੍ਵਾਮੀ ਰਾਮਾਨੰਦ ਜੀ ਤੋਂ ਕਾਸ਼ੀ ਜਾਕੇ ਗੁਰੁਦੀਕ੍ਸ਼ਾ ਲਈ. ਪਹਿਲੀ ਉਮਰ ਵਿੱਚ ਇਹ ਮੂਰਤੀਪੂਜਕ ਰਿਹਾ ਪਰ ਅੰਤ ਨੂੰ ਵਿਸ਼੍ਵਰੂਪ ਜਗਤਨਾਥ ਦਾ ਉਪਾਸਕ ਹੋਕੇ ਪਰਮਪਦ ਦਾ ਅਧਿਕਾਰੀ ਬਣਿਆ. ਇਸ ਦੇ ਸ਼ਬਦ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹਨ. "ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ." (ਆਸਾ ਧੰਨਾ)...