bunanāबुणना
ਸੰ. ਵਯਨ. ਸਿੰਧੀ. ਵਣਣੁ. ਤਾਣੇ ਵਿੱਚ ਪੇਟਾ ਮਿਲਾਉਣ ਦੀ ਕ੍ਰਿਯਾ. ਤੰਦਾਂ ਨੂੰ ਮਿਲਾਕੇ ਕਪੜਾ ਤਿਆਰ ਕਰਨਾ.
सं. वयन. सिंधी. वणणु. ताणे विॱच पेटामिलाउण दी क्रिया. तंदां नूं मिलाके कपड़ा तिआर करना.
ਸੰ. ਸੰਗ੍ਯਾ- ਬੁਣਨਾ. ਤੰਦਾਂ ਨੂੰ ਜੋੜਕੇ ਕਪੜਾ ਤਿਆਰ ਕਰਨਾ....
ਵਿ- ਸਿੰਧ ਦੇਸ਼ ਦਾ। ੨. ਸੰਗ੍ਯਾ- ਸਿੰਧ ਦਾ ਵਸਨੀਕ। ੩. ਸਿੰਧ ਦੀ ਬੋਲੀ....
ਸੰਗ੍ਯਾ- ਤਾਣੇ ਦੇ ਤਿਰਛੇ ਤੰਦ. "ਸੂਤ ਇੱਕ ਜਿਉ ਤਾਣਾ ਪੇਟਾ." (ਭਾਗੁ) ੨. ਮੱਧ ਭਾਗ. ਵਿਚਾਲਾ। ੩. ਤਫਸੀਲ. ਵਿਉਰਾ। ੪. ਘੇਰਾ। ੫. ਨਦੀ ਦਾ ਪਾਟ. ਦੋਹਾਂ ਕਿਨਾਰਿਆਂ ਦੇ ਵਿਚਕਾਰ ਦੀ ਵਿੱਥ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰ. ਕਰ੍ਪਟ. ਸੰਗ੍ਯਾ- ਵਸਤ੍ਰ. ਪਟ. "ਕਪੜੁ ਰੂਪ ਸੁਹਾਵਣਾ." (ਵਾਰ ਆਸਾ) ੨. ਖ਼ਿਲਤ. "ਸਿਫਤਿ ਸਲਾਹ ਕਪੜਾ ਪਾਇਆ." (ਵਾਰ ਮਾਝ ਮਃ ੧) ੩. ਭਾਵ, ਦੇਹ. ਸ਼ਰੀਰ. "ਕਰਮੀ ਆਵੈ ਕਪੜਾ." (ਜਪੁ) "ਪਰਹਰਿ ਕਪੜੁ ਜੇ ਪਿਰ ਮਿਲੈ." (ਵਾਰ ਸੋਰ ਮਃ ੧) ਇਸ ਥਾਂ ਪਾਖੰਡ ਭੇਸ (ਵੇਸ) ਦੇ ਤ੍ਯਾਗ ਤੋਂ ਭਾਵ ਹੈ....
ਦੋਖੋ, ਤਯਾਰ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....