bisaphotaबिसफोट
ਸੰ. ਵਿਸ੍ਫੋਟ. ਸੰਗ੍ਯਾ- ਫੋੜਾ. ਜੋ ਫੁੱਟਕੇ ਵਹਿਣ ਲਗਦਾ ਹੈ. "ਜ੍ਯੋਂ ਬਿਸਫੋਟ ਪਕ੍ਯੋ ਦੁਖ ਦੇਤ ਹੈ." (ਗੁਪ੍ਰਸੂ)
सं. विस्फोट. संग्या- फोड़ा. जो फुॱटके वहिण लगदा है. "ज्यों बिसफोट पक्यो दुख देत है." (गुप्रसू)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਸ੍ਫੋਟਕ. ਲਹੂ ਦੇ ਵਿਕਾਰ ਅਥਵਾ ਕਿਸੇ ਹੋਰ ਦੋਸ ਕਰਕੇ ਸ਼ਰੀਰ ਪੁਰ ਹੋਇਆ ਵ੍ਰਣ....
ਦੇਖੋ, ਵਹਣ। ੨. ਸੰ. वहनि- ਵਹ੍ਨਿ. ਅਗਨਿ. ਆਤਿਸ਼. "ਕੁਲੰ ਕੋਟਿ ਹੋਮੇ ਵਿਖੇ ਵਹਿਣਕੁੰਡੰ." (ਗ੍ਯਾਨ) ਵਹ੍ਨਿਕੁੰਡ ਵਿੱਚ....
ਕ੍ਰਿ. ਵਿ- ਜੈਸੇ. ਜਿਸ ਪ੍ਰਕਾਰ. ਜਿਵੇਂ....
ਸੰ. ਵਿਸ੍ਫੋਟ. ਸੰਗ੍ਯਾ- ਫੋੜਾ. ਜੋ ਫੁੱਟਕੇ ਵਹਿਣ ਲਗਦਾ ਹੈ. "ਜ੍ਯੋਂ ਬਿਸਫੋਟ ਪਕ੍ਯੋ ਦੁਖ ਦੇਤ ਹੈ." (ਗੁਪ੍ਰਸੂ)...
ਸੰ. ਦੁਃਖ੍. ਧਾ- ਦੁੱਖ ਦੇਣਾ, ਛਲ ਕਰਨਾ। ੨. ਸੰਗ੍ਯਾ- ਕਸ੍ਟ. ਕਲੇਸ਼. ਤਕਲੀਫ਼. ਸਾਂਖ੍ਯ ਸ਼ਾਸਤ੍ਰ ਅਨੁਸਾਰ ਦੁੱਖ ਤਿੰਨ ਪ੍ਰਕਾਰ ਦਾ ਹੈ-#(ੳ) ਆਧ੍ਯਾਤਮਿਕ- ਸ਼ਰੀਰ ਅਤੇ ਮਨ ਦਾ ਕਲੇਸ਼.#(ਅ) ਆਧਿਭੌਤਿਕ- ਜੋ ਵੈਰੀ ਅਤੇ ਪਸ਼ੂ ਪੰਛੀਆਂ ਤੋਂ ਹੋਵੇ.#(ੲ) ਆਧਿਦੈਵਿਕ- ਜੋ ਪ੍ਰਾਕ੍ਰਿਤ ਸ਼ਕਤੀਆਂ ਤੋਂ ਪਹੁਚਦਾ ਹੈ. ਜੈਸੇ- ਅੰਧੇਰੀ, ਬਿਜਲੀ ਦਾ ਡਿਗਣਾ, ਤਪਤ, ਸਰਦੀ ਆਦਿ. "ਦੁਖ ਸੁਖ ਹੀ ਤੇ ਭਏ ਨਿਰਾਲੇ." (ਮਾਰੂ ਸੋਲਹੇ ਮਃ ੧)...
ਕ੍ਰਿ. ਵਿ- ਦਿੰਦੇ ਹੋਏ. ਦੇਤੇ. "ਚਾਰ ਪਦਾਰਥ ਦੇਤ ਨ ਬਾਰ." (ਬਿਲਾ ਕਬੀਰ)...