biralāpaबिरलाप
ਸੰ. ਵਿਲਾਪ. ਸੰਗ੍ਯਾ- ਰੋਕੇ ਬੋਲਣਾ. ਦੁਖਭਰੀ ਬਾਣੀ. ਵੈਣ ਕਰਨੇ.
सं. विलाप. संग्या- रोके बोलणा. दुखभरी बाणी. वैण करने.
ਦੇਖੋ, ਬਿਲਾਪ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. व्रुवण- ਬ੍ਰੁਵਣ. ਕ੍ਰਿ- ਵਾਰਤਾਲਾਪ ਕਰਨਾ. ਕਹਿਣਾ. "ਬੋਲਹੁ ਸਚਿਨਾਮੁ ਕਰਤਾਰ." (ਪ੍ਰਭਾ ਮਃ ੧) "ਬੋਲਣ ਫਾਦਲੁ ਨਾਨਕਾ." (ਮਃ ੧. ਵਾਰ ਮਾਝ) "ਬੋਲੀਐ ਸਚੁ ਧਰਮੁ." (ਆਸਾ ਫਰੀਦ) ੨. ਸੰਗ੍ਯਾ- ਬੋਲਣੁ. ਕਥਨ। ੩. ਵਾਕ੍ਯ. ਵਚਨ. "ਮੁਹੌ ਕਿ ਬੋਲਣੁ ਬੋਲੀਐ?" (ਜਪੁ)...
ਬਣੀ ਹੋਈ ਰਚਿਤ. "ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ." (ਪ੍ਰਭਾ ਮਃ ੧) ਅਗਨਿ, ਬਿੰਬ (ਜਲ) ਅਤੇ ਪਵਣ ਦੀ ਰਚਨਾ ਜਗਤ ਹੈ ਅਤੇ ਤਿੰਨ ਨਾਮ- ਤਾਮਸ, ਸਾਤ੍ਵਕ ਅਤੇ ਰਾਜਸ ਦੇ ਜੀਵ ਹਨ। ੨. ਸੰਗ੍ਯਾ- ਰਚਨਾ. ਬਨਾਵਟ. "ਬਰ ਖਸਿ ਬਾਣੀ ਬੁਦਬੁਦਾ ਹੇਰ." (ਬਸੰ ਅਃ ਮਃ ੧) ਵਰਖਾ ਵਿੱਚ ਜਿਵੇਂ ਬੁਲਬੁਲੇ ਦੀ ਰਚਨਾ। ੩. ਬਾਣਾ ਕਰਕੇ. ਤੀਰਾਂ ਨਾਲ. "ਹਰਿ ਪ੍ਰੇਮ ਬਾਣੀ ਮਨ ਮਾਰਿਆ ਅਣੀਆਲੇ ਅਣੀਆ." (ਆਸਾ ਛੰਤ ਮਃ ੪) ੪. ਸੰਗ੍ਯਾ- ਵੰਨੀ. ਵਰ੍ਣ. ਰੰਗ. "ਰੂੜੀ ਬਾਣੀ ਜੇ ਰਪੈ, ਨਾ ਇਹੁ ਰੰਗ ਲਹੈ ਨ ਜਾਇ." (ਆਸਾ ਅਃ ਮਃ ੩) ਇੱਥੇ ਬਾਣੀ ਸ਼ਬਦ, ਗੁਰਬਾਣੀ ਅਤੇ ਰੰਗ ਦੋ ਅਰਥ ਰਖਦਾ ਹੈ। ੫. ਸੰ. ਵਾਣੀ. ਕਥਨ. ਵ੍ਯਾਖ੍ਯਾ. "ਗੁਰਬਾਣੀ ਇਸੁ ਜਗ ਮਹਿ ਚਾਨਣੁ." (ਸ੍ਰੀ ਅਃ ਮਃ ੩) ੬. ਸਰਸ੍ਵਤੀ। ੭. ਪਦਰਚਨਾ. ਤਸਨੀਫ. "ਬਾਣੀ ਤੇ ਗਾਵਹੁ ਗੁਰੂ ਕੇਰੀ, ਬਾਣੀਆ. ਸਿਰਿ ਬਾਣੀ." (ਅਨੰਦੁ) ੮. ਮਰਾ. ਬਾਣੀਆ ਵਣਿਕ। ੯. ਕਮੀ. ਘਾਟਾ। ੧੦. ਕ੍ਸ਼ੋਭ. ਚਟਪਟੀ. "ਅੰਤਰਿ. ਸਹਸਾ ਬਾਹਰਿ ਮਾਇਆ, ਨੈਣੀ ਲਾਗਸਿ ਬਾਣੀ." (ਰਾਮ ਮਃ ੧)...
ਸੰਗ੍ਯਾ- ਵਚਨ. ਵਾਕ੍ਯ. ਬਾਣੀ. "ਕੰਨੀ ਸੁਣੈ ਨ ਵੈਣ." (ਸ੍ਰੀ ਮਃ ੧) ੨. ਵਿਲਾਪ. ਕੀਰਨਾ। ੩. ਸੰ. ਬਾਂਸ ਦਾ ਬਣਿਆ ਸਾਮਾਨ। ੪. ਬਾਂਸ ਦਾ ਸਾਮਾਨ ਬਣਾਉਣ ਵਾਲਾ ਕੀਰਾਗਰ....