biradhhīबिरधी
ਦੇਖੋ, ਬਿਰਧਿ। ੨. ਵ੍ਰਿੱਧ ਅਵਸ੍ਥਾ (ਬੁਢਾਪੇ) ਵਿੱਚ. "ਨਹ ਬਾਰਿਕ ਨਹ ਜੋਬਨੈ ਨਹ ਬਿਰਧੀ ਕਛ ਬੰਧੁ." (ਬਾਵਨ)
देखो, बिरधि। २. व्रिॱध अवस्था (बुढापे) विॱच. "नह बारिक नह जोबनै नह बिरधी कछ बंधु." (बावन)
ਸੰ. वृद्घि. ਵ੍ਰਿੱਧਿ. ਸੰਗ੍ਯਾ- ਅਧਿਕਤਾ. ਜ਼ਿਆਦਤੀ. "ਦੁਖ ਕੀ ਬਿਰਧਿ ਵਧਾਈ." (ਆਸਾ ਛੰਤ ਮਃ ੪)...
वृद्घ. ਵਿ- ਵਧਿਆ ਹੋਇਆ. ਵਡਾ. ਬਜ਼ੁਰਗ. ਵਿਦ੍ਵਾਨਾਂ ਨੇ ਪੰਜ ਵ੍ਰਿੱਧ ਮੰਨੇ ਹਨ-#(ੳ) ਅਵਸਥਾ ਵ੍ਰਿੱਧ, ਜੋ ਉਮਰ ਵਿੱਚ ਵਡਾ ਹੈ.#(ਅ) ਧਨਵ੍ਰਿੱਧ, ਜੋ ਦੌਲਤ ਵਿੱਚ ਵਡਾ ਹੈ.#(ੲ) ਵਿਦ੍ਯਾਵ੍ਰਿੱਧ, ਜੋ ਇ਼ਲਮ ਵਿੱਚ ਵਧਕੇ ਯੋਗ੍ਯਤਾ ਰਖਦਾ ਹੈ.#(ਸ) ਆਚਾਰਵ੍ਰਿੱਧ, ਜੋ ਕਰਨੀ ਵਿੱਚ ਵਡਾ ਹੈ. ਆ਼ਮਿਲ.#(ਹ) ਬਲਵ੍ਰਿੱਧ. ਜ਼ੋਰ (ਤਾਕ਼ਤ) ਵਿੱਚ ਵਡਾ....
ਦੇਖੋ, ਅਵਸਥਾ....
ਬਾਲਕ. ਬੱਚਾ. "ਤੁਮ ਮਾਤ ਪਿਤਾ ਹਮ ਬਾਰਿਕ ਤੇਰੇ." (ਸੁਖਮਨੀ) "ਜਿਉ ਬਾਰਿਕੁ ਪੀ ਖੀਰ ਅਘਾਵੈ." (ਮਾਝ ਮਃ ੫)...
ਦੇਖੋ, ਬਿਰਧਿ। ੨. ਵ੍ਰਿੱਧ ਅਵਸ੍ਥਾ (ਬੁਢਾਪੇ) ਵਿੱਚ. "ਨਹ ਬਾਰਿਕ ਨਹ ਜੋਬਨੈ ਨਹ ਬਿਰਧੀ ਕਛ ਬੰਧੁ." (ਬਾਵਨ)...
ਦੇਖੋ, ਬੰਧ। ੨. ਹੱਦ. ਸੀਮਾਂ. ਅਵਧਿ. "ਤੀਨੋ ਓਜਾੜੇ ਕਾ ਬੰਧੁ." (ਧਨਾ ਮਃ ੧) ੩. ਸੰਬੰਧ. ਸੰਯੋਗ. "ਜਲ ਅਗਨੀ ਕਾ ਬੰਧੁ ਕੀਆ." (ਆਸਾ ਮਃ ੧) ੪. ਪ੍ਰਤਿਬੰਧ. ਰੋਕ. "ਨਹ ਬਾਰਿਕ ਨਹ ਜੋਬਨੈ, ਨਹ ਬਿਰਧੀ ਕਛੁ ਬੰਧੁ." (ਬਾਵਨ) ੫. ਠਹਿਰਾਉ. ਠੱਲ. "ਬੰਧੁ ਪਾਇਆ ਮੇਰਾ ਸਤਿਗੁਰ ਪੂਰੇ." (ਸੋਰ ਮਃ ੫) ੬. ਸੰ. बन्धु. ਰਿਸ਼੍ਤੇਦਾਰ. ਸੰਬੰਧੀ. "ਫਾਥਾ ਚੁਗੈ ਨਿਤ ਚੋਗੜੀ ਲਗਿ ਬੰਧੁ ਬਿਗਾੜੀ." (ਮਾਰੂ ਅਃ ਮਃ ੧) ੭. ਬੰਧੁਤਾ. ਰਿਸ਼੍ਤੇਦਾਰੀ. ਮਿਤ੍ਰਤਾ. "ਵੇਖਦਿਆ ਹੀ ਭਜਿਜਾਨਿ, ਕਦੇ ਨ ਪਾਇਨਿ ਬੰਧੁ." (ਮਃ ੫. ਵਾਰ ਰਾਮ ੨) ੮. ਦੇਖੋ, ਦੋਧਕ ੨....
ਦੋ ਅਤੇ ਪਚਾਸ, ਦ੍ਵਾਪੰਚਾਸ਼ਤ. ਬਵੰਜਾ- ੫੨। ੨. ਵਾਮਨ. ਬਾਉਨਾ. "ਬਾਵਨ ਰੂਪ ਕੀਆ ਤੁਧ ਕਰਤੇ." (ਮਾਰੂ ਸੋਲਹੇ ਮਃ ੫) ੩. ਬਾਵਨ ਚੰਦਨ, "ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਬਾ." (ਪ੍ਰਭਾ ਨਾਮਦੇਵ) ਦੇਖੋ, ਬਾਵਨ ਚੰਦਨ। ੪. ਦੇਖੋ. ਵਾਮਨ....