bidhhāsāबिधासा
ਵਿਧ੍ਵੰਸ (ਨਾਸ਼) ਕੀਤਾ. "ਹਰਨਾਖਸ ਲੇ ਨਖਹੁ ਬਿਧਾਸਾ." (ਗਉ ਅਃ ਮਃ ੧)
विध्वंस (नाश) कीता. "हरनाखस ले नखहु बिधासा." (गउ अः मः १)
ਸੰਗ੍ਯਾ- ਵਿਨਾਸ਼. ਤਬਾਹੀ। ੨. ਅਨਾਦਰ। ੩. ਵੈਰ....
ਸੰ. नास्. ਧਾ- ਖਰਰਾਟਾ ਮਾਰਨਾ. ਸ੍ਵਾਸ (ਸਾਹ) ਨਾਲ ਖਰ ਖਰ ਸ਼ਬਦ ਕਰਨਾ। ੨. ਸੰਗ੍ਯਾ- ਨਾਸਾ. ਨੱਕ। ੩. ਸੰ. ਨਾਸ਼. ਵਿਨਾਸ਼. ਤਬਾਹੀ। ੪. ਜਦ ਨਾਸ਼ ਸ਼ਬਦ ਯੌਗਿਕ ਹੋਕੇ ਅੰਤ ਆਉਂਦਾ ਹੈ, ਤਦ ਨਾਸ਼ਕ ਅਰਥ ਦਿੰਦਾ ਹੈ, ਜਿਵੇਂ- "ਭੈ ਭੰਜਨ ਅਘ ਦੂਖਨਾਸ." (ਬਾਵਨ) "ਹੇ ਪਾਰਬ੍ਰਹਮ ਅਬਿਨਾਸੀ ਅਘਨਾਸ." (ਬਾਵਨ) ੫. ਅ਼. [ناس] ਆਦਮੀ. ਮਨੁੱਖ। ੬. ਫ਼ਰਿਸ਼ਤਾ। ੭. ਫ਼ਾ. ਨਾਸ਼. ਕੀਰਣੇ. ਵਿਲਾਪ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਦੇਖੋ, ਹਰਣਖ ਅਤੇ ਪ੍ਰਹਿਲਾਦ. "ਹਰਿ ਹਰਨਾਖਸ ਹਰੇ ਪਰਾਨ." (ਗੌਂਡ (ਨਾਮਦੇਵ) "ਹਰਨਾਖਸੁ ਜਿਨਿ ਨਖਹ ਬਿਦਾਰਿਓ." (ਭੈਰ ਨਾਮਦੇਵ)...
ਵਿਧ੍ਵੰਸ (ਨਾਸ਼) ਕੀਤਾ. "ਹਰਨਾਖਸ ਲੇ ਨਖਹੁ ਬਿਧਾਸਾ." (ਗਉ ਅਃ ਮਃ ੧)...