bidhhanāबिधना
ਸੰ. ਵਿਧਿ. ਵਿਧਾਤਾ. ਬ੍ਰਹਮਾ। ੨. ਕ੍ਰਿ- ਵੇਧੇ (ਵਿੰਨ੍ਹੇ) ਜਾਣਾ। ੩. ਦੇਖੋ, ਬਿਧਣਾ ੨.
सं. विधि. विधाता. ब्रहमा। २. क्रि- वेधे (विंन्हे) जाणा। ३. देखो, बिधणा २.
ਸੰ. ਸੰਗ੍ਯਾ- ਰੀਤਿ. ਢੰਗ। ੨. ਧਰਮਗ੍ਰੰਥ ਦੀ ਦੱਸੀ ਹੋਈ ਕਰਨ ਯੋਗ੍ਯ ਕ੍ਰਿਯਾ। ੩. ਜਗਤ ਦੀ ਰਚਨਾ ਕਰਨ ਵਾਲਾ ਬ੍ਰਹਮਾ. ਵਿਧਾਤ੍ਰਿ। ੪. ਕਾਵ੍ਯ ਅਨੁਸਾਰ ਇੱਕ ਅਰਥਾਲੰਕਾਰ. ਕਿਸੇ ਵਸਤੁ ਵਿੱਚ ਜੋ ਸੁਭਾਉਕ (ਸ੍ਵਾਭਾਵਿਕ) ਗੁਣ ਹੈ, ਉਸ ਦਾ ਉਸ ਵਿੱਚ ਵਿਧਾਨ ਕਰਨਾ "ਵਿਧਿ" ਅਲੰਕਾਰ ਹੈ.#ਸਿੱਧਅਰਥ ਕੇ ਸਾਧੈ ਫੇਰ,#ਭੂਸਣ ਵਿਧਿ ਤਾਂਕੋ ਹਿਯ ਹੇਰ. (ਗਰਬਗੰਜਨੀ)#ਉਦਾਹਰਣ-#ਜਹਿ ਜਹਿ ਕਾਜ ਕਿਰਤ ਸੇਵਕ ਕੀ,#ਤਹਾਂ ਤਹਾਂ ਉਠਿ ਧਾਵੈ,#ਸੇਵਕ ਕਉ ਨਿਕਟੀ ਹੋਇ ਦਿਖਾਵੈ." (ਆਸਾ ਮਃ ੫)#ਮਨ ਬਾਸੇ ਜਿਉ ਨਿਤ ਭਉਦਿਆ. (ਸੂਹੀ ਛੰਤ ਮਃ ੪)...
ਸੰ. विधातृ. ਵਿ- ਵਿਧਾਨ (ਰਚਨ) ਕਰਤਾ. ਰਚਣ ਵਾਲਾ। ੩. ਸੰਗ੍ਯਾ- ਬ੍ਰਹਮਾ. ਚਤੁਰਾਨਨ। ਕਾਮਦੇਵ। ੪. ਪਾਰਬ੍ਰਹਮ. ਕਰਤਾਰਪੁਰ....
ਬ੍ਰਹਮਾ. ਚਤੁਰਾਨਨ. ਪਿਤਾਮਹ. ਪੁਰਾਣਾਂ ਅਨੁਸਾਰ ਜਗਤ ਰਚਣ ਵਾਲਾ ਦੇਵਤਾ, ਜਿਸ ਦੀ ਤਿੰਨ ਦੇਵਤਿਆਂ ਵਿੱਚ ਗਿਣਤੀ ਹੈ. "ਪ੍ਰਿਥਮੇ ਬ੍ਰਹਮਾ ਕਾਲੈ ਘਰਿ ਆਇਆ." (ਗਉ ਅਃ ਮਃ ੧) ੨. ਦੇਖੋ, ਬ੍ਰਹਮ ੨। ੩. ਬ੍ਰਾਹਮਣ. "ਬ੍ਰਹਮ ਜਾਨਤ ਤੇ ਬ੍ਰਹਮਾ." (ਬਾਵਨ) "ਕਾਇਆ ਬ੍ਰਹਮਾ. ਮਨੁ ਹੈ ਧੋਤੀ." (ਆਸਾ ਮਃ ੧)...
ਵਿ- ਜਾਣਨ ਵਾਲਾ. ਗ੍ਯਾਨੀ. ਦਾਨਾ. "ਭਗਤ ਕੋਈ ਵਿਰਲਾ ਜਾਣਾ." (ਸ੍ਰੀ ਮਃ ੫) ੨. ਕ੍ਰਿ- ਗਮਨ ਕਰਨਾ। ੩. ਜਾਣਦਾ. "ਕਰਮ ਧਰਮ ਨਹੀ ਜਾਣਾ." (ਸੂਹੀ ਮਃ ੫)...
ਕ੍ਰਿ- ਵੇਧੇ ਜਾਣਾ. ਵਿੱਧ ਹੋਣਾ। ੨. ਕਿਸੇ ਦੇ ਪ੍ਰੇਮ ਵਿੱਚ ਫਸਣਾ. "ਉਅ ਰਸ ਜੋ ਬਿਧੇ ਹਾਂ." (ਆਸਾ ਮਃ ੫) "ਸ਼ਾਹਪਰੀ ਤਾਂਸੋਂ ਬਿਧੀ." (ਚਰਿਤ੍ਰ ੧੬੭)...