bāhinīबाहिनी
ਸੰ. ਵਾਹਿਨੀ. ਸੰਗ੍ਯਾ- ਉਹ ਸੈਨਾ, ਜੋ ਵਾਹਨ ਪੁਰ ਸਵਾਰ ਹੋਵੇ. ਰਥ ਹਾਥੀ ਅਤੇ ਘੋੜਿਆਂ ਦੀ ਸੈਨਾ। ੨. ਫੌਜ ਦੀ ਇੱਕ ਖਾਸ ਗਿਣਤੀ- ੮੧ ਰਥ, ੮੧ ਹਾਥੀ ੨੪੩ ਸਵਾਰ, ਅਤੇ ੪੦੫ ਪੈਦਲ। ੩. ਵਹਨ (ਵਹਿਣ) ਵਾਲੀ, ਨਦੀ. ਦਰਿਆ.
सं. वाहिनी. संग्या- उह सैना, जो वाहन पुर सवार होवे. रथ हाथी अते घोड़िआं दी सैना। २. फौज दी इॱक खास गिणती- ८१ रथ, ८१ हाथी २४३ सवार, अते ४०५ पैदल। ३. वहन (वहिण) वाली, नदी. दरिआ.
ਫੌਜ. ਸੈਨਾ. ਦੇਖੋ, ਬਾਹਿਨੀ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫੌਜ. ਦੇਖੋ, ਸੇਨਾ. "ਔਰ ਸਕਲ ਸੈਨਾ ਜਰੀ ਬਚ੍ਯੋ ਸੁ ਏਕੈ ਪ੍ਰੇਤ" (ਚੰਡੀ ੧) ੨. ਵਿ- ਸਿਆਣੂ. ਮੇਲੀ. "ਨਾਮ ਜਪਹੁ ਮੇਰੇ ਸਾਜਨ ਸੈਨਾ." (ਆਸਾ ਮਃ ੪)...
ਸੰ. ਸੰਗ੍ਯਾ- ਜਿਸ ਨਾਲ ਪਹੁਚਾਇਆ (ਲੈਜਾਇਆ) ਜਾਂਦਾ ਹੈ, ਸਵਾਰੀ. ਯਾਨ. ਦੇਵਤਿਆਂ ਦੇ ਭਿੰਨ ਭਿੰਨ ਵਾਹਨ ਪੁਰਾਣਾਂ ਵਿੱਚ ਲਿਖੇ ਹਨ- ਬ੍ਰਹਮਾ ਅਤੇ ਸਰਸ੍ਵਤੀ ਦਾ ਹੰਸ, ਵਿਸਨੁ ਦਾ ਗਰੁੜ, ਸ਼ਿਵ ਦਾ ਬੈਲ, ਗਣੇਸ਼ ਦਾ ਚੂਹਾ, ਇੰਦ੍ਰ ਦਾ ਹਾਥੀ ਅਤੇ ਘੋੜਾ, ਯਮ ਦਾ ਝੋਟਾ, ਕਾਰਤਿਕੇਯ ਦਾ ਮੋਰ, ਕਾਮਦੇਵ ਦਾ ਤੋਤਾ, ਸੂਰਜ ਦਾ ਸਤ ਘੋੜਿਆ ਵਾਲਾ ਰਥ, ਚੰਦ੍ਰਮਾ ਦਾ ਦਸ ਘੋੜਿਆਂ ਵਾਲਾ ਰਥ, ਅਗਨਿ ਅਤੇ ਮੰਗਲ ਦਾ ਮੀਢਾ, ਸ਼ਨਿ ਅਤੇ ਰਾਹੂ ਦਾ ਗਿਰਝ (ਗਿੱਧ), ਬੁੱਧ ਅਤੇ ਦੁਰਗਾ ਦਾ ਸ਼ੇਰ, ਕੁਬੇਰ ਦਾ ਨਰ,¹ ਭੈਰਵ ਦਾ ਕੁੱਤਾ, ਸ਼ੀਤਲਾ ਦਾ ਗਧਾ, ਮਨਸਾਦੇਵੀ ਦਾ ਸੱਪ ਅਤੇ ਲੱਛਮੀ ਕਾ ਕੰਨਖਜੂਰਾ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਦੇਖੋ, ਅਸਵਾਰ ਅਤੇ ਸਵਾਰਣਾ....
ਸੰ. ਹਸ੍ਤਿ. ਹਸ੍ਤ (ਸੁੰਡ) ਵਾਲਾ. "ਕਹਾ ਭਇਓ ਦਰਿ ਬਾਂਧੇ ਹਾਥੀ?" (ਧਨਾ ਨਾਮਦੇਵ) ਰਾਜਪੂਤਾਨੇ ਦੀ ਡਿੰਗਲ ਭਾਸਾ ਵਿੱਚ ਉਮਰ ਦੇ ਲਿਹਾਜ ਨਾਲ ਹਾਥੀ ਦੇ ਇਹ ਨਾਮ ਹਨ-#ਪੰਜ ਵਰ੍ਹੇ ਦਾ "ਬਾਲ."#ਦਸ ਵਰ੍ਹੇ ਦਾ "ਬੋਤ."#ਵੀਹ ਵਰ੍ਹੇ ਦਾ "ਬਿੱਕ."#ਤੀਹ ਵਰ੍ਹੇ ਦਾ "ਕਲਭ."#੨. ਭੁਜਾ (ਬਾਂਹ) ਜੋ ਹੱਥ ਨੂੰ ਧਾਰਨ ਕਰਦੀ ਹੈ. "ਗੁਰੁ ਹਾਥੀ ਦੈ ਨਿਕਲਾਵੈਗੋ." (ਕਾਨ ਅਃ ਮਃ ੪) "ਸੰਸਾਰ ਸਾਗਰ ਤੇ ਕਢੁ, ਦੇ ਹਾਥੀ." (ਵਡ ਮਃ ੫)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਅ਼. [فوَج] ਸੰਗ੍ਯਾ- ਝੁੱਡ. ਜਥਾ. ਯੂਥ। ੨. ਸੈਨਾ. ਲਸ਼ਕਰ....
ਅ਼. [خاص] ਖ਼ਾਸ. ਵਿ- ਮੁੱਖ. ਪ੍ਰਧਾਨ. ਚੁਣਿਆ ਹੋਇਆ. ਵਿਸ਼ੇਸ। ੨. ਫ਼ਾ. [خواہِش] ਖ਼੍ਵਾਹਿਸ਼. ਸੰਗ੍ਯਾ- ਇੱਛਾ. ਲੋੜ. "ਕਿਸੀ ਵਸਤੁ ਕੀ ਖਾਸ ਨ ਰਹੀ." (ਗੁਪ੍ਰਸੂ)...
ਦੇਖੋ, ਗਣਤ ਅਤੇ ਗਣਤੀ. ਦੇਖੋ, ਸੰਖ੍ਯਾ....
ਸੰਗ੍ਯਾ- ਪਦਚਰ. ਪਾਦਾਤਿਕ. ਪਯਾਦਹ ਸਿਪਾਹੀ. Pezestrain ੨. ਸੰਸਕ੍ਰਿਤ ਵਿੱਚ. "ਪਾਲਾਗਲ" ਸ਼ਬਦ ਦੂਤ (ਹਰਕਾਰਾ) ਅਰਥ ਬੋਧਕ ਭੀ ਹੈ....
ਸੰ. ਸੰਗ੍ਯਾ- ਲੈਜਾਣ ਦੀ ਕ੍ਰਿਯਾ. ਲੈਜਾਣਾ। ੨. ਢੋਣਾ। ੩. ਜਹਾਜ਼. ਬੇੜਾ. ਬੋਹਿਥ....
ਦੇਖੋ, ਵਹਣ। ੨. ਸੰ. वहनि- ਵਹ੍ਨਿ. ਅਗਨਿ. ਆਤਿਸ਼. "ਕੁਲੰ ਕੋਟਿ ਹੋਮੇ ਵਿਖੇ ਵਹਿਣਕੁੰਡੰ." (ਗ੍ਯਾਨ) ਵਹ੍ਨਿਕੁੰਡ ਵਿੱਚ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਦੇਖੋ, ਦਰਯਾ....