bāmanaबामण
ਦੇਖੋ, ਬ੍ਰਾਹਮਣ "ਬਾਮਣ! ਬਿਰਥਾ ਗਇਓ ਜਨੰਮ." (ਸਵਾ ਮਃ ੫) ੨. ਹਿੰਦੂਧਰਮ ਦਾ ਪੰਡਿਤ. "ਖਹਿ ਮਰਦੇ ਬਾਮਣ ਮੌਲਾਣੇ." (ਭਾਗੁ)
देखो, ब्राहमण "बामण! बिरथा गइओ जनंम." (सवा मः ५) २. हिंदूधरम दा पंडित. "खहि मरदे बामण मौलाणे." (भागु)
ਬ੍ਰਾਹਮਣ. ਬ੍ਰਹਮ (ਵੇਦ) ਪੜ੍ਹਨ ਵਾਲਾ। ੨. ਬ੍ਰਹਮ (ਕਰਤਾਰ) ਨੂੰ ਜਾਣਨ ਵਾਲਾ. "ਸੋ ਬ੍ਰਾਹਮਣੁ, ਬ੍ਰਹਮ ਜੋ ਬਿੰਦੇ." (ਸ੍ਰੀ ਅਃ ਮਃ ੩) "ਜੋ ਬ੍ਰਹਮ ਬੀਚਾਰੈ। ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ." (ਗਉ ਕਬੀਰ) ੩. ਬ੍ਰਹਮਾ ਦੀ ਸੰਤਾਨ, ਵਿਪ੍ਰ. ਹਿੰਦੂਆਂ ਦਾ ਪਹਿਲਾ ਵਰਣ. "ਬ੍ਰਾਹਮਣ ਖਤ੍ਰੀ ਸੂਦ ਵੈਸ ਚਾਰ ਵਰਨ." (ਗੌਂਡ ਮਃ ੪) ੪. ਦੇਖੋ, ਬ੍ਰਾਹਮਣ....
ਦੇਖੋ, ਬ੍ਰਾਹਮਣ "ਬਾਮਣ! ਬਿਰਥਾ ਗਇਓ ਜਨੰਮ." (ਸਵਾ ਮਃ ੫) ੨. ਹਿੰਦੂਧਰਮ ਦਾ ਪੰਡਿਤ. "ਖਹਿ ਮਰਦੇ ਬਾਮਣ ਮੌਲਾਣੇ." (ਭਾਗੁ)...
ਸੰ. वृथा- ਵ੍ਰਿਥਾ. ਵ੍ਯ- ਨਿਰਰਥਕ. ਬੇਫਾਇਦਾ. "ਮਾਨੁਖ ਬਿਨ ਬੂਝੈ ਬਿਰਥਾ ਆਇਆ." (ਟੋਡੀ ਮਃ ੫) ੨. ਵਿਯਰ੍ਥ. ਖਾਲੀ. ਮਹਰੂਮ. "ਬਿਰਥਾ ਕਾਹੂ ਛੋਡੈ ਨਾਹੀ." (ਆਸਾ ਮਃ ੫) "ਪਹੀ ਨ ਵੰਵੈ ਬਿਰਥੜਾ." (ਵਾਰ ਮਾਰੂ ੨. ਮਃ ੫) "ਗੁਰਪੂਰੇ ਕੀ ਚਾਕਰੀ ਬਿਰਥਾ ਜਾਇ ਨ ਕੋਇ. (ਸ੍ਰੀ ਮਃ ੫) ੩. ਸੰ. ਵ੍ਯਥਾ. ਸੰਗ੍ਯਾ- ਪੀੜਾ. ਦਰਦ. "ਬਿਰਥਾ ਕਹਉ ਕਉਨ ਸਿਉ ਮਨ ਕੀ?" (ਆਸਾ ਮਃ ੯) ੪. ਮੁਸੀਬਤ ਆਪਦ....
ਦੇਖੋ, ਜਨਮ. "ਕੋਟਿ ਜਨੰਮ ਕਹਾ ਦੁਖ ਭਉ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਸੰ. ਸਪਾਦ. ਸੰਗ੍ਯਾ- ਇੱਕ ਪੂਰਾ ਅਤੇ ਚੌਥਾ ਹਿੱਸਾ ਨਾਲ ਹੋਰ ਮਿਲਿਆ ਹੋਇਆ ੧. ੧/੪, ਜੈਸੇ- ਸਵਾ ਰੁਪਯਾ, ਸਵਾ ਮਣ ਆਦਿ....
ਸੰ. ਵਿ- ਵਿਦ੍ਵਾਨ. ਗ੍ਯਾਨੀ. "ਬਿਨੁ ਬਿਦਿਆ ਕਹਾ ਕੋਈ ਪੰਡਿਤ" (ਭੈਰ ਮਃ ੫) ੨. ਸੰਗ੍ਯਾ- ਵਿਦ੍ਯਾ ਵਿੱਚ ਨਿਪੁਣ ਪੁਰਖ. "ਪੰਡਿਤ, ਦੇਖਹੁ ਰਿਦੈ ਬੀਚਾਰਿ." (ਗਉ ਕਬੀਰ) ੩. ਵ੍ਯਾਸਸਿਮ੍ਰਿਤਿ ਦਾ ਲੇਖ ਹੈ- ''इन्द्रयिाणां जयं शूरा धर्म चरति पण्डितः '' (ਅਧ੍ਯਾਯ ੪, ਸ਼ ੬੦) ਜੋ ਇੰਦ੍ਰੀਆਂ ਜਿੱਤਦਾ ਹੈ, ਧਰਮ ਆਚਰਣ ਕਰਦਾ ਹੈ. ਉਹ ਪੰਡਿਤ ਹੈ. ਦੇਖੋ, ਪੰਡਿਤੁ....
ਖਹਕੇ. ਦੇਖੋ, ਖਹਣਾ....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...