bātulīबाटुली
ਸੰਗ੍ਯਾ- ਸੜਕ. ਗਲੀ. ਦੇਖੋ, ਬਾਟ ੩. "ਜਹਿ ਜਾਨੋ ਤਹਿ ਭੀਰ ਬਾਟੁਲੀ." (ਸਾਰ ਮਃ ੫) ਭੀੜੀ ਗਲੀ.
संग्या- सड़क. गली. देखो, बाट ३. "जहि जानो तहि भीर बाटुली." (सार मः ५) भीड़ी गली.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸਰਕ. ਸੰਗ੍ਯਾ- ਜਿਸ ਤੇ ਗਮਨ ਕਰੀਏ. ਰਾਹ. ਰਸਤਾ. ਸੰ. सृङ्का ਸ੍ਰਿੰਕਾ. ਅਤੇ ਸ੍ਰਿਤਿ ਸ਼ਬਦ ਭੀ ਰਸਤੇ ਲਈ ਹਨ। ੨. ਅਨੁ. ਸੜਾਕਾ. "ਸੜਕ ਮਿਆਨੋ ਕੱਢੀਆਂ." (ਚੰਡੀ ੩)...
ਸੰਗ੍ਯਾ- ਵੀਥੀ. ਬੀਹੀ. ਘਰਾਂ ਕੋਠਿਆਂ ਦੇ ਵਿਚਕਾਰ ਰਸਤਾ. "ਸਿਰ ਧਰਿ ਤਲੀ ਗਲੀ ਮੋਰੀ ਆਉ." (ਸਵਾ ਮਃ ੧) "ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ?" (ਦੇਵ ਮਃ ੪) ਪਹਾੜ ਵਿੱਚ ਲੰਘਣ ਦਾ ਦਰਾ ਅਤੇ ਘਾਟੀ ਦੀ ਵਸੋਂ ਜਿਵੇਂ- ਘੋੜਾਗਲੀ. ਛਾਂਗਲਾਗਲੀ, ਨਥੀਆਗਲੀ ਆਦਿ। ੨. ਵਿ- ਸੜੀ. ਤ੍ਰੱਕੀ. ਗਲਿਤ। ੩. ਗੱਲੀ. ਗੱਲਾਂ ਨਾਲ. ਬਾਤੋਂ ਸੇ. "ਗਲੀ ਹੌ ਸੋਹਾਗਣਿ ਭੈਣੇ!" (ਆਸਾ ਪਟੀ ਮਃ ੧) "ਗਲੀ ਸੈਲ ਉਠਾਵਤ ਚਾਹੈ." (ਟੋਡੀ ਮਃ ੫) ੪. ਗਲੀਂ. ਗਲਾਂ ਵਿੱਚ. "ਇਕਨਾ ਗਲੀ ਜੰਜੀਰੀਆ." (ਵਾਰ ਆਸਾ)...
ਸੰਗ੍ਯਾ- ਵਿਪੱਤਿ. ਮੁਸੀਬਤ. "ਕੌਨ ਬਾਟ ਪਰੀ ਤਿਸੈ?" (ਹਜਾਰੇ ੧੦) ੨. ਵੱਟਾ. "ਏਕ ਬਨਕ ਨੇ ਦੀਨਸ ਬਾਟ." (ਗੁਪ੍ਰਸੂ) ੩. ਸੰ. ਵਾਟ. ਮਾਰਗ. ਰਸਤਾ. "ਦੂਰ ਰਹੀ ਉਹ ਜਨ ਤੇ ਬਾਟ." (ਗੁਪ੍ਰਸੂ) ੪. ਮੁਸਾਫਿਰੀ. "ਪੈਡੇ ਬਿਨੁ ਬਾਟ ਘਨੇਰੀ." (ਬਸੰ ਕਬੀਰ) ਦੇਖੋ, ਜੋਇਖਸਮ। ੫. ਘਰ. ਮਕਾਨ....
ਦੇਖੋ, ਜਁਹ...
ਜਾਣੋ. ਸਮਝੋ। ੨. ਕ੍ਰਿ- ਜਾਣਾ. "ਜਹ ਜਾਨੋ ਸੋ ਚੀਤਿ ਨ ਆਵੈ." (ਆਸਾ ਮਃ ੫)...
ਦੇਖੋ, ਤਹ। ੨. ਦੇਖੋ, ਤਹਿਂ"....
ਸੰਗ੍ਯਾ- ਭੀੜ. ਮੁਸੀਬਤ. ਵਿਪਦਾ. "ਦਾਸ ਭੀਰ ਕਟਦੇਤ." (ਗੁਪ੍ਰਸੂ) ੨. ਹੁਜੂਮ. ਇਕੱਠ. "ਸਾਧ ਸੰਗਤਿ ਕੀ ਭੀਰ ਜਉ ਪਾਈ." (ਸਾਰ ਮਃ ੫) ੩. ਵਿ- ਭੀੜਾ. ਤੰਗ. "ਜਹਿ ਜਾਨੋ ਤਹਿ ਭੀਰ ਬਾਟੁਲੀ." (ਸਾਰ ਮਃ ੫) ੪. ਦੇਖੋ, ਭੀਰੁ....
ਸੰਗ੍ਯਾ- ਸੜਕ. ਗਲੀ. ਦੇਖੋ, ਬਾਟ ੩. "ਜਹਿ ਜਾਨੋ ਤਹਿ ਭੀਰ ਬਾਟੁਲੀ." (ਸਾਰ ਮਃ ੫) ਭੀੜੀ ਗਲੀ....
ਸੰਗ੍ਯਾ- ਕਦਰ. ਮੁੱਲ. "ਪ੍ਰੇਮ ਕੀ ਸਾਰ ਸੋਈ ਜਾਣੈ." (ਮਾਰੂ ਅਃ ਮਃ ੩) "ਜੋ ਜੀਐ ਕੀ ਸਾਰ ਨ ਜਾਣੈ। ਤਿਸ ਸਿਉ ਕਿਛੁ ਨ ਕਹੀਐ ਅਜਾਣੈ." (ਮਾਰੂ ਸੋਲਹੇ ਮਃ ੪) ੨. ਕ੍ਰਿ. ਵਿ- ਮਾਤ੍ਰ. ਪ੍ਰਮਾਣ. ਭਰ. "ਨਹਿ ਬਢਨ ਘਟਨ ਤਿਲਸਾਰ." (ਬਾਵਨ) ੩. ਸੰਗ੍ਯਾ- ਖਬਰਦਾਰੀ. ਸੰਭਾਲ. "ਸਦਾ ਦਇਆਲੁ ਹੈ ਸਭਨਾ ਕਰਦਾ ਸਾਰ." (ਸ੍ਰੀ ਮਃ ੩) "ਜੇ ਕੋ ਡੁਬੈ, ਫਿਰਿ ਹੋਵੈ ਸਾਰ." (ਧਨਾ ਮਃ ੧) ੪. ਵਿ- ਸਾਵਧਾਨ. ਖਬਰਦਾਰ। ੫. ਸੰਗ੍ਯਾ- ਸੁਧ. ਸਮਾਚਾਰ. ਖਬਰ. "ਜੇ ਹੁਕਮ ਹੋਵੇ ਤਾਂ ਘਰ ਦੀ ਸਾਰ ਲੈ ਆਵਾਂ।" (ਜਸਾ) ੬. ਸਾਲ ਬਿਰਛ ਦੀ ਥਾਂ ਭੀ ਸਾਰ ਸ਼ਬਦ ਆਇਆ ਹੈ। ੭. ਸੰ, ਲੋਹਾ. ਫੌਲਾਦ. "ਅਸੰਖ ਸੂਰ ਮੁਹ ਭਖ ਸਾਰ." (ਜਪੁ) "ਸਾਰ ਸੋਂ ਸਾਰ ਕੀ ਧਾਰ ਬਜੀ." (ਚੰਡੀ ੧) ੮. ਜਲ। ੯. ਮੱਖਣ। ੧੦. ਬੱਦਲ. ਮੇਘ। ੧੧. ਬਲ। ੧੨. ਨਿਆਉਂ. ਇਨਸਾਫ. "ਕਰਣੀ ਉਪਰਿ ਹੋਵਗਿ ਸਾਰ." (ਬਸੰ ਮਃ ੧) ੧੩. ਪਵਨ। ੧੪. ਪਾਰਬ੍ਰਹਮ. ਕਰਤਾਰ। ੧੫. ਧਰਮ। ੧੬. ਕਿਸੇ ਵਸਤੁ ਦਾ ਰਸ। ੧੭. ਵਿ- ਉੱਤਮ. ਸ਼੍ਰੇਸ੍ਠ. "ਮਨ ਮੇਰੇ ਸਤਿਗੁਰ ਸੇਵਾ ਸਾਰ." (ਸ੍ਰੀ ਮਃ ੫) ੧੮. ਇੱਕ ਅਰਥਾਲੰਕਾਰ. ਅੱਛਾ ਅਥਵਾ ਬੁਰਾ ਪਦਾਰਥ, ਜੋ ਇੱਕ ਤੋਂ ਇੱਕ ਵਧਕੇ ਹੋਵੇ, ਅਰਥਾਤ ਪਹਿਲੇ ਨਾਲੋਂ ਦੂਜਾ ਸਾਰ ਹੋਵੇ, ਐਸਾ ਵਰਣਨ "ਸਾਰ" ਅਲੰਕਾਰ ਹੈ.#ਜਹਿਂ ਉਤਰੋਤਰ ਹਨਐ ਅਧਿਕਾਈ,#ਅਲੰਕਾਰ ਸੋ ਸਾਰ ਕਹਾਈ. (ਗਰਬ ਗੰਜਨੀ)#ਉਦਾਹਰਣ-#ਮਾਨਸ ਦੇਹ ਦੁਲੱਭ ਹੈ ਜੁਗਹ ਜੁਗੰਤਰਿ ਆਵੈ ਵਾਰੀ,#ਉੱਤਮਜਨਮ ਦੁਲੱਭ ਹੈ ਇਕਵਾਕੀ ਕੋੜਮਾ ਵਿਚਾਰੀ,#ਦੇਹ ਅਰੋਗ ਦੁਲੱਭ ਹੈ ਭਾਗਠ ਮਾਤ ਪਿਤਾ ਹਿਤਕਾਰੀ,#ਸਾਧੂਸੰਗ ਦੁਲੱਭਹੈ ਗੁਰਮੁਖ ਸੁਖਫਲ ਭਗਤਿ ਪਿਆਰੀ.#(ਭਾਗੁ)#ਮਿਸ਼ਰੀ ਤੇ ਮਧੁ ਮਧੁਰ ਹੈ ਮਧੁ ਤੇ ਸੁਧਾ ਮਹਾਨ,#ਸ਼੍ਰੀ ਗੁਰੁਬਾਨੀ ਸੁਧਾ ਤੇ ਨਿਸ਼ਚਯ ਮੀਠੀ ਜਾਨ.#੧੯ ਇੱਕ ਮਾਤ੍ਰਿਕ ਛੰਦ, ਇਸ ਦਾ ਨਾਉਂ "ਲਲਿਤਪਦ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੮ ਮਾਤ੍ਰਾ. ੧੬. ਅਤੇ ੧੨. ਮਾਤ੍ਰਾ ਪੁਰ ਵਿਸ਼੍ਰਾਮ. ਅੰਤ ਦੋ ਗੁਰੁ.#ਉਦਾਹਰਣ-#ਥਿੱਤਿ ਵਾਰ ਨਾ ਜੋਗੀ ਜਾਣੈ, ਰੁੱਤਿ ਮਾਹੁ ਨਾ ਕੋਈ,#ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ,#ਕਿਵਕਰਿ ਆਖਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ,#ਨਾਨਕ ਆਖਣਿ ਸਭਕੋ ਆਖੈ, ਇਕ ਦੂ ਇੱਕ ਸਿਆਣਾ।#(ਜਪੁ)¹#(ਅ) ਵਰਣ ਵ੍ਰਿੱਤ 'ਸਾਰ' ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਇੱਕ ਇੱਕ ਲਘੁ ਗੁਰੁ.#ਉਦਾਹਰਣ-#ਜਾਪ। ਤਾਪ। ਗ੍ਯਾਨ। ਧ੍ਯਾਨ।। ੨੦. ਦੇਖੋ, ਸਾਰਣਾ। ੨੧. ਫ਼ਾ. [سار] ਊਂਟ. ਸ਼ੁਤਰ. ਦੇਖੋ, ਸਾਰਬਾਨ। ੨੨ ਸ੍ਵਾਮੀ. ਮਾਲਿਕ....
ਵਿ- ਤੰਗ. "ਭੀੜੀ ਗਲੀ ਫਹੀ." (ਮਃ ੧. ਵਾਰ ਰਾਮ ੧) ੨. ਭੀੜ (ਵਿਪਦਾ) ਅਰਥ ਵਿੱਚ ਭੀ ਭੀੜਾ ਸ਼ਬਦ ਆਇਆ ਹੈ. "ਗਰਬ ਹਾਨ ਭਾ, ਭੀੜਾ ਬ੍ਯਾਪੀ." (ਨਾਪ੍ਰ)...