bātapāra, bātapārīबाटपार, बाटपारी
ਸੰਗ੍ਯਾ- ਵਾਟ ਪਾੜਨ ਵਾਲਾ. ਰਾਹ ਖੋਹਣ ਵਾਲਾ, ਡਾਕੂ. "ਬਾਟਪਾਰਿ ਘਰੁ ਮੂਸ ਬਿਰਾਨੋ." (ਸਾਰ ਪਰਮਾਨੰਦ)
संग्या- वाट पाड़न वाला. राह खोहण वाला, डाकू. "बाटपारि घरु मूस बिरानो." (सार परमानंद)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਮਾਰਗ. ਰਾਹ. "ਸੋ ਜਨੁ ਜਮ ਕੀ ਵਾਟ ਨ ਪਾਈਐ." (ਆਸਾ ਮਃ ੫) "ਮੇਰਾ ਸੀਸੁ ਕੀਜੈ ਗੁਰਵਾਟ" (ਮਾਲੀ ਮਃ ੪) ੨. ਰੀਤਿ. ਚਾਲ. "ਜਿਉ ਲਾਹਾ ਤੋਟਾ ਤਿਵੈ, ਵਾਟ ਚਲਦੀ ਆਈ." (ਆਸਾ ਅਃ ਮਃ ੧)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਫ਼ਾ. [راہ] ਸੰਗ੍ਯਾ- ਮਾਰਗ. ਰਾਸ੍ਤਹ. ਪੰਥ। ੨. ਮਜਹਬ. ਧਰਮ. "ਰਾਹ ਦੋਵੈ ਇਕੁ ਜਾਣੈ." (ਮਃ ੧. ਵਾਰ ਮਾਝ) ੩. ਕ਼ਾਇ਼ਦਾ. ਨਿਯਮ ਕ਼ਾਨੂਨ. "ਇਹੁ ਕਿਸ ਰਾਹ ਸੁ ਰੋਕੈ ਜਾਗਾ?" (ਗੁਪ੍ਰਸੂ) ੪. ਤਰੀਕਾ. ਢੰਗ. "ਘਾਹੁ ਖਾਨਿ ਤਿਨਾ ਮਾਸੁ ਖਵਾਲੇ, ਏਹਿ ਚਲਾਏ ਰਾਹ." (ਮਃ ੧. ਵਾਰ ਮਾਝ) ੫. ਰਾਹਣਾ ਕ੍ਰਿਯਾ ਦਾ ਅਮਰ. ਜਿਵੇਂ- ਚੱਕੀ ਰਾਹ ਦੇ। ੬. ਅ਼. [راح] ਰਾਹ਼, ਖ਼ੁਸ਼ੀ. ਪ੍ਰਸੰਨਤਾ. ਰਾਹ਼ਤ....
ਸੰਗ੍ਯਾ- ਲੁਟੇਰਾ. ਜ਼ਬਰਦਸ੍ਤੀ ਨਾਲ ਧਨ ਮਾਲ ਲੁੱਟਣ ਵਾਲਾ....
ਸੰਗ੍ਯਾ- ਗ੍ਰਿਹ. ਨਿਵਾਸ ਦਾ ਥਾਂ. "ਘਰ ਮਹਿ ਸੂਖ ਬਾਹਰਿ ਫੁਨਿ ਸੂਖਾ." (ਆਸਾ ਮਃ ੫) ੨. ਦੇਹ. ਸ਼ਰੀਰ. "ਘਰ ਮਹਿ ਪੰਚ ਵਰਤਦੇ." (ਆਸਾ ਅਃ ਮਃ ੩) ਸ਼ਰੀਰ ਵਿੱਚ ਪੰਜ ਕਾਮ ਆਦਿ ਵਿਕਾਰ ਵਰਤ ਰਹੇ ਹਨ। ੩. ਸ਼ਾਸਤ੍ਰ. ਉਹ ਸ਼ਾਸਤ੍ਰ, ਜਿਸ ਵਿੱਚ ਕਿਸੇ ਮਤ ਦੇ ਨਿਯਮ ਹਨ, ਦਰ੍ਸ਼ਨ. "ਛਿਅ ਘਰ ਛਿਅ ਗੁਰ ਛਿਅ ਉਪਦੇਸ." (ਸੋਹਿਲਾ) ਦੇਖੋ, ਖਟਸ਼ਾਸਤ੍ਰ ਅਤੇ ਛਿਅ ਉਪਦੇਸ। ੪. ਰੁਤਬਾ. ਪਦਵੀ. "ਸੋ ਘਰੁ ਗੁਰਿ ਨਾਨਕ ਕਉ ਦੀਆ." (ਗਉ ਮਃ ੫) ਉਹ ਰੁਤਬਾ ਗੁਰੂ (ਕਰਤਾਰ) ਨੇ ਗੁਰੂ ਨਾਨਕ ਨੂੰ ਦਿੱਤਾ ਹੈ। ੫. ਗੁਰਮਤ ਸੰਗੀਤ ਅਨੁਸਾਰ ਘਰ ਦੇ ਦੋ ਅਰਥ ਹਨ ਇੱਕ ਤਾਲ, ਦੂਜਾ ਸ੍ਵਰ ਹੈ ਅਤੇ ਮੂਰਛਨਾ ਦੇ ਭੇਦ ਕਰਕੇ ਇੱਕ ਹੀ ਰਾਗ ਦੇ ਸਰਗਮਪ੍ਰਸ੍ਤਾਰ ਅਨੁਸਾਰ ਗਾਉਣ ਦੇ ਪ੍ਰਕਾਰ. ਸ੍ਰੀ ਗੁਰੂ ਗ੍ਰੰਥਸਾਹਿਬ ਵਿੱਚ ੧. ਤੋਂ ੧੭. ਤੀਕ ਘਰ ਲਿਖੇ ਹਨ. ਇਸ ਤੋਂ ਗਵੈਯੇ ਨੂੰ ਸੂਚਨਾ ਹੈ ਕਿ ਇਸ ਸ਼ਬਦ ਨੂੰ ਇਸ ਰਾਗ ਦੇ ਇਤਨਵੇਂ ਨੰਬਰ ਦੇ ਸ੍ਵਰਪ੍ਰਸ੍ਤਾਰ ਅਨੁਸਾਰ ਗਾਓ। ੬. ਮਨ. ਦਿਲ. ਅੰਤਹਕਰਣ. "ਘਰ ਭੀਤਰਿ ਘਰੁ ਗੁਰੂ ਦਿਖਾਇਆ." (ਸੋਰ ਅਃ ਮਃ ੧) ੭. ਘਰ ਵਾਲੀ. ਵਹੁਟੀ. ਜੋਰੂ. "ਘਰ ਕਾ ਮਾਸੁ ਚੰਗੇਰਾ." (ਮਃ ੧. ਵਾਰ ਮਲਾਰ) ੮. ਸ਼ਰੀਰ ਦੇ ਪ੍ਰਧਾਨ ਅੰਗ ਅਤੇ ਨਾੜਾਂ. "ਬਹਤਰਿ ਘਰ ਇਕੁ ਪੁਰਖੁ ਸਮਾਇਆ." (ਸੂਹੀ ਕਬੀਰ) ੯. ਛੰਦ ਦਾ ਚਰਣ. ਤੁਕ. "ਦਸ ਦੁਇ ਲਘੁ ਵਸ ਘਰ ਘਰ." (ਰੂਪਦੀਪ) "ਬਾਰਾਂ ਲਘੁ ਪ੍ਰਤਿਚਰਣ ਹੋਣ। ੧੦. ਕੁਲ. ਵੰਸ਼. ਖ਼ਾਨਦਾਨ. "ਉਹ ਆਦਮੀ ਵਡੇ ਘਰ ਦਾ ਹੈ." (ਲੋਕੋ) ੧੧. ਜਨਮਕੁੰਡਲੀ ਦਾ ਖ਼ਾਨਾ. "ਉਸ ਦੇ ਤੀਜੇ ਘਰ ਬਹੁਤ ਚੰਗੇ ਗ੍ਰਹ ਪਏ ਹਨ." (ਲੋਕੋ) ੧੨. ਦੇਖੋ, ਘੜਨਾ. "ਕੇਤਕ ਆਨਹਿ ਤਾਲ ਨਜੀਕੇ." ਕੋ ਘਰ ਘਰ ਲਾਵਤ ਹੈਂ ਨੀਕੇ." (ਗੁਪ੍ਰਸੂ) ਘੜ ਘੜਕੇ ਲਾਂਉਂਦੇ ਹਨ....
ਸੰ. मृष्. ਧਾ- ਚੋਰੀ ਕਰਨਾ (ਚਰਾਉਣਾ). ੨. ਸੰਗ੍ਯਾ- ਮੂਸ. ਚੂਹਾ ਮੂਕ੍ਸ਼੍ਕ. "ਰੇ ਮਨ ਮੂਸ। ਬਿਲਾ ਮਹਿ ਗਰਬਤ." (ਸਵੈਯੇ ਸ੍ਰੀ ਮੁਖਵਾਕ ਮਃ ੫) ਦੇਖੋ, ਅੰ. Mouse ਲੈਟਿਨ Mus ਅਤੇ ਫ਼ਾ. [موُش]...
ਫ਼ਾ. [بیگانہ] ਬੇਗਾਨਹ. ਵਿ- ਪਰਾਇਆ. ਦੂਸਰੇ ਦਾ. "ਹੋਰ ਸਗਲ ਭਇਓ ਬਿਰਾਨਾ." (ਗੂਜ ਮਃ ੫) "ਬਾਟਪਾਰਿ ਘਰ ਮੂਸਿ ਬਿਰਾਨੋ ਪੇਟ ਭਰੈ ਅਪ੍ਰਾਧੀ." (ਸਾਰ ਪਰਮਾਨੰਦ) ੨. ਦੇਖੋ, ਵੀਰਾਣ....
ਸੰਗ੍ਯਾ- ਕਦਰ. ਮੁੱਲ. "ਪ੍ਰੇਮ ਕੀ ਸਾਰ ਸੋਈ ਜਾਣੈ." (ਮਾਰੂ ਅਃ ਮਃ ੩) "ਜੋ ਜੀਐ ਕੀ ਸਾਰ ਨ ਜਾਣੈ। ਤਿਸ ਸਿਉ ਕਿਛੁ ਨ ਕਹੀਐ ਅਜਾਣੈ." (ਮਾਰੂ ਸੋਲਹੇ ਮਃ ੪) ੨. ਕ੍ਰਿ. ਵਿ- ਮਾਤ੍ਰ. ਪ੍ਰਮਾਣ. ਭਰ. "ਨਹਿ ਬਢਨ ਘਟਨ ਤਿਲਸਾਰ." (ਬਾਵਨ) ੩. ਸੰਗ੍ਯਾ- ਖਬਰਦਾਰੀ. ਸੰਭਾਲ. "ਸਦਾ ਦਇਆਲੁ ਹੈ ਸਭਨਾ ਕਰਦਾ ਸਾਰ." (ਸ੍ਰੀ ਮਃ ੩) "ਜੇ ਕੋ ਡੁਬੈ, ਫਿਰਿ ਹੋਵੈ ਸਾਰ." (ਧਨਾ ਮਃ ੧) ੪. ਵਿ- ਸਾਵਧਾਨ. ਖਬਰਦਾਰ। ੫. ਸੰਗ੍ਯਾ- ਸੁਧ. ਸਮਾਚਾਰ. ਖਬਰ. "ਜੇ ਹੁਕਮ ਹੋਵੇ ਤਾਂ ਘਰ ਦੀ ਸਾਰ ਲੈ ਆਵਾਂ।" (ਜਸਾ) ੬. ਸਾਲ ਬਿਰਛ ਦੀ ਥਾਂ ਭੀ ਸਾਰ ਸ਼ਬਦ ਆਇਆ ਹੈ। ੭. ਸੰ, ਲੋਹਾ. ਫੌਲਾਦ. "ਅਸੰਖ ਸੂਰ ਮੁਹ ਭਖ ਸਾਰ." (ਜਪੁ) "ਸਾਰ ਸੋਂ ਸਾਰ ਕੀ ਧਾਰ ਬਜੀ." (ਚੰਡੀ ੧) ੮. ਜਲ। ੯. ਮੱਖਣ। ੧੦. ਬੱਦਲ. ਮੇਘ। ੧੧. ਬਲ। ੧੨. ਨਿਆਉਂ. ਇਨਸਾਫ. "ਕਰਣੀ ਉਪਰਿ ਹੋਵਗਿ ਸਾਰ." (ਬਸੰ ਮਃ ੧) ੧੩. ਪਵਨ। ੧੪. ਪਾਰਬ੍ਰਹਮ. ਕਰਤਾਰ। ੧੫. ਧਰਮ। ੧੬. ਕਿਸੇ ਵਸਤੁ ਦਾ ਰਸ। ੧੭. ਵਿ- ਉੱਤਮ. ਸ਼੍ਰੇਸ੍ਠ. "ਮਨ ਮੇਰੇ ਸਤਿਗੁਰ ਸੇਵਾ ਸਾਰ." (ਸ੍ਰੀ ਮਃ ੫) ੧੮. ਇੱਕ ਅਰਥਾਲੰਕਾਰ. ਅੱਛਾ ਅਥਵਾ ਬੁਰਾ ਪਦਾਰਥ, ਜੋ ਇੱਕ ਤੋਂ ਇੱਕ ਵਧਕੇ ਹੋਵੇ, ਅਰਥਾਤ ਪਹਿਲੇ ਨਾਲੋਂ ਦੂਜਾ ਸਾਰ ਹੋਵੇ, ਐਸਾ ਵਰਣਨ "ਸਾਰ" ਅਲੰਕਾਰ ਹੈ.#ਜਹਿਂ ਉਤਰੋਤਰ ਹਨਐ ਅਧਿਕਾਈ,#ਅਲੰਕਾਰ ਸੋ ਸਾਰ ਕਹਾਈ. (ਗਰਬ ਗੰਜਨੀ)#ਉਦਾਹਰਣ-#ਮਾਨਸ ਦੇਹ ਦੁਲੱਭ ਹੈ ਜੁਗਹ ਜੁਗੰਤਰਿ ਆਵੈ ਵਾਰੀ,#ਉੱਤਮਜਨਮ ਦੁਲੱਭ ਹੈ ਇਕਵਾਕੀ ਕੋੜਮਾ ਵਿਚਾਰੀ,#ਦੇਹ ਅਰੋਗ ਦੁਲੱਭ ਹੈ ਭਾਗਠ ਮਾਤ ਪਿਤਾ ਹਿਤਕਾਰੀ,#ਸਾਧੂਸੰਗ ਦੁਲੱਭਹੈ ਗੁਰਮੁਖ ਸੁਖਫਲ ਭਗਤਿ ਪਿਆਰੀ.#(ਭਾਗੁ)#ਮਿਸ਼ਰੀ ਤੇ ਮਧੁ ਮਧੁਰ ਹੈ ਮਧੁ ਤੇ ਸੁਧਾ ਮਹਾਨ,#ਸ਼੍ਰੀ ਗੁਰੁਬਾਨੀ ਸੁਧਾ ਤੇ ਨਿਸ਼ਚਯ ਮੀਠੀ ਜਾਨ.#੧੯ ਇੱਕ ਮਾਤ੍ਰਿਕ ਛੰਦ, ਇਸ ਦਾ ਨਾਉਂ "ਲਲਿਤਪਦ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੮ ਮਾਤ੍ਰਾ. ੧੬. ਅਤੇ ੧੨. ਮਾਤ੍ਰਾ ਪੁਰ ਵਿਸ਼੍ਰਾਮ. ਅੰਤ ਦੋ ਗੁਰੁ.#ਉਦਾਹਰਣ-#ਥਿੱਤਿ ਵਾਰ ਨਾ ਜੋਗੀ ਜਾਣੈ, ਰੁੱਤਿ ਮਾਹੁ ਨਾ ਕੋਈ,#ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ,#ਕਿਵਕਰਿ ਆਖਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ,#ਨਾਨਕ ਆਖਣਿ ਸਭਕੋ ਆਖੈ, ਇਕ ਦੂ ਇੱਕ ਸਿਆਣਾ।#(ਜਪੁ)¹#(ਅ) ਵਰਣ ਵ੍ਰਿੱਤ 'ਸਾਰ' ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਇੱਕ ਇੱਕ ਲਘੁ ਗੁਰੁ.#ਉਦਾਹਰਣ-#ਜਾਪ। ਤਾਪ। ਗ੍ਯਾਨ। ਧ੍ਯਾਨ।। ੨੦. ਦੇਖੋ, ਸਾਰਣਾ। ੨੧. ਫ਼ਾ. [سار] ਊਂਟ. ਸ਼ੁਤਰ. ਦੇਖੋ, ਸਾਰਬਾਨ। ੨੨ ਸ੍ਵਾਮੀ. ਮਾਲਿਕ....
ਸੰਗ੍ਯਾ- ਪਰਮ- ਆਨੰਦ. ਮਹਾਨ ਆਨੰਦ. ਬ੍ਰਹਮਾਨੰਦ. ਆਤਮਾਨੰਦ. ਕਰਤਾਰ ਦੇ ਅਨੁਭਵ ਦਾ ਮਹਾਨ ਸੁਖ। ੨. ਆਨੰਦ ਸ੍ਵਰੂਪ ਬ੍ਰਹਮ. ਵਾਹਗੁਰੂ. "ਜੋ ਨ ਸੁਨਹਿ ਜਸ ਪਰਮਾਨੰਦਾ." (ਗਉ ਮਃ ੫) ਪਰਮਾਨੰਦ ਦਾ ਜਸ ਨਹੀਂ ਸੁਣਦੇ। ੩. ਬਾਰਸੀ (ਜਿਲਾ ਸ਼ੋਲਾਪੁਰ) ਦਾ ਵਸਨੀਕ ਇੱਕ ਭਗਤ, ਜੋ ਮਹਾ ਤ੍ਯਾਗੀ ਅਤੇ ਪ੍ਰੇਮੀ ਸੀ. ਇਹ ਆਪਣੇ ਬਹੁਤ ਪਦਾਂ ਵਿੱਚ ਛਾਪ "ਸਾਰੰਗ" ਲਿਖਦਾ ਹੈ, ਪਰ ਗੁਰੂ ਗ੍ਰੰਥਸਾਹਿਬ ਵਿਚ ਪਰਮਾਨੰਦ ਨਾਮ ਹੈ, ਜਿਵੇਂ- "ਪਰਮਾਨੰਦ ਸਾਧਸੰਗਤਿ ਮਿਲਿ." (ਸਾਰ) ਪਰਮਾਨੰਦ ਦੇ ਜਨਮ ਦਾ ਸਾਲ ਅਤੇ ਜੀਵਨਵ੍ਰਿੱਤਾਂਤ ਵਿਸ਼ੇਸ ਮਾਲੂਮ ਨਹੀਂ ਹੈ। ੪. ਸੁਲਤਾਨਪੁਰ ਨਿਵਾਸੀ ਜੈਰਾਮ ਦਾ ਪਿਤਾ, ਬੀਬੀ ਨਾਨਕੀ ਜੀ ਦਾ ਸਹੁਰਾ....