bāgarhaबागड़
ਸੰਗ੍ਯਾ- ਬਲੀ ਦਾ ਦੇਸ਼, ਜੋਧਪੁਰ ਬੀਕਾਨੇਰ ਦਾ ਇਲਾਕਾ. ਮਰਵਾੜ ਦੀ ਭੂਮਿ। ੨. ਤੀਰ ਦੀ ਬਾਗੜ. ਦੇਖੋ, ਬਾਗਰ ੩.
संग्या- बली दा देश, जोधपुर बीकानेर दा इलाका. मरवाड़ दी भूमि। २. तीर दी बागड़. देखो, बागर ३.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. बलिन. ਵਿ- ਬਲ ਵਾਲਾ. ਤਾਕਤਵਰ. "ਪੰਜੇ ਬਧੇ ਮਹਾ ਬਲੀ." (ਵਾਰ ਬਸੰ) ੨. ਦੇਖੋ, ਬਲਿ। ੩. ਸੰ. ਵੱਲੀ. ਸੰਗ੍ਯਾ- ਬੇਲ। ੪. ਸ਼ਾਖ਼ਾ. ਟਹਣੀ। ੫. ਸਿੱਟਾ. ਮੰਜਰੀ. "ਲਤਾ ਬਲੀ ਸਾਖ ਸਭ ਸਿਮਰਹਿ." (ਮਾਰੂ ਸੋਲਹੇ ਮਃ ੫)...
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਰਾਜਪੂਤਾਨੇ ਵਿੱਚ ਇੱਕ ਰਿਆਸਤ, ਜਿਸ ਦਾ ਪ੍ਰਧਾਨ ਨਗਰ ਜੋਧ ਰਾਜਪੂਤ ਨੇ ਸੰਮਤ ੧੫੧੫ ਵਿੱਚ ਵਸਾਇਆ....
ਰਾਜਪੂਤਾਨੇ ਵਿੱਚ "ਬੀਕਾ" ਨਾਮ ਦੇ ਪ੍ਰਤਾਪੀ ਰਾਜਪੂਤ ਦਾ ਸੰਮਤ ੧੫੪੫ ਵਿੱਚ ਵਸਾਇਆ ਨਗਰ, ਜਿਸ ਦਾ ਪ੍ਰਾਚੀਨ ਨਾਮ ਬੀਕਾਮੇਰੁ ਸੀ. ਇਹ ਰਿਆਸਤ ਬੀਕਾਨੇਰ ਦੀ ਰਾਜਧਾਨੀ ਹੈ. ਵਸੋਂ। ੬੯੩੧੫ ਹੈ. ਭਟਿੰਡੇ ਤੋਂ ਇਸ ਨੂੰ ਛੋਟੀ ਰੇਲ ਜਾਂਦੀ ਹੈ ਅਰ ਫਾਸਿਲਾ ੨੦੧ ਮੀਲ ਹੈ. ਰਿਆਸਤ ਬੀਕਾਨੇਰ ਦਾ ਰਕਬਾ ੨੩, ੩੧੫ ਵਰਗਮੀਲ ਅਤੇ ਆਬਾਦੀ ੬੬੦, ੬੫੬ ਹੈ. ਵਰਤਮਾਨ ਮਹਾਰਾਜਾ ਸਰ ਗੰਗਾਸਿੰਘ ਬਹਾਦੁਰ ਹੈ. "ਬੀਕਾਨੇਰ ਰਾਵ ਇੱਕ ਭਾਰੋ." (ਚਰਿਤ੍ਰ ੧੪੪)...
ਅ਼. [عِلاقہ] ਅ਼ਲਾਕ਼ਹ. ਸੰਗ੍ਯਾ- ਸੰਬੰਧ. ਤਅ਼ੱਲੁਕ਼। ੨. ਪ੍ਰਾਂਤ. ਦੇਸ਼। ੩. ਰਾਜ (ਰਾਜ੍ਯ)....
ਜਿਸ ਵਿੱਚ ਜੀਵ ਹੋਣ. ਜੀਵਾਂ ਦੇ ਨਿਵਾਸ ਦੀ ਥਾਂ. ਪ੍ਰਿਥਿਵੀ. "ਭੂਮਿ ਕੋ ਕੌਨ ਗੁਮਾਨ ਹੈ ਭੂਪਤਿ?" (ਦੱਤਾਵ) ੨. ਦੇਸ਼। ੩. ਜਗਾ. ਥਾਂ. "ਭੂਮਿ ਮਸਾਣ ਕੀ ਭਸਮ ਲਗਾਈ." (ਗੂਜ ਤ੍ਰਿਲੋਚਨ) ੪. ਘਰ। ੫. ਦਰਜਾ। ੬. ਰਸਨਾ. ਜੀਭ। ੭. ਚਿੱਤ ਦੀ ਹਾਲਤ। ੮. ਮਿੱਟੀ. "ਅਮ੍ਰਿਤੋ ਡਾਰ ਭੂਮਿ ਪਾਗਹਿ." (ਕਾਨ ਮਃ ੫) ੯. ਇੱਕ ਸੰਖ੍ਯਾ ਬੋਧਕ, ਕਿਉਂਕਿ ਜ਼ਮੀਨ ਇੱਕ ਮੰਨੀ ਹੈ....
ਸੰ. तीर. ਧਾ- ਪੂਰਨ ਕਰਨਾ, ਪਾਰ ਲਾਉਣਾ। ੨. ਸੰਗ੍ਯਾ- ਨਦੀ ਦਾ ਕਿਨਾਰਾ. ਕੰਢਾ. ਤਟ. ਪਾਣੀ ਦੀ ਧਾਰ ਤੋਂ ਪੰਜਾਹ ਹੱਥ ਤੀਕ ਦਾ ਅਸਥਾਨ. "ਗੰਗਾ ਤੀਰ ਜੁ ਘਰੁ ਕਰਹਿ." (ਸ. ਕਬੀਰ) ੨. ਕ੍ਰਿ. ਵਿ- ਪਾਸ. ਨੇੜੇ. "ਨਾ ਲਾਗੈ ਜਮ ਤੀਰ." (ਸ੍ਰੀ ਅਃ ਮਃ ੧) ੩. ਸੰ. ਤੀਰੁ. ਸ਼ਿਵ ਦੀ ਸ੍ਤੁਤਿ. "ਕਾਹੂ ਤੀਰ ਕਾਹੂ ਨੀਰ ਕਾਹੂ ਬੇਦਬੀਚਾਰ." (ਗਉ ਮਃ ੫) ਕਿਸੇ ਨੂੰ ਸ਼ਿਵਭਗਤਿ, ਕਿਸੇ ਨੂੰ ਤੀਰਥਸੇਵਨ, ਕਿਸੇ ਨੂੰ ਵੇਦਾਭ੍ਯਾਸ ਦਾ ਪ੍ਰੇਮ ਹੈ। ੪. ਫ਼ਾ. [تیر] ਸੰਗ੍ਯਾ- ਵਾਣ. ਸ਼ਰ. ਸੰ. ਤੀਰਿਕਾ. "ਮੇਰੈ ਮਨਿ ਪ੍ਰੇਮ ਲਗੇ ਹਰਿ ਤੀਰ." (ਗੌਡ ਮਃ ੪) ੫. ਗੋਲੀ. "ਤੁਫੰਗ ਕੈਸੇ ਤੀਰ ਹੈਂ" (ਰਾਮਾਵ) ੬. ਗਜ਼। ੭. ਤੱਕੜੀ ਦੀ ਡੰਡੀ। ੮. ਸ਼ਤੀਰ. ਬਾਲਾ। ੯. ਪਾਰਾ। ੧੦. ਬਿਜਲੀ। ੧੧. ਸ਼ੋਭਾ। ੧੨. ਹਲ ਦਾ ਫਾਲਾ। ੧੩. ਕ੍ਰੋਧ....
ਸੰਗ੍ਯਾ- ਬਲੀ ਦਾ ਦੇਸ਼, ਜੋਧਪੁਰ ਬੀਕਾਨੇਰ ਦਾ ਇਲਾਕਾ. ਮਰਵਾੜ ਦੀ ਭੂਮਿ। ੨. ਤੀਰ ਦੀ ਬਾਗੜ. ਦੇਖੋ, ਬਾਗਰ ੩....
ਸੰਗ੍ਯਾ- ਨਦੀ ਕਿਨਾਰੇ ਦੀ ਉਹ ਉੱਚੀ ਜ਼ਮੀਨ, ਜਿਸ ਪੁਰ ਪਾਣੀ ਨਾ ਫਿਰ ਸਕੇ। ੨. ਨਦੀਆਂ ਕਰਕੇ ਘਿਰਿਆ ਹੋਇਆ ਦੇਸ਼। ੩. ਤੀਰ ਦਾ ਦੁਮੂਹਾਂ ਪਿਛਲਾ ਭਾਗ, ਜੋ ਚਿੱਲੇ ਵਿੱਚ ਜੋੜੀਦਾ ਹੈ. ਬਾਗੜ. "ਕੰਚਨ ਬਾਗਰ ਸੁੰਦਰ ਰਾਚੇ." (ਗੁਪ੍ਰਸੂ)...