bāgāबागा
ਵਿ- ਬੱਗਾ. ਚਿੱਟਾ. "ਬਾਗੇ ਕਾਪੜ ਬੋਲੈ ਬੈਣ." (ਮਲਾ ਮਃ ੧) ੨. ਸੰਗ੍ਯਾ- ਵਸਤ੍ਰ. ਪੋਸ਼ਾਕ. "ਪਹਿਰੈ ਬਾਗਾ ਕਰਿ ਇਸਨਾਨਾ." (ਗਉ ਮਃ ੫)
वि- बॱगा. चिॱटा. "बागे कापड़ बोलै बैण." (मला मः १) २. संग्या- वसत्र. पोशाक. "पहिरै बागा करि इसनाना." (गउ मः ५)
ਜਲੰਧਰ ਜਿਲੇ ਦੀ ਤਸੀਲ ਨਵਾਂਸ਼ਹਿਰ ਵਿੱਚ ਇੱਕ ਪਿੰਡ, ਜੋ ਬੇਦੀ ਸਾਹਿਬਜ਼ਜਾਦਿਆਂ ਦਾ ਨਿਵਾਸ ਅਸਥਾਨ ਹੈ....
ਦੇਖੋ, ਚਿਟਾ....
ਦੇਖੋ, ਕਾਪਰ. "ਕਾਪਰੁ ਤਨਿ ਨ ਸੁਹਾਵੈ." (ਗਉ ਛੰਤ ਮਃ ੩) "ਕਾਪੜ ਛੋਡੇ ਚਮੜ ਲੀਏ." (ਆਸਾ ਮਃ ੧)...
ਵਚਨ. ਦੇਖੋ, ਵੈਣ....
ਸੰਗ੍ਯਾ- ਕੰਡੇਦਾਰ ਝਾੜ। ੨. ਫੋੜਾ। ੩. ਸੰ. ਚਮੜਾ। ੪. ਬਿੱਛੂ ਦਾ ਕੰਡਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਫ਼ਾ. [پوشاک] ਸੰਗ੍ਯਾ- ਪਹਿਰਣ ਦੇ ਵਸਤ੍ਰ. ਪਹਿਨਾਵਾ. ਲਿਬਾਸ....
ਵਿ- ਬੱਗਾ. ਚਿੱਟਾ. "ਬਾਗੇ ਕਾਪੜ ਬੋਲੈ ਬੈਣ." (ਮਲਾ ਮਃ ੧) ੨. ਸੰਗ੍ਯਾ- ਵਸਤ੍ਰ. ਪੋਸ਼ਾਕ. "ਪਹਿਰੈ ਬਾਗਾ ਕਰਿ ਇਸਨਾਨਾ." (ਗਉ ਮਃ ੫)...
ਕਰ (ਹੱਥ) ਵਿੱਚ. ਕਰ ਮੇਂ. "ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ." (ਫੁਨਹੇ ਮਃ ੫) ੨. ਕ੍ਰਿ. ਵਿ- ਕਰਕੇ. "ਕਰਿ ਅਨਰਥ ਦਰਬੁ ਸੰਚਿਆ." (ਵਾਰ ਜੈਤ) ੩. ਸੰ. करिन् ਹਾਥੀ, ਜੋ ਕਰ (ਸੁੰਡ) ਵਾਲਾ ਹੈ. "ਏਕਹਿ ਕਰ ਕਰਿ ਹੈ ਕਰੀ. ਕਰੀ ਸਹਸ ਕਰ ਨਾਹਿ." (ਵ੍ਰਿੰਦ) ਇੱਕੇ ਹੱਥ (ਸੁੰਡ) ਨਾਲ ਹਾਥੀ ਕਰੀ (ਬਾਂਹ ਵਾਲਾ) ਆਖੀਦਾ ਹੈ, ਹਜਾਰ ਹੱਥ ਵਾਲਾ (ਸਹਸ੍ਰਵਾਹ) ਕਰੀ ਨਹੀਂ ਹੈ....