bānkarhā, bānkāबांकड़ा, बांका
ਵਿ- ਵਿੰਗਾ. ਟੇਢਾ। ੨. ਸਜਾਵਟ ਵਾਲਾ. ਬਣਿਆ ਠਣਿਆ। ੩. ਬਹਾਦੁਰ. ਦਿਲੇਰ। ੪. ਸੰਗ੍ਯਾ- ਬੰਕ. ਟੇਢਾ ਦਾਤ. ਬਿਨਾ ਦੰਦੇ ਤਿੱਖੀ ਦਾੱਤੀ.
वि- विंगा. टेढा। २. सजावट वाला. बणिआ ठणिआ। ३. बहादुर. दिलेर। ४. संग्या- बंक. टेढा दात. बिना दंदे तिॱखी दाॱती.
ਦੇਖੋ, ਬਿੰਗਾ. "ਵਾਲੁ ਨ ਵਿੰਗਾ ਹੋਆ." (ਸੋਰ ਮਃ ੫)...
ਵਿ- ਵਿੰਗਾ. ਵਕ੍ਰ। ੨. ਛਲ ਸਹਿਤ. ਕਪਟੀ. "ਚਲਤ ਕਤ ਟੇਢੇ ਟੇਢੇ?" (ਕੇਦਾ ਕਬੀਰ) "ਟੇਢੀ ਪਾਗ ਟੇਢੇ ਚਲੇ." (ਕੇਦਾ ਕਬੀਰ)...
ਸੰਗ੍ਯਾ- ਸ਼ੋਭਾ। ੨. ਸ਼੍ਰਿੰਗਾਰ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਫ਼ਾ. [بہادر] ਬਹਾ- ਦੁਰ ਚਮਕੀਲਾ ਮੋਤੀ। ੨. ਕੀਮਤੀ ਮੋਤੀ। ੩. ਉਤਸਾਹੀ. ਪਰਾਕ੍ਰਮੀ. ਸ਼ੂਰਵੀਰ....
ਫ਼ਾ. [دلیر] ਵਿ- ਦਿਲਾਵਰ. ਬਹਾਦੁਰ। ੨. ਉਤਸਾਹੀ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਵੰਕ. ਵਿ- ਟੇਢਾ। ੨. ਖ਼ਮਦਾਰ। ੩. ਮੇਹਰਾਬਦਾਰ। ੪. ਬਾਂਕਾ। ੫. ਸੰਗ੍ਯਾ- ਨਦੀ ਦਾ ਖ਼ਮ....
ਸੰ. ਦਾਤ੍ਰ. ਸੰਗ੍ਯਾ- ਖੇਤੀ ਕੱਟਣ ਦਾ ਸੰਦ. ਦਾਤੀ. "ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ." (ਸ੍ਰੀ ਮਃ ੫) ੨. ਦੇਖੋ, ਦਾਤਿ। ੩. ਸੰ. ਦਾਤ. ਵਿ- ਖੰਡਿਤ. ਕੱਟਿਆ ਹੋਇਆ। ੪. ਸ਼ੁੱਧ. ਪਵਿਤ੍ਰ....
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....