bahirāबहिरा
ਦੇਖੋ, ਬਹਰਾ। ੨. ਅੰ. Bearer ਦਾ ਅਪਭ੍ਰੰਸ਼, ਕੱਪੜੇ ਪਹਿਰਾਉਣ ਵਾਲਾ ਨਫ਼ਰ. ਸਰਦਾਰ ਦਾ ਸਾਮਾਨ ਚੁੱਕਣ ਵਾਲਾ ਸੇਵਕ.
देखो, बहरा। २. अं. Bearer दा अपभ्रंश, कॱपड़े पहिराउण वाला नफ़र. सरदार दा सामान चुॱकण वाला सेवक.
ਸੰ. ਬਧਿਰ. ਵਿ- ਬੋਲਾ. ਜਿਸ ਨੂੰ ਕੰਨਾਂ ਤੋਂ ਸੁਣਾਈ ਨਾ ਦੇਵੇ. "ਸਾਂਈ ਨ ਬਹਰਾ ਹੋਇ." (ਸ. ਕਬੀਰ ) "ਬਹਰੇ ਕਰਨ ਅਕਲ ਭਈ ਹੋਛੀ." (ਭੈਰ ਮਃ ੧) ੨. ਦੇਖੋ, ਬਹਿਰਾ....
ਸੰ. ਸੰਗ੍ਯਾ- ਗਿਰਾਉ. ਡਿਗਣਾ। ੨. ਵਿਗੜਿਆ ਹੋਇਆ ਸ਼ਬਦ. ਆਪਣੀ ਅਸਲੀ ਸ਼ਕਲ ਤੋਂ ਡਿਗਕੇ ਹੋਰ ਸ਼ਕਲ ਵਿੱਚ ਆਇਆ ਸ਼ਬਦ, ਜਿਵੇਂ ਕਰਮ ਤੋਂ ਕੰਮ, ਚਰਮ ਤੋਂ ਚੰਮ ਅਤੇ ਧਰਮ ਤੋਂ ਧੰਮ ਆਦਿ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਅ਼. [نفر] ਸੰਗ੍ਯਾ- ਆਦਮੀ. ਮਨੁੱਖ। ੨. ਭਾਵ- ਸੇਵਕ. ਨੌਕਰ! ੩. ਫਤੇ. ਜਿੱਤ। ੪. ਡਰਨ ਦਾ ਭਾਵ....
ਫ਼ਾ. [سردار] ਪ੍ਰਧਾਨ. ਮੁਖੀਆ. ਸ਼ਿਰੋਮਣਿ। ੨. ਦੇਖੋ, ਸਰਦ ੩. ਸਾਲ. ਵਰ੍ਹਾ. "ਸਰਦਾਰ ਬਿੰਸਤਿਚਾਰ ਕਲਿਅਵਤਾਰ ਛਤ੍ਰ ਫਿਰਾਈਅੰ." (ਕਲਕੀ) ਚੌਬੀਸ ਵਰ੍ਹੇ ਕਲਿਅਵਤਾਰ (ਕਲਕੀ ਅਵਤਾਰ) ਸਿਰ ਤੇ ਛਤਰ ਫਿਰਾਵੇਗਾ. ਭਾਵ- ਰਾਜ ਕਰੇਗਾ....
ਫ਼ਾ. [سامان] ਸੰਗ੍ਯਾ- ਸਾਮਗ੍ਰੀ. ਅਸਬਾਬ। ੨. ਸਮਾਨ ਤੁੱਲ. "ਬਿਆਪਿਕ ਰਾਮ ਸਗਲ ਸਾਮਾਨ." (ਗਉ ਕਬੀਰ ਥਿਤੀ ੩. ਦੇਖੋ, ਸਾਮਾਨ੍ਯ....
ਸੇਵਾ ਕਰਨ ਵਾਲਾ. ਦਾਸ. ਖਿਦਮਤਗਾਰ. "ਸੇਵਕ ਸੇਵਹਿ ਗੁਰਮੁਖਿ ਹਰਿ ਜਾਤਾ." (ਮਾਝ ਅਃ ਮਃ ੩)...