basirasiबसिरसि
ਆਨੰਦ ਸਹਿਤ ਨਿਵਾਸ ਕਰਕੇ. "ਬਸਿ ਰਸਿ ਮਨ ਮਿਲੇ." (ਗਉ ਰਵਿਦਾਸ)
आनंद सहित निवास करके. "बसि रसि मन मिले." (गउ रविदास)
ਦੇਖੋ, ਅਨੰਦ. "ਆਨੰਦ ਗੁਰੁ ਤੇ ਜਾਣਿਆ." (ਅਨੰਦੁ) ੨. ਇੱਕ ਛੰਦ. ਦੇਖੋ, ਕੋਰੜਾ। ੩. ਪਾਰਬ੍ਰਹਮ. ਕਰਤਾਰ। ੪. ਸਿੱਖਧਰਮ ਅਨੁਸਾਰ ਵਿਆਹ, ਜਿਸ ਦੀ ਰੀਤਿ ਇਹ ਹੈ-#(ੳ) ਸਿੱਖਪੁਤ੍ਰੀ ਦਾ ਸਿੱਖ ਨਾਲ ਸੰਬੰਧ ਹੋਵੇ.#(ਅ) ਦੋਵੇਂ ਰੂਪ ਅਵਸਥਾ ਗੁਣ ਆਦਿ ਵਿੱਚ ਯੋਗ੍ਯ ਅਤੇ ਪਰਸਪਰ ਸੰਯੋਗ ਦੇ ਇੱਛਾਵਾਨ ਹੋਣ.#(ੲ) ਸਗਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜੂਰ ਅਰਦਾਸ ਕਰਕੇ ਹੋਵੇ.#(ਸ) ਆਨੰਦ ਦਾ ਦਿਨ ਗੁਰਪੁਰਬ ਵਾਲੇ ਦਿਨ ਅਥਵਾ ਪੰਜ ਪਿਆਰਿਆਂ ਦੀ ਸੰਮਤਿ ਨਾਲ ਥਾਪਿਆ ਜਾਵੇ.#(ਹ) ਜਿਤਨੇ ਆਦਮੀ ਲੜਕੀ ਵਾਲਾ ਸੱਦੇ ਉਤਨੇ ਨਾਲ ਲੈ ਕੇ ਦੁਲਹਾ ਸਹੁਰੇ ਘਰ ਜਾਵੇ. ਦੋਹੀਂ ਪਾਸੀਂ ਗੁਰੁਸ਼ਬਦ ਗਾਏ ਜਾਣ.#(ਕ) ਅਮ੍ਰਿਤ ਵੇਲੇ ਆਸਾ ਦੀ ਵਾਰ ਪਿੱਛੋਂ ਵਰ ਅਤੇ ਕੰਨ੍ਯਾ ਨੂੰ ਗੁਰੁਬਾਣੀ ਅਨੁਸਾਰ ਉਪਦੇਸ਼ ਦੇ ਕੇ ਅਤੇ ਨਿਯਮ ਅੰਗੀਕਾਰ ਕਰਵਾਕੇ ਲਾਵਾਂ ਅਤੇ ਆਨੰਦ ਦਾ ਪਾਠ ਕਰਕੇ ਪ੍ਰਸਾਦ ਵਰਤਾਇਆ ਜਾਵੇ.#ਆਨੰਦ ਦੀ ਰੀਤਿ ਸਿੱਖਾਂ ਵਿੱਚ ਬਹੁਤ ਪੁਰਾਣੀ ਹੈ, ਪਰ ਇਸ ਨੂੰ ਕਾਨੂੰਨ ਦੀ ਸ਼ਕਲ ਵਿੱਚ ਲਿਆਉਣ ਦਾ ਯਤਨ ਟਿੱਕਾ ਸਾਹਿਬ (ਵਲੀਅਹਿਦ) ਨਾਭਾ ਸ਼੍ਰੀ ਮਾਨ ਰਿਪੁਦਮਨ ਸਿੰਘ ਜੀ ਨੇ ਕੀਤਾ, ਜਿਨ੍ਹਾਂ ਨੇ ੩੦ ਅਕਤੂਬਰ ਸਨ ੧੯੦੮ ਨੂੰ ਬਿਲ ਕੌਂਸਲ ਵਿੱਚ ਪੇਸ਼ ਕੀਤਾ ਅਤੇ ਸਰਦਾਰ ਸੁੰਦਰ ਸਿੰਘ ਜੀ ਰਈਸ ਮਜੀਠਾ ਦੇ ਜਤਨ ਨਾਲ ੨੭ ਅਗਸ੍ਤ ਸਨ ੧੯੦੯ ਨੂੰ ਰਪੋਟ ਲਈ ਖ਼ਾਸ ਕਮੇਟੀ ਦੇ ਸਪੁਰਦ ਹੋਇਆ ਅਤੇ ੨੨ ਅਕਤਬੂਰ ਸਨ ੧੯੦੯ ਨੂੰ ਆਨੰਦ ਵਿਵਾਹ ਦਾ ਕਾਨੂਨ (Anand Marriage Act) ਪਾਸ ਹੋਇਆ.¹...
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਸੰ. निवास्. ਧਾ- ਢਕਣਾ(ਆਛਾਦਨ ਕਰਨਾ), ਲਪੇਟਣਾ। ੨. ਸੰਗ੍ਯਾ- ਘਰ. ਰਹਿਣ ਦੀ ਥਾਂ। ੩. ਵਸਤ੍ਰ। ੪. ਰਹਾਇਸ਼. ਰਹਿਣ ਦਾ ਭਾਵ. "ਸਾਧ- ਸੰਗਿ ਪ੍ਰਭ ਦੇਹੁ ਨਿਵਾਸ." (ਸੁਖਮਨੀ) ੫. ਵਿਸ਼੍ਰਾਮ. ਟਿਕਾਉ. "ਮੀਨ ਨਿਵਾਸ ਉਪਜੈ ਜਲ ਹੀ ਤੇ." (ਮਲਾ ਅਃ ਮਃ ੧) ੬. ਸੰ. ਨਿਰ੍ਵਾਸ. ਬਾਹਰ ਕੱਢਣ ਦੀ ਕ੍ਰਿਯਾ. "ਨੀਚਰੂਖ ਤੇ ਊਚ ਭਏ ਹੈਂ ਗੰਧ ਸੁਗੰਧ ਨਿਵਾਸਾ." (ਆਸਾ ਰਵਿਦਾਸ) ਇਰੰਡ ਦੀ ਗੰਧ ਨਿਰ੍ਵਾਸ ਕਰਕੇ, ਚੰਦਨ ਦੀ ਸੁਗੰਧ ਸਹਿਤ ਹੋਏ ਹਾਂ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਵਸਕੇ. ਨਿਵਾਸ ਕਰਕੇ। ੨. ਸੰ. ਵਸ਼੍ਯ. ਵਿ- ਕਾਬੂ ਵਸ਼ ਵਿੱਚ ਆਇਆ. "ਮਾਈ ਮਨ ਮੇਰੋ ਬਸਿ ਨਾਹਿ." (ਸੋਰ ਮਃ ੯) "ਕਾਮੁ ਕ੍ਰੋਧੁ ਮੋਹ ਬਸਿ ਪ੍ਰਾਨੀ." (ਗਉ ਮਃ ੯) ੩. ਦੇਖੋ, ਵਸੀ। ੪. ਦੇਖੋ, ਬਸਿਰਸਿ....
ਰਸ (ਪ੍ਰੇਮ) ਕਰਕੇ. ਅਨੁਰਾਗ ਸੇ. "ਰਸਿ ਗਾਏ ਗੁਨ ਪਰਮਾਨੰਦੁ." (ਗਉ ਮਃ ੫) ੨. ਰਸ ਵਿੱਚ. "ਨਾਮ ਰਸਿ ਜਨ ਮਾਤੇ." (ਮਲਾ ਛੰਤ ਮਃ ੫) ਰਸ (ਜਲ) ਮੇਂ. ਜਲ ਵਿੱਚ. "ਗਿਆਨਿ ਮਹਾ ਰਸਿ ਨਾਈਐ ਭਾਈ, ਮਨੁ ਤਨੁ ਨਿਰਮਲੁ ਹੋਇ." (ਸੋਰ ਅਃ ਮਃ ੧) ੩. ਰਸ (ਸੁਆਦ) ਵਿੱਚ. "ਏ ਰਸਨਾ, ਤੂ ਅਨ ਰਸਿ ਰਾਚਿ ਰਹੀ." (ਅਨੰਦੁ) ੪. ਖ਼ੁਸ਼ ਹੋਕੇ. ਪ੍ਰਸੰਨਤਾ ਨਾਲ. "ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ." (ਮਾਰੂ ਮਃ ੧) ੫. ਸੰ. ਰਹਸ੍ਯ. ਸੰਗ੍ਯਾ- ਗੁਪਤਸਿੱਧਾਂਤ. "ਜਿਨਾ ਸਤਿਗੁਰੁ ਰਸਿ ਮਿਲੈ, ਸੇ ਪੂਰੇ ਪੁਰਖ ਸੁਜਾਣੁ." (ਸ੍ਰੀ ਮਃ ੧) ੬. ਰਸ਼ਿਮ. ਕਿਰਣ. "ਜਲ ਰਸਿ ਕਮਲ ਬਿਗਾਸੀ." (ਸਾਰ ਮਃ ੧) ਪਾਣੀ ਅਤੇ ਕਿਰਣਾਂ ਤੋਂ ਕਮਲ ਖਿੜਦਾ ਹੈ....
ਸੂਰਜ ਦਾ ਸੇਵਕ. ਰਵਿ ਉਪਾਸਕ. ਸੌਰ। ੨. ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ. ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ. ਰਵਿਦਾਸ ਕਬੀਰ ਦਾ ਸਮਕਾਲੀ ਸੀ. ਇਸ ਨੂੰ ਬਹੁਤ ਪੁਸ੍ਤਕਾਂ ਵਿੱਚ ਰੈਦਾਸ ਭੀ ਲਿਖਿਆ ਹੈ. ਰਵਿਦਾਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹੈ. "ਕਹਿ ਰਵਿਦਾਸ ਖਲਾਸ ਚਮਾਰਾ." (ਗਉ) "ਰਵਿਦਾਸੁ ਜਪੈ ਰਾਮਨਾਮਾ." (ਸੋਰ)...