basatraबसत्र
ਸੰ. ਵਸਤ੍ਰ. ਸੰਗ੍ਯਾ- ਕਪੜਾ. ਦੇਖੋ, ਵਸ੍ ਧਾ. "ਬਸਤ੍ਰ ਉਤਾਰਿ ਦਿਗੰਬਰ ਹੋਗੁ." (ਬਸੰ ਮਃ ੩)
सं. वसत्र. संग्या- कपड़ा. देखो, वस् धा. "बसत्र उतारि दिगंबर होगु." (बसं मः ३)
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਕਰ੍ਪਟ. ਸੰਗ੍ਯਾ- ਵਸਤ੍ਰ. ਪਟ. "ਕਪੜੁ ਰੂਪ ਸੁਹਾਵਣਾ." (ਵਾਰ ਆਸਾ) ੨. ਖ਼ਿਲਤ. "ਸਿਫਤਿ ਸਲਾਹ ਕਪੜਾ ਪਾਇਆ." (ਵਾਰ ਮਾਝ ਮਃ ੧) ੩. ਭਾਵ, ਦੇਹ. ਸ਼ਰੀਰ. "ਕਰਮੀ ਆਵੈ ਕਪੜਾ." (ਜਪੁ) "ਪਰਹਰਿ ਕਪੜੁ ਜੇ ਪਿਰ ਮਿਲੈ." (ਵਾਰ ਸੋਰ ਮਃ ੧) ਇਸ ਥਾਂ ਪਾਖੰਡ ਭੇਸ (ਵੇਸ) ਦੇ ਤ੍ਯਾਗ ਤੋਂ ਭਾਵ ਹੈ....
ਸੰ. ਵਸਤ੍ਰ. ਸੰਗ੍ਯਾ- ਕਪੜਾ. ਦੇਖੋ, ਵਸ੍ ਧਾ. "ਬਸਤ੍ਰ ਉਤਾਰਿ ਦਿਗੰਬਰ ਹੋਗੁ." (ਬਸੰ ਮਃ ੩)...
ਸੰਗ੍ਯਾ- ਦਿਕ (ਦਿਸ਼ਾ) ਹਨ ਜਿਸ ਦੇ ਅੰਬਰ (ਵਸਤੁ). ਨੰਗਾ ਰਹਿਣ ਵਾਲਾ (sky- clad). २. ਇੱਕ ਜੈਨ ਫਿਰਕਾ। ੩. ਸ਼ਿਵ। ੪. ਵਿ- ਨੰਗਾ. "ਉਪਜੀ ਤਰਕ ਦਿਗੰਬਰੁ ਹੋਆ." (ਬਿਲਾ ਅਃ ਮਃ ੪)...
ਦੇਖੋ, ਹੋਗ. "ਹੋਗੁ ਤਿਸੈ ਕਾ ਭਾਣਾ." (ਗਉ ਮਃ ੧) "ਦੂਸਰ ਹੋਆ ਨ ਹੋਗੁ." (ਬਾਵਨ)...