basaiबसइ
ਵਸਦਾ ਹੈ. "ਬਸਇ ਕਰੋਧੁ ਸਰੀਰਿ ਚੰਡਾਰਾ" (ਸੂਹੀ ਅਃ ਮਃ ੫)
वसदा है. "बसइ करोधु सरीरि चंडारा" (सूही अः मः ५)
ਵਸਦਾ ਹੈ. "ਬਸਇ ਕਰੋਧੁ ਸਰੀਰਿ ਚੰਡਾਰਾ" (ਸੂਹੀ ਅਃ ਮਃ ੫)...
ਸੰ. ਕ੍ਰੋਧ. ਸੰਗ੍ਯਾ- ਗੁੱਸਾ. "ਕਾਮੁਕਰੋਧੁ ਕਪਟੁ ਬਿਖਿਆ ਤਜਿ." (ਆਸਾ ਮਃ ੧)...
ਸੰ. शरीरिन ਸੰਗ੍ਯਾ- ਜੀਵਾਤਮਾ। ੨. ਪ੍ਰਾਣੀ. "ਦੇਹਿ ਬਿਮਲਮਤਿ ਸਦਾ ਸਰੀਰਾ." (ਆਸਾ ਕਬੀਰ) ਪ੍ਰਾਣੀ ਨੂੰ ਸਦਾ ਉੱਤਮ ਮਤਿ ਦੇਹ। ੩. ਸ਼ਰੀਰਿ (ਆਤਮਾ) ਨੂੰ. "ਦੇਹ ਸਰੀਰਿ ਸੁਖੁ ਹੋਵੈ ਸਬਦਿ ਹਰਿ ਨਾਇ." (ਵਡ ਮਃ ੩) ਦੇਹ ਅਤੇ ਆਤਮਾ ਨੂੰ ਹਰਿਨਾਮ ਤੋਂ ਸੁਖ ਹੋਵੈ....
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....