bagalaबगल
ਫ਼ਾ. [بغل] ਬਗ਼ਲ. ਸੰਗ੍ਯਾ- ਪਾਸਾ. ਕੱਛੀ. ਕਾਂਖ. ਕੁੱਖ.
फ़ा. [بغل] बग़ल. संग्या- पासा. कॱछी. कांख. कुॱख.
ਫ਼ਾ. [بغل] ਬਗ਼ਲ. ਸੰਗ੍ਯਾ- ਪਾਸਾ. ਕੱਛੀ. ਕਾਂਖ. ਕੁੱਖ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਪਾਸ਼ਕ. ਸੰਗ੍ਯਾ- ਹਾਥੀ ਦੰਦ ਆਦਿ ਦੇ ਉਂਗਲ ਜਿੰਨੇ ਲੰਮੇ ਚਾਰ ਜਾਂ ਛੀ ਪਹਿਲੂ ਟੁਕੜੇ, ਜਿਨ੍ਹਾਂ ਪੁਰ ਚੋਪੜ (ਚੌਸਰ) ਖੇਡਣ ਲਈ ਬਿੰਦੀਆਂ ਦੇ ਚਿੰਨ੍ਹ ਬਣੇ ਹੁੰਦੇ ਹਨ. ਖਿਲਾਰੀ ਇਨ੍ਹਾਂ ਨੂੰ ਸਿੱਟਕੇ ਅਤੇ ਬਿੰਦੀਆਂ ਦਾ ਹਿਸਾਬ ਜੋੜਕੇ ਗੋਟੀਆਂ ਬਿਸਾਤ ਪੁਰ ਚਲਾਉਂਦੇ ਹਨ. ਅਕ੍ਸ਼੍. "ਕਬਹੁ ਨ ਹਾਰਹਿ ਢਾਲਿ ਜੁ ਜਾਣਹਿ ਪਾਸਾ." (ਸੂਹੀ ਕਬੀਰ) ੨. ਪਾਰ੍ਸ਼੍ਵ. ਬਗਲ। ੩. ਦਿਸ਼ਾ. ਓਰ। ੪. ਸ਼ੁੱਧ ਸੋਨੇ ਦਾ ਇੱਕ ਚੁਕੋਣਾ ਟੁਕੜਾ, ਜੋ ਤੋਲ ਵਿੱਚ ਛੱਬੀ ਤੋਲੇ ਅੱਠ ਮਾਸ਼ੇ ਦਾ ਹੁੰਦਾ ਹੈ। ੫. ਰਮਲ ਦਾ ਡ਼ਾਲਣਾ....
ਸੰਗ੍ਯਾ- ਕੁਕ੍ਸ਼ਿ. ਕੁੱਖ। ੨. ਸੰ. ਨਿਕਕ੍ਸ਼੍. ਬਾਂਹ ਦੇ ਮੂਲ ਹੇਠ ਦਾ ਟੋਆ. Armpit । ੩. ਕੁੜਤੇ ਆਦਿਕ ਦਾ ਉਹ ਭਾਗ, ਜੋ ਬਗਲ ਵੱਲ ਹੁੰਦਾ ਹੈ। ੪. ਕੱਛ ਦੇਸ਼ ਦਾ. "ਉੱਛਲਿਯੇ ਕੱਛੀ ਕੱਛਾਲੇ." (ਰਾਮਾਵ) ੫. ਕੱਛ ਵਾਲਾ. ਕੱਛ ਧਾਰੀ....
ਸੰ. ਕੁਕ੍ਸ਼ਿ. ਸੰਗ੍ਯਾ- ਕੁੱਖ. ਬਗਲ. ਕੱਛੀ.#"ਕਾਂਖ ਕਿਤਾਬਹਿ ਗੁਨੀਗਹੇਰਾ." (ਨਾਪ੍ਰ)#੨. ਮਾਤਾ ਦੀ ਕੁੱਖ. ਗਰਭ ਅਸਥਾਨ. "ਜਨੁਕਰ ਜਏ ਨ ਕਾਂਖ ਤੇ ਆਏ ਨਹਿ ਸੰਸਾਰ." (ਚਰਿਤ੍ਰ ੧੨੫) ਮਾਨੋ ਮਾਂ ਦੀ ਕੁੱਖ ਤੋਂ ਜੰਮੇ ਹੀ ਨਹੀਂ....
ਸੰਗ੍ਯਾ- ਪੇਟ। ੨. ਕੌਂਖ. ਪੇਟ ਦਾ ਉਹ ਭਾਗ ਜੋ ਕਮਰ ਅਤੇ ਕੱਛੀ ਦੇ ਮੱਧ ਹੈ। ੩. ਗੁਫਾ. ਕੌਦਰਾ....