bakhāra, bakhārīबखार, बखारी
ਸੰ. ਵਿਕ੍ਰਯ ਆਗਾਰ. ਉਹ ਕੋਠਾ, ਜਿਸ ਵਿੱਚ ਵੇਚਣ ਦੀਆਂ ਚੀਜਾਂ ਰੱਖੀਆਂ ਜਾਣ। ੨. ਅਨਾਜ ਰੱਖਣ ਦਾ ਕੋਠਾ, ਕੋਠੀ.
सं. विक्रय आगार. उह कोठा, जिस विॱच वेचणदीआं चीजां रॱखीआं जाण। २. अनाज रॱखण दा कोठा, कोठी.
ਸੰ. ਵੇਚਣਾ. ਵੇਚਣ ਦੀ ਕ੍ਰਿਯਾ. ਵਪਾਰ. ਦੇਖੋ, ਕ੍ਰਯ....
ਸੰ. ਸੰਗ੍ਯਾ- ਘਰ. ਰਹਿਣ ਦੀ ਥਾਂ। ੨. ਭੰਡਾਰ। ੩. ਖਜ਼ਾਨਾ....
ਦੇਖੋ, ਕੋਸ੍ਠ. "ਕੋਠੇ ਮੰਡਪ ਮਾੜੀਆ." (ਵਾਰ ਆਸਾ) ੨. ਕਿਸੇ ਅੰਗ ਦਾ ਪਹਾੜਾ, ਜੋ ਇੱਕ ਖ਼ਾਨੇ ਵਿੱਚ ਲਿਖਿਆ ਹੁੰਦਾ ਹੈ. "ਢੌਂਚੇ ਪੁਨ ਊਠੇ ਜੋਰਨ ਕੋਠੇ ਗ੍ਰਾਮਕਾਰ ਪਟਵਾਰ." (ਨਾਪ੍ਰ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਗ੍ਯਾਨ. ਸਮਝ. ਬੋਧ. "ਪੂਰੇ ਗੁਰੁ ਤੇ ਜਾਣੈ ਜਾਣ." (ਬਸੰ ਅਃ ਮਃ ੧) ੨. ਜਾਣਾ. ਗਮਨ। ੩. ਜਾਣਨਾ ਕ੍ਰਿਯਾ ਦਾ ਅਮਰ. ਤੂੰ ਜਾਣ। ੪. ਦੇਖੋ, ਜਾਣੁ....
ਸੰਗ੍ਯਾ- ਅੰਨ. ਖਾਣ ਯੋਗ੍ਯ ਪਦਾਰਥ. ਦੇਖੋ, ਅਨਾਦ. "ਅਨਾਜੁ ਮਗਉ ਸਤ ਸੀ ਕਾ." (ਧਨਾ ਧੰਨਾ)...
ਛੋਟਾ ਕੋਸ੍ਠ. ਕੋਠੜੀ। ੨. ਅੰਗ੍ਰੇਜ਼ੀ ਢੰਗ ਦਾ ਬੰਗਲਾ। ੩. ਵ੍ਯਾਪਾਰ ਦੀ ਦੁਕਾਨ, ਜਿਸ ਥਾਂ ਹੁੰਡੀ ਦਾ ਲੈਣ ਦੇਣ ਹੋਵੇ। ੪. ਪਲੀਤੇ ਪਾਸ ਦਾ ਬੰਦੂਕ ਦਾ ਉਹ ਭਾਗ ਜਿਸ ਵਿੱਚ ਬਾਰੂਦ ਭਰੀਦਾ ਹੈ. ਇਹ ਪੁਰਾਣੇ ਜ਼ਮਾਨੇ ਦੀ ਬੰਦੂਕਾਂ, ਜੋ ਮੂੰਹ ਤੋਂ ਭਰੀਦੀਆਂ ਸਨ, ਉਨ੍ਹਾਂ ਵਿੱਚ ਹੁੰਦੀ ਸੀ. "ਗਜ ਨਿਕਾਲ ਡਾਲਤ ਬਿਚ ਕਬੈਂ। ਕੋਠੀ ਕਿਤਕ ਬਨੀ ਲਖ ਤਬੈਂ." (ਗੁਪ੍ਰਸੂ) ੫. ਭਾਵ- ਦੇਹ. "ਅੰਧੀ ਕੋਠੀ ਤੇਰਾ ਨਾਮੁ ਨਾਹੀ." (ਆਸਾ ਮਃ ੧)...