bakarīdhiबकरीदि
ਬਕ਼ਰ- ਈ਼ਦ ਦੇ ਦਿਨ ਵਿੱਚ. "ਜਾਕੈ ਈਦਿ ਬਕਰੀਦਿ ਕੁਲ ਗਊ ਰੇ ਬਧੁ ਕਰਹਿ." (ਮਲਾ ਰਵਿਦਾਸ) ਦੇਖੋ, ਬਕਰੀਦ ਅਤੇ ਈਦ.
बक़र- ई़द दे दिन विॱच. "जाकै ईदि बकरीदि कुल गऊ रे बधु करहि."(मला रविदास) देखो, बकरीद अते ईद.
ਅ਼. [بقر] ਸੰਗ੍ਯਾ- ਚੀਰਨ ਦੀ ਕ੍ਰਿਯਾ। ੨. ਲੋਕਾਂ ਦੇ ਹਿਤ ਦੀ ਅਰਦਾਸ। ੩. ਬੈਲ। ੪. ਗਊ। ੫. ਦੇਖੋ, ਬਿਕਰ....
ਅ਼. [عیِد] ਸੰਗ੍ਯਾ- ਉਤਸਵ. ਤ੍ਯੋਹਾਰ. ਪਰ੍ਵ. ਮੁਸਲਮਾਨਾਂ ਦੇ ਮੁਖ ਪਰਵ ਇਹ ਹਨ-#(੧) ਈ਼ਦੁਲਫ਼ਿਤ਼ਰ. [عیِدالفطر] ਵ੍ਰਤ ਉਪਾਰਣ ਦਾ ਤ੍ਯੋਹਾਰ. ਰਮਜ਼ਾਨ ਦੇ ਰੋਜ਼ੇ ਸਮਾਪਤ ਹੋਣ ਪੁਰ ਨਵੇਂ ਚੰਦ ਨੂੰ ਵੇਖਕੇ ਇਹ ਉਤਸਵ ਮਨਾਇਆ ਜਾਂਦਾ ਹੈ.#(੨) ਈ਼ਦੁਲਅਜਹ਼ਾ. [عیِدالاضحےٰ] . ਕੁਰਬਾਨੀ ਦਾ ਤ੍ਯੋਹਾਰ. ਮਹੀਨੇ ਜ਼ੁਅਲਹਿੱਜਾਹ ਦੀ ਦਸਵੀਂ ਤਾਰੀਖ਼ ਨੂੰ ਇਹ ਪਰਵ ਮਨਾਇਆ ਜਾਂਦਾ ਹੈ. ਇਸ ਵਿਚ ਪਸ਼ੂ ਦੀ ਕੁਰਬਾਨੀ ਕਰਨੀ ਜਰੂਰੀ ਹੈ। ਕੁਰਬਾਨ ਕੀਤੇ ਪਸ਼ੂ ਦਾ ਇੱਕ ਹਿੱਸਾ ਰਿਸ਼ਤੇਦਾਰਾਂ ਨੂੰ, ਇੱਕ ਹਿੱਸਾ ਗਰੀਬਾਂ ਨੂੰ, ਤੀਜਾ ਹਿੱਸਾ ਆਪਣੇ ਵਰਤਣ ਲਈ ਰੱਖਣਾ ਚਾਹੀਏ. ਗਊ ਦੀ ਕੁਰਬਾਨੀ ਕਰਨ ਵਾਲੇ ਇਸ ਨੂੰ "ਬਕਰਹ ਈ਼ਦ" ਆਖਦੇ ਹਨ. ਅ਼ਰਬੀ ਵਿੱਚ ਬਕਰਹ ਨਾਉਂ ਗਊ ਦਾ ਹੈ. ਇਸ ਈ਼ਦ ਦਾ ਨਾਂਉਂ "ਈ਼ਦੁਲ ਕਬੀਰ" (ਵੱਡੀ ਈ਼ਦ) ਭੀ ਹੈ. "ਜਾਕੇ ਈਦਿ ਬਕਰੀਦਿ ਕੁਲ ਗਊ ਰੇ ਬਧ ਕਰਹਿ." (ਮਲਾ ਰਵਿਦਾਸ)#੩. ਸ਼ਬੇ ਬਰਾਤ. [شب برات] ਸ਼ਅ਼ਬਾਨ ਮਹੀਨੇ ਦੀ ਪੰਦਰਵੀਂ ਰਾਤ. ਪੈਗੰਬਰ ਮੁਹ਼ੰਮਦ ਦਾ ਹੁਕਮ ਹੈ ਕਿ ਇਸ ਰਾਤ ਮੁਸਲਮਾਨਾਂ ਨੂੰ ਸੌਣਾ ਨਹੀਂ ਚਾਹੀਏ. ਵ੍ਰਤ ਰੱਖਕੇ ਕੁਰਾਨ ਦੇ ਪੰਜਾਹ ਰੁਕੂ ਪੜ੍ਹਨੇ ਚਾਹੀਏ. ਇਸ ਰਾਤ ਖੁਦਾ, ਪ੍ਰਾਣੀਆਂ ਦੇ ਵਰ੍ਹੇ ਦੇ ਕੀਤੇਕਰਮ ਵਹੀ (ਰਜਿਸਟਰ) ਪੁਰ ਦਰਜ ਕਰਦਾ ਹੈ. ਅੱਜ ਕਲ ਇਸ ਰਾਤ ਨੂੰ ਰਸੂਲ ਦੇ ਹੁਕਮ ਦੇ ਵਿਰੁੱਧ ਲੋਕ ਆਤਸ਼ਬਾਜ਼ੀ ਚਲਾਉਂਦੇ ਅਤੇ ਬਹੁਤ ਖਾਣ ਪੀਣ ਤੇ ਖਰਚ ਕਰਦੇ ਹਨ.#੪. ਨੌਰੋਜ਼. [نوروز] ਨਵਾਂ ਦਿਨ. ਹਿਜਰੀ ਸਾਲ ਦਾ ਪਹਿਲਾ ਦਿਨ. ਨੌਰੋਜ਼ ਦਾ ਉਤਸਵ ਇੱਕ ਹਫਤਾ ਭਰ ਮੁਸਲਮਾਨਾਂ ਵਿੱਚ ਰਹਿੰਦਾ ਹੈ.¹#੫. ਆਖ਼ਿਰੀ ਚਹਾਰ ਸ਼ੰਬਹ. [آخری چہارثنبہ] ਸਫ਼ਰ ਮਹਨੇ ਦਾ ਅਖ਼ੀਰੀ ਬੁਧਵਾਰ. ਇਸ ਦਿਨ ਮੁਹ਼ੰਮਦ ਸਾਹਿਬ ਨੇ ਅਰੋਗ ਹੋਕੇ ਸਨਾਨ ਕੀਤਾ ਸੀ.#੬. ਲੈਲਤੁੱਰ ਗ਼ਾਇਬ. [لیلتہ الرغائب] ਫ਼ਰਜ਼ ਪੂਰਾ ਕਰਨ ਦੀ ਰਾਤ. ਰਜਬ ਮਹੀਨੇ ਦੇ ਪਹਿਲੇ ਸ਼ੁਕ੍ਰ ਵਾਰ ਦੀ ਰਾਤ, ਜਿਸ ਵਿੱਚ ਵ੍ਰਤ ਅਤੇ ਪ੍ਰਾਰਥਨਾ ਕਰਨੀ ਵਿਧਾਨ ਹੈ.#੭. ਮੌਲੂਦ. [مولود] ਤਵੱਲਦ ਹੋਣ ਦਾ ਦਿਨ. ਰਬੀਉਲ ਅੱਵਲ ਦੀ ੧੨ਵੀਂ ਤਾਰੀਖ, ਇਸ ਦਿਨ ਪੈਗੰਬਰ ਮੁਹ਼ੰਮਦ ਦਾ ਜਨਮ ਹੋਇਆ ਸੀ....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਜਿਸ ਦੀ. ਜਿਸ ਦੇ. "ਜਾਕੀ ਪ੍ਰੀਤਿ ਸਦਾ ਸੁਖ ਹੋਇ." (ਗਉ ਮਃ ੫) "ਜਾਂਕੇ ਚਾਕਰ ਕਉ ਨਹੀ ਡਾਨ." (ਗਉ ਅਃ ਮਃ ੫) "ਜਾਕੈ ਅੰਤਰਿ ਬਸੈ ਪ੍ਰਭੁ ਆਪਿ" (ਸੁਖਮਨੀ)...
ਈਦ ਪੁਰ. ਈਦ ਦੇ ਦਿਨ. ਦੇਖੋ, ਈਦ ੨....
ਬਕ਼ਰ- ਈ਼ਦ ਦੇ ਦਿਨ ਵਿੱਚ. "ਜਾਕੈ ਈਦਿ ਬਕਰੀਦਿ ਕੁਲ ਗਊ ਰੇ ਬਧੁ ਕਰਹਿ." (ਮਲਾ ਰਵਿਦਾਸ) ਦੇਖੋ, ਬਕਰੀਦ ਅਤੇ ਈਦ....
ਸੰ. ਸੰਗ੍ਯਾ- ਨਸਲ. ਵੰਸ਼. "ਕੁਲਹ ਸਮੂਹ ਸਗਲ ਉਧਰਣੰ." (ਗਾਥਾ) ੨. ਆਬਾਦ ਦੇਸ਼। ੩. ਘਰ. ਗ੍ਰਿਹ। ੪. ਅ਼. ਕੁੱਲ. ਤਮਾਮ. ਸਭ. ਦੇਖੋ, ਕੁੱਲ. ਆਪਿ ਤਰਿਆ ਕੁਲ ਜਗਤ ਤਰਾਇਆ." (ਵਾਰ ਗੂਜ ੧. ਮਃ ੩. )...
ਦੇਖੋ, ਬਧ ਅਤੇ ਵਧ। ੨. ਦੇਖੋ, ਵਧੂ....
ਸੰਗ੍ਯਾ- ਕੰਡੇਦਾਰ ਝਾੜ। ੨. ਫੋੜਾ। ੩. ਸੰ. ਚਮੜਾ। ੪. ਬਿੱਛੂ ਦਾ ਕੰਡਾ....
ਸੂਰਜ ਦਾ ਸੇਵਕ. ਰਵਿ ਉਪਾਸਕ. ਸੌਰ। ੨. ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ. ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ. ਰਵਿਦਾਸ ਕਬੀਰ ਦਾ ਸਮਕਾਲੀ ਸੀ. ਇਸ ਨੂੰ ਬਹੁਤ ਪੁਸ੍ਤਕਾਂ ਵਿੱਚ ਰੈਦਾਸ ਭੀ ਲਿਖਿਆ ਹੈ. ਰਵਿਦਾਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹੈ. "ਕਹਿ ਰਵਿਦਾਸ ਖਲਾਸ ਚਮਾਰਾ." (ਗਉ) "ਰਵਿਦਾਸੁ ਜਪੈ ਰਾਮਨਾਮਾ." (ਸੋਰ)...
ਅ਼. [بقرعید] ਬਕ਼ਰ- ਈਦ. ਉਹ ਤ੍ਯੋਹਾਰ, ਜਿਸ ਵਿੱਚ ਬਕ਼ਰ (ਗਊ) ਦੀ ਕੁਰਬਾਨੀ ਕੀਤੀ ਜਾਵੇ. ਜੁਲਹ਼ਿਜ ਮਹੀਨੇ ਦੀ ਦਸਵੀਂ ਤਾਰੀਖ. ਦੇਖੋ, ਈਦ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....