phuranaफुरण
ਵਾਤਦੋਸ ਨਾਲ ਕਿਸੇ ਅੰਗ ਦੇ ਪੱਠੇ ਦਾ ਥਰਕਣਾ. "ਦੇਵੀ ਦੇਵ ਨ ਸੇਵਕਾ, ਤੰਤ ਨ ਮੰਤ ਨ ਫੁਰਣ ਵਿਚਾਰੇ." (ਭਾਗੁ) ਤੰਤ੍ਰਸ਼ਾਸਤ੍ਰ ਵਿੱਚ ਅੰਗਾਂ ਦੇ ਫੁਰਣ ਦੇ ਸ਼ੁਭ ਅਸ਼ੁਭ ਫਲ ਮੰਨੇ ਹਨ। ੨. ਦੇਖੋ, ਫੁਰਣਾ ੧.
वातदोस नाल किसे अंग दे पॱठे दा थरकणा. "देवी देव न सेवका, तंत न मंत न फुरण विचारे." (भागु) तंत्रशासत्र विॱच अंगां दे फुरण दे शुभ अशुभ फल मंने हन। २. देखो, फुरणा १.
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. आङ् ग्. ਧਾ- ਚਿੰਨ੍ਹ ਕਰਨਾ. ਚਲਨਾ. ਪ੍ਰਵ੍ਰਿੱਤ ਕਰਨਾ. ੨. ਸੰ. अङ् ग्. ਸੰਗ੍ਯਾ ਸ਼ਰੀਰ. ਦੇਹ। ੩. ਹੱਥ. ਪੈਰ, ਸਿਰ ਆਦਿਕ ਸ਼ਰੀਰ ਦੇ ਭਾਗ। ੪. ਉਪਾਯ (ਉਪਾਉ). ਯਤਨ। ੫. ਮਿਤ੍ਰ. ਦੋਸ੍ਤ. ਪਿਆਰਾ। ੬. ਪੱਖ. ਸਹਾਇਤਾ. "ਜਿਨ ਕਾ ਅੰਗ ਕਰੈ ਮੇਰਾ ਸੁਆਮੀ." (ਸਾਰ ਮਃ ੪. ਪੜਤਾਲ) ੭. ਹਿੱਸਾ. ਭਾਗ। ੮. ਅੰਕ. ਹਿੰਦਸਾ। ੯. ਬੰਗਾਲ ਵਿੱਚ ਭਾਗਲ ਪੁਰ ਦੇ ਆਸ ਪਾਸ ਦਾ ਦੇਸ਼, ਜਿਸ ਦੀ ਰਾਜਧਾਨੀ ਕਿਸੇ ਵੇਲੇ ਚੰਪਾਪੁਰੀ ਸੀ. "ਤਿਸ ਦਿਸ ਅੰਗ ਬੰਗ ਤੇ ਆਦੀ." (ਗੁਪ੍ਰਸੂ) ਮਹਾਂਭਾਰਤ ਵਿੱਚ ਕਥਾ ਹੈ ਕਿ ਬਲਿ ਦੀ ਇਸਤ੍ਰੀ ਸੁਦੇਸ੍ਨਾ ਦੇ ਉਦਰ ਤੋਂ ਰਿਖੀ ਦੀਰਘਤਮਾ ਦੇ ਪੰਜ ਪੁਤ੍ਰ ਹੋਏ. ਅੰਗ, ਵੰਗ, ਕਲਿੰਗ, ਪੁੰਡ੍ਰ, ਅਤੇ ਸੂਕ੍ਸ਼੍. ਜਿਨ੍ਹਾਂ ਨੇ ਆਪਣੇ ਆਪਣੇ ਨਾਉਂ ਪੁਰ ਦੇਸ਼ਾਂ ਦੇ ਨਾਮ ਠਹਿਰਾਏ....
ਕ੍ਰਿ- ਕੰਬਣਾ. ਡੋਲਣਾ....
ਸੰਗ੍ਯਾ- ਦੇਵਤਾ ਦੀ ਇਸਤ੍ਰੀ. ਦੇਖੋ, ਦੇਵਪਤਨੀ। ੨. ਦੁਰਗਾ. "ਕੋਟਿ ਦੇਵੀ ਜਾਕਉ ਸੇਵਹਿ." (ਆਸਾ ਛੰਤ ਮਃ ੫) ੩. ਸਦਾਚਾਰ ਵਾਲੀ ਇਸਤ੍ਰੀ. ਪਤਿਵ੍ਰਤਾ ਇਸਤ੍ਰੀ। ੪. ਵਿ- ਦੇਣਵਾਲੀ. "ਮਤੀ ਦੇਵੀ ਦੇਵਰ ਜੇਸਟ." (ਆਸਾ ਮਃ ੫) ੫. ਦੇਵੀਂ. ਦੇਵਤਿਆਂ. ਨੇ "ਅਠਸਠਿ ਤੀਰਥ ਦੇਵੀ ਥਾਪੇ." (ਵਾਰ ਮਾਝ ਮਃ ੧) ੬. ਸੰਗ੍ਯਾ- ਇੱਕ ਛੰਦ. ਦੇਖੋ, ਤ੍ਰਿਗਤਾ ਦਾ ਰੂਪ ੨....
ਸੰ. देव. ਧਾ- ਖੇਡਣਾ, ਕ੍ਰੀੜਾ ਕਰਨਾ। ੨. ਸੰਗ੍ਯਾ- ਦੇਵਤਾ. ਸੁਰ. "ਨਾਮ ਧਿਆਵਹਿ ਦੇਵ ਤੇਤੀਸ." (ਸਵੈਯੇ ਮਃ ੩. ਕੇ) ਦੇਖੋ, ਲੈਟਿਨ Deus। ੩. ਗੁਰੂ. "ਦੇਵ, ਕਰਹੁ ਦਇਆ ਮੋਹਿ ਮਾਰਗਿ ਲਾਵਹੁ." (ਆਸਾ ਕਬੀਰ) ੪. ਰਾਜਾ। ੫. ਮੇਘ. ਬੱਦਲ। ੬. ਪੂਜ੍ਯ ਦੇਵਤਾ ਦੀ ਮੂਰਤਿ. "ਬਾਹਰਿ ਦੇਵ ਪਖਾਲੀਐ ਜੇ ਮਨ ਧੋਵੈ ਕੋਇ." (ਗੂਜ ਮਃ ੧) ੭. ਪਾਰਬ੍ਰਹਮ. ਕਰਤਾਰ। ੮. ਪਾਰਸੀਆਂ ਦੇ ਪਰਮ ਗ੍ਰੰਥ ਜ਼ੰਦ ਵਿੱਚ ਦੇਵ ਦਾ ਅਰਥ ਅਸੁਰ ਹੈ। ੯. ਦੇਖੋ, ਦੇਉ ੩. ਅਤੇ ੪....
ਸੇਵਿਕਾ. ਸੇਵਾ ਕਰਨ ਵਾਲੀ. ਦਾਸੀ. "ਮਾਇਆ ਜਾਕੈ ਸੇਵਕਾਇ (ਭੈਰ ਅਃ ਮਃ ੫) ੨. ਸੰਗ੍ਯਾ- ਸੇਵਕਾਂ ਦਾ ਹੈ ਸਮੁਦਾਯ ਜਿਸ ਵਿੱਚ ਐਸੀ ਸੈਨਾ. (ਸਨਾਮਾ)...
ਦੇਖੋ, ਤਤੁ। ੨. ਵਿ- ਤਤ (ਪੌਣ) ਰੂਪ. ਹਵਾ ਜੇਹਾ ਚਾਲਾਕ. "ਚੜ੍ਯੋ ਤੱਤ ਤਾਜੀ." (ਪਾਰਸਾਵ)...
ਸੰ. ਵਿ- ਮਤਵਾਲਾ. ਮਸ੍ਤ। ੨. ਪਿੰਗਲ ਗ੍ਰੰਥਾਂ ਵਿੱਚ ਮਾਤ੍ਰਾ ਲਈ ਭੀ ਮੱਤ ਸ਼ਬਦ ਆਇਆ ਹੈ. "ਧਰ ਮੱਤ ਚਾਰ." (ਰੂਪਦੀਪ) ੩. ਸ਼ਸਤ੍ਰਨਾਮਮਾਲਾ ਵਿੱਚ ਮਤਸ (ਮੱਛ) ਦੀ ਥਾਂ ਅਜਾਣ ਲਿਖਾਰੀ ਨੇ ਮੱਤ ਸ਼ਬਦ ਲਿਖਦਿੱਤਾ ਹੈ- "ਮੱਤ ਸ਼ਬਦ ਪ੍ਰਿਥਮੈ ਉਚਰ ਅੱਛ ਸਬਦ ਪੁਨ ਦੇਹੁ। ਅਰਿ ਪਦ ਬਹੁਰ ਬਖਾਨੀਐ ਨਾਮ ਬਾਨ ਲਖਲੇਹੁ ॥" ਮੱਛ ਦੀ ਅੱਖ ਦਾ ਵੈਰੀ, ਤੀਰ. ਅਰਜੁਨ ਨੇ ਮੱਛ ਦੀ ਅੱਖ ਵਿੰਨ੍ਹਕੇ ਦ੍ਰੋਪਦੀ ਵਰੀ ਸੀ....
ਵਾਤਦੋਸ ਨਾਲ ਕਿਸੇ ਅੰਗ ਦੇ ਪੱਠੇ ਦਾ ਥਰਕਣਾ. "ਦੇਵੀ ਦੇਵ ਨ ਸੇਵਕਾ, ਤੰਤ ਨ ਮੰਤ ਨ ਫੁਰਣ ਵਿਚਾਰੇ." (ਭਾਗੁ) ਤੰਤ੍ਰਸ਼ਾਸਤ੍ਰ ਵਿੱਚ ਅੰਗਾਂ ਦੇ ਫੁਰਣ ਦੇ ਸ਼ੁਭ ਅਸ਼ੁਭ ਫਲ ਮੰਨੇ ਹਨ। ੨. ਦੇਖੋ, ਫੁਰਣਾ ੧....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਸੰ. तन्त्र शास्त्र. ਸੰਗ੍ਯਾ- ਉਹ ਸ਼ਾਸਤ੍ਰ. ਜਿਸ ਵਿੱਚ ਜਾਦੂ ਟੂਣੇ ਅਤੇ ਮੰਤ੍ਰਾਂ ਦੀ ਸ਼ਕਤਿ ਦਾ ਵਰਣਨ ਹੈ, ਅਰ ਸ਼ਕਤਿ ਦੀ ਉਪਾਸਨਾ ਪ੍ਰਧਾਨ ਹੈ. ਇਹ ਸ਼ਾਸਤ੍ਰ ਸ਼ਿਵ ਦੀ ਰਚਨਾ ਦੱਸੀ ਜਾਂਦੀ ਹੈ. ਸੰਸਕ੍ਰਿਤ ਵਿੱਚ ਇਸ ਵਿਸਯ ਦੇ ਅਨੇਕ ਗ੍ਰੰਥ ਹਨ....
ਸੰ. शुभ ਧਾ- ਚਮਕਨਾ. ਸੁੰਦਰ ਹੋਣਾ. ਬੋਲਨਾ। ੨. ਵਿ- ਉੱਤਮ. ਚੰਗਾ. ਸ਼੍ਰੇਸ੍ਠ. "ਸਭ ਬਚਨ ਬੋਲਿ ਗੁਣ ਅਮੋਲ." (ਸਾਰ ਪੜਤਾਲ ਮਃ ੫) ੩. ਸੰਗ੍ਯਾ- ਪ੍ਰਕਾਸ਼। ੪. ਮੰਗਲ। ੫. ਸੁਖ....
ਸੰ. ਵਿ- ਜੋ ਸ਼ੁਭ (ਚੰਗਾ) ਨਹੀਂ. ਬੁਰਾ। ੨. ਸੰਗ੍ਯਾ- ਅਮੰਗਲ. ਅਹਿਤ....
ਦੇਖੋ. ਮੰਨਣਾ। ੨. ਅ਼. [منع] ਮਨਅ਼. "ਮਹਰਮ ਹੋਇ ਵਜੀਰ ਸੋ ਮੰਤ੍ਰ ਪਿਆਲਾ ਮੂਲ ਨ ਮੰਨੋ." (ਭਾਗੁ) ਜੋ ਬਾਦਸ਼ਾਹ ਦਾ ਭੇਤੀ ਮੰਤ੍ਰੀ ਹੈ, ਉਸ ਨੂੰ ਸ੍ਵਾਮੀ ਨਾਲ ਮੰਤ੍ਰ ਕਰਨਾ ਅਤੇ ਖਾਨ ਪਾਨ ਕਦੇ ਮਨਅ਼ ਨਹੀਂ ਹੈ, ਭਾਵ- ਹਰ ਵੇਲੇ ਕਰ ਸਕਦਾ ਹੈ....
ਕ੍ਰਿ- ਸੰਕਲਪ ਦਾ ਪ੍ਰਗਟ ਹੋਣਾ. ਸਫੁਰਣ। ੨. ਫਲੀਭੂਤ ਹੋਣਾ. "ਰਿਧਿ ਸਿਧਿ ਜਾ ਕਉ ਫੁਰੀ." (ਮਾਰੂ ਕਬੀਰ) ੩. ਸਤ੍ਯ ਹੋਣਾ। ੪. ਸੰਗ੍ਯਾ- ਸੰਕਲਪ. ਇਰਾਦਾ। ੫. ਦੇਖੋ, ਫੁਰਣ....