phirangavāta, phirangāmēaफिरंगवात, फिरंगामय
ਆਤਸ਼ਕ (Syphilis) ਰੋਗ ਦਾ ਇੱਕ ਭੇਦ, ਜਿਸ ਤੋਂ ਲਹੂ ਵਿਕਾਰੀ ਹੋਂਦਾ ਅਤੇ ਸ਼ਰੀਰ ਦੇ ਜੋੜਾਂ ਵਿੱਚ ਸੋਜ ਅਤੇ ਪੀੜ ਹੁੰਦੀ ਹੈ. ਦੇਖੋ, ਬਾਦਫਿਰੰਗ.
आतशक (Syphilis) रोग दा इॱक भेद, जिस तों लहू विकारी होंदा अते शरीर दे जोड़ां विॱच सोज अते पीड़ हुंदी है. देखो, बादफिरंग.
ਦੇਖੋ, ਬਾਦ ਫਿਰੰਗ....
ਸੰ. ਸੰਗ੍ਯਾ- ਰੁਜ. ਬੀਮਾਰੀ. ਸ਼ਰੀਰ ਦੀ ਧਾਤੁ ਦੀ ਵਿਖਮਤਾ ਤੋਂ ਉਪਜਿਆ ਦੁੱਖ. "ਰੋਗ ਸੋਗ ਤੇਰੇ ਮਿਟਹਿ ਸਗਲ." (ਸਾਰ ਮਃ ੫) ੨. ਕੁੱਠ ਦਵਾਈ....
(ਦੇਖੋ, ਭਿਦ੍ਰ ਧਾ) ਸੰ. ਸੰਗ੍ਯਾ- ਭਿੰਨਤਾ. ਜੁਦਾਈ. "ਭੇਦ ਸਜਾਤਿ ਵਿਜਾਤੀ ਸੁਗਤ ਨ। ਸਭ ਤੇ ਨ੍ਯਾਰੋ ਬ੍ਰਹਮ ਸ ਚੇਤਨ." (ਗੁਪ੍ਰਸੂ) ਦੇਖੋ, ਤਿੰਨ ਭੇਦ. "ਗੁਰ ਕੈ ਬਚਨਿ ਕਟੇ ਭ੍ਰਮ ਭੇਦ." (ਗਉ ਮਃ ੫) ੨. ਅੰਤਰਾ. ਫਰਕ. "ਹੈ ਸਰੂਪ ਮਮ ਨਹਿ ਕਛੁ ਭੇਦ." (ਗੁਪ੍ਰਸੂ) ੩. ਵੈਰੀ ਵਿੱਚ ਫੁੱਟ ਪਾਉਣਾ ਰੂਪ ਨੀਤਿ ਦਾ ਇੱਕ ਅੰਗ. "ਜਿਹਵਾ ਭੇਦ ਨ ਦੇਈ ਚਖਣ." (ਰਤਨਮਾਲਾ ਬੰਨੋ) ਜ਼ੁਬਾਨ ਨੂੰ ਫੁੱਟ ਪਾਉਣ ਵਾਲੀ ਗੱਲ ਦਾ ਚਸਕਾ ਨਹੀਂ ਪੈਂਣ ਦਿੰਦਾ। ੪. ਗੁਪਤ ਗੱਲ. ਰਾਜ਼. "ਸਗਰੋ ਭੇਦ ਕਹੋ ਹਮ ਸੰਗ." (ਗੁਪ੍ਰਸੂ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਵਿ- ਲਘੁ. ਛੋਟਾ। ੨. ਸੰਗ੍ਯਾ- ਲਘੁ (ਇੱਕ ਮਾਤ੍ਰਾ ਵਾਲਾ) ਅੱਖਰ। ੩. ਸੰ. ਲੋਹਿਤ. ਲੋਹੂ. ਰਧਿਰ. ਖੂਨ....
ਦੇਖੋ, ਬਿਕਾਰੀ....
ਵਿ- ਮੌਜੂਦ. ਉਪਿਸ੍ਥਤ. "ਘਰਿ ਹੋਦਾ ਪੁਰਖੁ ਨ ਪਛਾਣਿਆ." (ਸ੍ਰੀ ਮਃ ੩) ੨. ਹੁੰਦਾ. ਬਣਦਾ. ਆਪਣੇ ਤਾਈਂ ਅਭਿਮਾਨ ਸਹਿਤ ਮੰਨਦਾ. "ਹੋਂਦਾ ਫੜੀਅਗੁ ਨਾਨਕ ਜਾਣੁ." (ਵਾਰ ਮਲਾ ਮਃ ੧)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਸੰਗ੍ਯਾ- ਸੋਜਾ. ਵਰਮ. ਸੰ. शोथ ਸ਼ੋਥ।#੨. ਫ਼ਾ. [سوز] ਸੋਜ਼. ਜਲਨ. ਦਾਹ. ਸੋਜ਼ਸ਼. "ਵਿਸਫੋਟ ਸਘਨ ਤੇ ਸੋਜ ਗਾਤ." (ਗੁਪ੍ਰਸੂ) ੩. ਇਹ ਸ਼ਬਦਾਂ ਦੇ ਅੰਤ ਆਕੇ ਜਲਾਉਣ ਵਾਲਾ ਦਾ ਅਰਥ ਦਿੰਦਾ ਹੈ. ਜੈਸੇ- ਦਿਲਸੋਜ਼....
ਸੰ. पीङ्. ਧਾ- ਦੁੱਖ ਦੇਣਾ. ਨਚੋੜੇ ਜਾਣਾ. ਦਬਾਉਣਾ। ੨. ਸੰਗ੍ਯਾ- ਪੀੜਾ. ਦੁੱਖ. "ਹਰਿਸੇਵਕ ਨਾਹੀ ਜਮਪੀੜ." (ਬਿਲਾ ਮਃ ੫) ੩. ਦੇਖੋ, ਪੀੜਨ। ੪. ਮਰੋੜ. ਖ਼ਮ. ਮੁਰਝਾਕੇ ਮੁੜਨ ਦਾ ਭਾਵ. "ਹਰਿ ਹਰਿ ਕਰਹਿ ਸਿ ਸੂਕਹਿ ਨਾਹੀ, ਨਾਨਕ ਪੀੜ ਨ ਖਾਹਿ ਜੀਉ." (ਆਸਾ ਛੰਤ ਮਃ ੧)...
ਫ਼ਾ. [بادفرنگ] ਸੰ. उपदेश. ਉਪਦੇਸ਼. [آتشک] ਆਤਸ਼ਕ. Syphilis. ਭਾਵਪ੍ਰਕਾਸ਼ ਦੇ ਲੇਖ ਤੋਂ ਪਾਇਆ ਜਾਂਦਾ ਹੈ, ਕਿ ਇਹ ਰੋਗ ਫਿਰੰਗ (ਯੂਰਪ) ਦੇਸ਼ ਤੋਂ ਆਇਆ ਹੈ. ਇਸ ਲਈ ਪੁਰਾਣੇ ਰ੍ਗ੍ਰਥ ਚਰਕ ਸ਼ੁਸ੍ਰਤ ਆਦਿਕ ਵਿੱਚ ਇਸ ਦਾ ਜ਼ਿਕਰ ਨਹੀਂ ਹੈ. ਬਾਦਫਿਰੰਗ ਸਪਰਸ਼ਰੋਗ ਹੈ. ਅਰਥਾਤ ਛੂਤ ਤੋਂ ਹੁੰਦਾ ਹੈ. ਜਿਨ੍ਹਾਂ ਦੇਸ਼ਾਂ ਵਿੱਚ ਵਿਭਚਾਰ ਬਹੁਤ ਹੈ. ਉੱਥੇ ਇਹ ਬਹੁਤ ਹੋਇਆ ਕਰਦਾ ਹੈ. ਇਹ ਰੋਗ ਅਨੇਕ ਰੋਗਾਂ ਦਾ ਪਿਤਾ ਕਹਿਣਾ ਚਾਹੀਏ. ਸੌ ਵਿੱਚੋਂ ਪਚਾਨਵੇ ਕੋੜ੍ਹੇ ਇਸ ਦੀ ਕ੍ਰਿਪਾ ਨਾਲ ਹੁੰਦੇ ਹਨ.#ਬਾਦਫਿਰੰਗ ਦੇ ਕਾਰਣ ਹਨ-#ਇਸ ਰੋਗ ਵਾਲੀ ਇਸਤ੍ਰੀ ਜਾਂ ਪੁਰਖ ਦਾ ਸੰਗ ਕਰਨਾ, ਮਾਤਾਪਿਤਾ ਨੂੰ ਇਹ ਰੋਗ ਹੋਣਾ, ਰੋਗੀ ਦਾ ਵਸਤ੍ਰ ਪਹਿਰਨਾ ਅਥਵਾ ਉਸ ਨਾਲ ਜਾਦਾ ਛੁਹਿਣਾ ਅਰ ਖਾਣਾ ਪੀਣਾ, ਆਦਿਕ. ਆਤਸ਼ਕ ਦੇ ਰੋਗੀ ਤੋਂ ਬਹੁਤ ਬਚਕੇ ਰਹਿਣਾ ਚਾਹੀਏ ਕਈ ਰੋਗੀ ਇਸਤ੍ਰੀ ਪੁਰੁਸ, ਬੱਚਿਆਂ ਦਾ ਪਿਆਰ ਨਾਲ ਮੂੰਹ ਚੁੰਮਕੇ ਉਨ੍ਹਾਂ ਨੂੰ ਰੋਗੀ ਕਰ ਦਿੰਦੇ ਹਨ.#ਬਾਦਫਿਰੰਗ ਦੇ ਲੱਛਣ ਹਨ-#ਜਦ ਇਸ ਰੋਗ ਦਾ ਛੂਤ ਨਾਲ ਅਸਰ ਸ਼ਰੀਰ ਵਿੱਚ ਹੁੰਦਾ ਹੈ. ਤਾਂ ਲਿੰਗ ਦੀ ਸੁਪਾਰੀ ਤੇ ਜਾਂ ਭਗ ਵਿੱਚ ਛੋਟੀਆਂ ਫੁਨਸੀਆਂ ਅਥਵਾ ਦਾਗ ਹੋ ਜਾਂਦੇ ਹਨ ਅਰ ਕੁਝ ਸਮੇਂ ਪਿੱਛੋਂ ਜ਼ਖਮ ਹੋਕੇ ਉਨ੍ਹਾਂ ਵਿੱਚੋਂ ਪੀਲਾ ਪਾਣੀ ਜਾਂ ਪੀਪ ਵਹਿਣ ਲਗ ਪੈਂਦੀ ਹੈ. ਭੁੱਖ ਘੱਟ ਲੱਗਦੀ ਹੈ. ਮੱਠਾ ਤਾਪ ਹੁੰਦਾ ਹੈ, ਜੀ ਮਤਲਾਉਂਦਾ ਹੈ, ਜੋੜਾਂ ਵਿੱਚ ਦਰਦ ਹੁੰਦਾ ਹੈ, ਜੇ ਰੋਗ ਪ੍ਰਬਲ ਹੋ ਜਾਵੇ ਤਾਂ ਕਈ ਅੰਗ ਮਾਰੇ ਜਾਂਦੇ ਹਨ, ਸ਼ਰੀਰ ਤੇ ਚਟਾਕ ਪੈ ਜਾਂਦੇ ਹਨ, ਰੰਗ ਕਾਲਾ ਹੋ ਜਾਂਦਾ ਹੈ, ਮੂੰਹ ਉੱਤੇ ਸੱਪ ਦੀ ਅੱਖ ਜੇਹੇ ਦਾਗ ਹੋ ਜਾਂਦੇ ਹਨ, ਆਤਸ਼ਕ ਦੇ ਰੋਗੀ ਨੂੰ ਜੇ ਮਾਮੂਲੀ ਰੋਗ ਭੀ ਹੋ ਜਾਵੇ ਤਾਂ ਉਹ ਭਿਆਨਕ ਬਣ ਜਾਂਦਾ ਹੈ. ਔਲਾਦਮਾਰ ਹੋ ਜਾਂਦੀ ਹੈ.#ਇਸ ਰੋਗ ਦਾ ਸਿਆਣੇ ਵੈਦ ਹਕੀਮ ਡਾਕਟਰ ਤੋਂ ਤੁਰਤ ਹੀ ਇਲਾਜ ਕਰਾਉਣਾ ਚਾਹੀਏ. ਸ਼ਰਮ ਨਾਲ ਲੁਕੋ ਰੱਖਣ ਤੋਂ ਅਤੇ ਅਨਾੜੀ ਦੀ ਦਵਾ ਵਰਤਣ ਤੋਂ ਭਾਰੀ ਨੁਕਸਾਨ ਹੁੰਦਾ ਹੈ.#ਬਾਦਫਿਰੰਗ ਦੇ ਸਾਧਾਰਣ ਇਲਾਜ ਇਹ ਹਨ- ਉਸ਼ਬਾ, ਚੋਬਚੀਨੀ, ਬ੍ਰਹਮਦੰਡੀ, ਮੁੰਡੀਬੂਟੀ, ਚਰਾਇਤਾ, ਨਿੰਮ ਅਤੇ ਤੁੰਮੇ ਦੀ ਜੜ ਦਾ ਸੇਵਨ ਕਰਨਾ.#ਨਿੰਮ ਦੇ ਪੱਤਿਆਂ ਦਾ ਚੂਰਨ ਅੱਠ ਤੋਲੇ, ਹਰੜ ਦੀ ਛਿੱਲ ਦਾ ਚੂਰਨ ਇੱਕ ਤੋਲਾ, ਆਉਲੇ ਦਾ ਚੂਰਨ ਇੱਕ ਤੋਲਾ, ਹਲਦੀ ਦਾ ਚੂਰਨ ੬. ਮਾਸੇ, ਇਹ ਸਭ ਮਿਲਾਕੇ ੪. ਮਾਸ਼ੇ ਨਿੱਤ ਪਾਣੀ ਨਾਲ ਫੱਕਣਾ.#ਮੁਰਦਾਸੰਗ, ਸੇਲਖੜੀ, ਭੁੰਨਿਆਂ ਹੋਇਆ ਸੁਹਾਗਾ ਇੱਕ ਇੱਕ ਤੋਲਾ, ਤੁੱਥ ਛੀ ਮਾਸ਼ੇ, ਚੰਗੀ ਤਰਾਂ ਧੋਤਾ ਹੋਇਆ ਸਾਫ ਗੋਕਾ ਘੀ ਛੀ ਤੋਲੇ, ਸਖ਼ ਨੂੰ ਮਿਲਾਕੇ ਮਰਹਮ ਬਣਾਕੇ, ਜਖਮਾਂ ਉੱਤੇ ਲਾਉਣੀ....