phirahangaफिरहंग
ਦੇਖੋ, ਫਰਹੰਗ। ੨. ਦੇਖੋ, ਫਿਰੰਗ. "ਫਿਰਹੰਗ ਕੇ ਫਿਰੰਗਾ ਵਾਲੀ." (ਅਕਾਲ)
देखो, फरहंग। २. देखो, फिरंग. "फिरहंग के फिरंगा वाली." (अकाल)
ਫ਼ਾ. [فرہنگ] ਸੰਗ੍ਯਾ- ਬੁੱਧਿ। ੨. ਵਿਦ੍ਯਾ। ੩. ਅਦਬ। ੪. ਬਜ਼ੁਰਗੀ। ੫. ਕੋਸ਼. ਅਭਿਧਾਨ. Dictionary. Glossary....
ਅੰ. Frank. ਯੂਰਪ ਦਾ ਦੇਸ਼. ਫਿਰੰਗਿਸਤਾਨ. "ਕੋਟ ਕੋ ਕੂਦ ਸਮੁਦ੍ ਕੋ ਫਾਂਧ ਫਿਰੰਗ ਮੋ ਆਨ ਪਰ੍ਯੋ ਅਭਿਮਾਨੀ." (ਚਰਿਤ੍ਰ ੧੨੫) ਫ੍ਰਾਂਕ ਨਾਮ ਦਾ ਇੱਕ ਜਰਮਨ ਜਥਾ ਸੀ, ਜੋ ਫ੍ਰਾਂਸ ਆਦਿ ਦੇਸ਼ਾਂ ਵਿੱਚ ਫੈਲ ਗਿਆ ਅਤੇ ਜਿਸ ਦਾ ਕਈ ਵਾਰ ਤੁਰਕਾਂ ਨਾਲ ਮੁਕਾਬਲਾ ਹੋਇਆ. ਸਭ ਤੋਂ ਪਹਿਲਾਂ ਤੁਰਕਾਂ ਨੇ ਯੂਰਪ ਨਿਵਾਸੀਆਂ ਨੂੰ "ਫਿਰੰਗੀ" ਨਾਮ ਨਾਲ ਬੁਲਾਉਣਾ ਆਰੰਭਿਆ. ਹਿੰਦੁਸਤਾਨ ਵਿੱਚ ਸਭ ਤੋਂ ਪਹਿਲਾਂ ਪੁਰਤਗਾਲੀ ਆਏ, ਉਨ੍ਹਾਂ ਨੂੰ ਫਿਰੰਗੀ ਸ਼ਬਦ ਤੋਂ ਪੁਕਾਰਿਆ ਗਿਆ, ਫੇਰ ਜੋ ਫ੍ਰਾਂਸ ਜਾਂ ਇੰਗਲੈਂਡ ਦਾ ਆਇਆ. ਸਭ ਫਿਰੰਗੀ ਸ਼ਬਦ ਦਾ ਵਾਚ੍ਯ ਹੋਇਆ। ੨. ਦੇਖੋ, ਫਿਰੰਗਵਾਤ....
ਦੇਖੋ, ਫਰਹੰਗ। ੨. ਦੇਖੋ, ਫਿਰੰਗ. "ਫਿਰਹੰਗ ਕੇ ਫਿਰੰਗਾ ਵਾਲੀ." (ਅਕਾਲ)...
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....