phānāi, phānāiāफानाइ, फानाइआ
ਦੇਖੋ, ਫਨਾ. "ਮੀਰ ਮਲਕ ਉਮਰੇ ਫਾਨਾਇਆ." (ਮਾਰੂ ਸੋਲਹੇ ਮਃ ੫)
देखो, फना. "मीर मलक उमरे फानाइआ." (मारू सोलहे मः ५)
ਅ਼. [فنا] ਫ਼ਨਾ. ਵਿ- ਵਿਨਸ਼੍ਵਰ. ਵਿਨਾਸ਼ ਹੋਣਵਾਲਾ. "ਚਸਮਦੀਦੰ ਫਨਾਇ." (ਤਿਲੰ ਮਃ ੫) ੨. ਸੰਗ੍ਯਾ- ਆਤਮਾ ਵਿੱਚ ਲਯ ਹੋਣ ਦਾ ਭਾਵ. ਨਿਰਵਿਕਲਪ ਸਮਾਧਿ। ੩. ਮਿਟ ਜਾਣ ਦਾ ਭਾਵ....
ਫ਼ਾ. [میر] ਅਮੀਰ ਦਾ ਸੰਖੇਪ. "ਮੀਰ ਮਲਕ ਉਮਰੇ ਫਾਨਾਇਆ." (ਮਾਰੂ ਸੋਲਹੇ ਮਃ ੫)#੨. ਬਾਦਸ਼ਾਹ। ੩. ਮੀਰਾਸੀ ਨੂੰ ਭੀ ਸਨਮਾਨ ਵਾਸਤੇ ਮੀਰ ਆਖਦੇ ਹਨ....
ਅ਼. [ملِک] ਮਲਿਕ. ਸੰਗ੍ਯਾ- ਰਾਜਾ. ਬਾਦਸ਼ਾਹ. "ਮੀਰ ਮਲਕ ਉਮਰੇ ਫਾਨਾਇਆ." (ਮਾਰੂ ਸੋਲਹੇ ਮਃ ੫) ੨. ਲਾੜਾ. ਦੁਲਹਾ। ੩. ਮਲਕ. ਧਨਸੰਪਦਾ. ਵਿਭੂਤਿ। ੪. ਫ਼ਰਿਸ਼੍ਤਾ. ਦੇਵਦੂਤ। ੫. ਮਲਕੁਲਮੌਤ ਮ੍ਰਿਤਯੂ ਦਾ ਫ਼ਰਿਸ਼੍ਤਾ. ਅਜ਼ਰਾਈਲ. "ਮਲਕੁ ਜਿ ਕੰਨੀ ਸੁਣੀਂਦਾ, ਮੁਹੁ ਦੇਖਾਲੇ ਆਇ." (ਸਃ ਫਰੀਦ) "ਦੁਹੁ ਦੀਵੀ ਬਲੰਦਿਆ ਮਲਕੁ ਬਹਿਠਾ ਆਇ." (ਸਃ ਫਰੀਦ) ੬. ਖਤ੍ਰੀ, ਰਾਜਪੂਤ, ਜੱਟ, ਕਲਾਲ ਆਦਿ ਜਾਤੀਆਂ ਵਿੱਚ ਕਈ ਖ਼ਾਨਦਾਨਾਂ ਦੀ "ਮਲਕ" ਉਪਾਧਿ, ਗੋਤ ਦੀ ਸ਼ਕਲ ਹੋ ਗਈ ਹੈ. "ਮਲਕ ਪੈੜਾ ਹੈ ਕੋਹਲੀ." (ਭਾਗੁ)...
ਅ਼ [امرا] ਅਮੀਰ ਦਾ ਬਹੁ ਵਚਨ. "ਸਾਹ ਰਾਜੇ ਖਾਨ ਉਮਰਾਵ ਸਿਕਦਾਰ ਹਹਿ" (ਵਾਰ ਬਿਲਾ ਮਃ ੪) ੨. ਰਾਜ ਦਾ ਪ੍ਰਬੰਧ ਕਰਨ ਵਾਲੇ ਵਜੀਰ ਅਦਾਲਤੀ ਆਦਿ. "ਉਮਰਾਵਹੁ ਆਗੇ ਝੇਰਾ." (ਸੋਰ ਮਃ ੫) "ਸੁਲਤਾਨ ਖਾਨ ਮਲੂਕ ਉਮਰੇ ਗਏ ਕਰਿ ਕਰਿ ਕੂਚ." (ਸ੍ਰੀ ਅਃ ਮਃ ੧) ੩. ਖਤ੍ਰੀਆਂ ਦੀ ਇੱਕ ਜਾਤਿ....
ਦੇਖੋ, ਫਨਾ. "ਮੀਰ ਮਲਕ ਉਮਰੇ ਫਾਨਾਇਆ." (ਮਾਰੂ ਸੋਲਹੇ ਮਃ ੫)...
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....