pharānsīफरांसी
ਫਰਾਂਸ ਦਾ ਵਸਨੀਕ. French "ਫਰਾਸੀ ਫਿਰੰਗੀ." (ਅਕਾਲ) ੨. ਫਰਾਂਸ ਦੀ ਬੋਲੀ.
फरांस दा वसनीक. French "फरासी फिरंगी." (अकाल) २. फरांस दी बोली.
(France) ਫ਼੍ਰਾਂਸ. ਯੂਰਪ ਦੇ ਪੱਛਮ ਦਾ ਇੱਕ ਪ੍ਰਸਿੱਧ ਦੇਸ਼, ਜਿਸ ਵਿੱਚ ਪਹਿਲਾਂ ਬਾਦਸ਼ਾਹ ਦੀ ਹੁਕੂਮਤ ਸੀ. ਤੀਜੇ ਨਪੋਲੀਅਨ (Napoleon III) ਦੀ ਹੁਕੂਮਤ ੪. ਸਿਤੰਬਰ ੧੮੭੦ ਨੂੰ ਮਿਟਾਕੇ ਸਨ ੧੮੭੫ ਵਿੱਚ ਬਾਕਾਯਦਾ ਜਮਹੂਰੀ ਸਲਤਨਤ (Republic) ਕਾਯਮ ਹੋਈ. ਇਸ ਦੇ ਉੱਤਰ ਰਿਆਸਤ ਬੈਲਜੀਅਮ ਅਤੇ ਇੰਗਲਿਸ਼ ਚੈਨਲ ਹੈ, ਪੱਛਮ ਵੱਲ ਇਟਲਾਂਟਕ ਮਹਾਸਾਗਰ, ਦੱਖਣ ਵੱਲ ਮੈਡਿਟ੍ਰੇਨੀਅਨ ਸਮੁੰਦਰ ਹੈ, ਪੂਰਵ ਇਟਲੀ ਅਤੇ ਜਰਮਨੀ ਹੈ. ਰਾਜਧਾਨੀ ਪੈਰਿਸ (Paris) ਹੈ.#ਫ੍ਰਾਂਸ ਦਾ ਰਕਬਾ ੨੧੨, ੬੬੦ ਵਰਗ ਮੀਲ ਹੈ. ਜਨ ਸੰਖ੍ਯਾ ੩੯, ੨੦੯, ੭੬੬ ਹੈ. ਇਸ ਤੋਂ ਛੁੱਟ ਏਸ਼ੀਆ, ਅਮਰੀਕਾ ਅਤੇ ਅਫਰੀਕਾ ਵਿੱਚ ਜੋ ਫ੍ਰਾਂਸ ਦਾ ਰਾਜ ਹੈ ਉਸ ਦਾ ਰਕਬਾ ੫, ੧੨੦, ੦੦੦ ਅਤੇ ਆਬਾਦੀ, ੫੩, ੫੦੦, ੦੦੦ ਹੈ.#ਫਰਾਂਸ ਦੇ ਲੋਕਾਂ ਦਾ ਸੰਬੰਧ ਹਿੰਦ ਨਾਲ ਸਨ ੧੬੬੪ ਤੋਂ ਸ਼ੁਰੂ ਹੋਇਆ, ਜਦੋਂ ਇਨ੍ਹਾਂ ਦੀ ਇੱਕ ਤਜਾਰਤੀ ਕੰਪਨੀ "La Compagni zes Inzes" ਕਾਇਮ ਹੋਈ. ਇਸ ਨੇ ਹੌਲੀ ਹੌਲੀ ਰਿਆਸਤਾਂ ਨਾਲ ਸੰਬੰਧ ਜੋੜਕੇ ਦੱਖਣ ਵਿੱਚ ਬਹੁਤ ਸਾਰਾ ਇਲਾਕਾ ਸੰਭਾਲ ਲਿਆ. ਪਰ ਇਸ ਕੰਪਨੀ ਨੂੰ ਆਪਣੇ ਦੇਸ਼ ਵੱਲੋਂ ਇਤਨੀ ਸਹਾਇਤਾ ਨਾ ਮਿਲੀ ਜਿਤਨੀ ਕਿ ਅੰਗ੍ਰੇਜ਼ੀ ਕੰਪਨੀ ਨੂੰ ਇੰਗਲੈਂਡ ਨੇ ਦਿੱਤੀ, ਇਸ ਲਈ ਇਹ ਕੰਪਨੀ ਆਪਣੀ ਤਾਕਤ ਨੂੰ ਬਹੁਤ ਨਹੀਂ ਵਧਾ ਸਕੀ.#ਅੰਗ੍ਰੇਜ਼ੀ ਕੰਪਨੀ ਨੇ, ਖ਼ਾਸ ਕਰਕੇ ਕਲਾਈਵ, ਵਾਰਨਹੇਸਟਿੰਗ ਅਤੇ ਵੈਲਜ਼ਲੇ ਦੇ ਸਮੇਂ ਫਰਾਂਸੀਸੀ ਤਾਕਤ ਨੂੰ ਭਾਰੀ ਹਾਨੀ ਪੁਚਾਈ. ਹੁਣ ਫਰਾਂਸ ਦੇ ਕਬਜੇ ਵਿੱਚ ਪਾਂਡੀਚਰੀ ਚੰਦ੍ਰਨਗਰ ਆਦਿਕ ਕੁਝ ਥਾਵਾਂ ਹਿੰਦੁਸਤਾਨ ਦੀਆਂ ਹਨ....
ਵਸਣ ਵਾਲਾ. ਨਿਵਾਸ ਕਰਤਾ ਦੇਖੋ, ਵਸਕੀਨ....
ਫਿਰੰਗ ਨਿਵਾਸੀ. "ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾਵਾਲੀ." (ਅਕਾਲ) ਦੇਖੋ, ਫਿਰੰਗ....
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....
ਬੋਲਾ ਦਾ ਇਸਤ੍ਰੀ ਲਿੰਗ. ਬਹਿਰੀ. ਜਿਸ ਨੂੰ ਕੰਨਾਂ ਤੋਂ ਸੁਣਾਈ ਨਹੀਂ ਦਿੰਦਾ. ਡੋਰੀ। ੨. ਸੰਗ੍ਯਾ- ਵਾਣੀ। ੩. ਭਾਸਾ। ੪. ਤਾਨਾ. ਤ਼ਨਜ. ਜਿਵੇਂ- ਉਸ ਨੇ ਬੋਲੀ ਮਾਰੀ....