pranāsanaप्रनासन
ਦੇਖੋ, ਪ੍ਰਣਾਸਨ. "ਦਹਨ ਅਘ ਪਾਪ ਪ੍ਰਨਾਸਨ." (ਸਵੈਯੇ ਮਃ ੨. ਕੇ)
देखो, प्रणासन. "दहन अघ पाप प्रनासन." (सवैये मः २. के)
ਸੰਗ੍ਯਾ- ਪ੍ਰਣਾਸ਼ ਕਰਨ ਦੀ ਕ੍ਰਿਯਾ. ਲੈ ਕਰਨਾ. "ਜਗਤ ਪ੍ਰਣਾਸੀ ਤੁਯ ਸਰਣੰ." (ਗ੍ਯਾਨ)...
ਸੰ. ਸੰਗ੍ਯਾ- ਭਸਮ ਕਰਨ ਦੀ ਕ੍ਰਿਯਾ. ਦਾਹ "ਸਤ੍ਰੁ ਦਹਨ ਹਰਿਨਾਮ ਕਹਨ." (ਗੂਜ ਮਃ ੫) "ਹਰਿ ਸਿਮਰਨ ਦਹਨ ਭਏ ਮਲ." (ਟੋਡੀ ਮਃ ੫) ੨. ਅਗਨਿ. "ਤ੍ਰਿਸਨਾ ਦਹਨ ਬਿਖੇ ਜੋ ਦਹਨਾ." (ਨਾਪ੍ਰ) ੩. ਕ੍ਰੋਧੀ ਪੁਰੁਸ। ੪. ਫ਼ਾ. [دہن] ਮੁਖ. ਮੂੰਹ....
ਸੰ. पाप. ਸੰਗ੍ਯਾ- ਜਿਸ ਤੋਂ ਆਪਣੇ ਆਪ ਨੂੰ ਬਚਾਈਏ, ਅਜੇਹਾ ਕਰਮ. ਦੋਸ. ਗੁਨਾਹ. ਕੁਕਰਮ. "ਪਰਹਰਿ ਪਾਪੁ ਪਛਾਣੈ ਆਪ." (ਓਅੰਕਾਰ) ੨. ਵਿ- ਪਾਪੀ। ੩. ਨੀਚ। ੪. ਅਸ਼ੁਭ. ਅਮੰਗਲ.#ਮਹਾਭਾਰਤ ਵਿੱਚ ਦਸ ਮਹਾ ਪਾਪ ਲਿਖੇ ਹਨ- ਹਿੰਸਾ, ਚੋਰੀ. ਪਰਇਸਤ੍ਰੀਗਮਨ, ਝੂਠ, ਕੌੜਾ ਬੋਲ, ਚੁਗਲੀ. ਵਾਇਦੇਖਿਲਾਫੀ, ਬੁਰਾ ਚਿਤਵਣਾ, ਬੇਰਹਮੀ, ਪੁੰਨ ਦਾਨ ਆਦਿ ਕਰਕੇ ਉਸ ਦੇ ਫਲ ਦੀ ਕਾਮਨਾ ਕਰਨੀ.#ਮਨੁ ਸਿਮ੍ਰਿਤਿ ਦੇ ੧੧. ਵੇਂ ਅਧ੍ਯਾਯ ਦੇ ਸ਼ਲੋਕ ੫੪ ਵਿੱਚ ਪੰਜ ਮਹਾ ਪਾਪ ਲਿਖੇ ਹਨ- ਬ੍ਰਹਮਹਤ੍ਯਾ, ਸ਼ਰਾਬ ਪੀਣੀ, ਚੋਰੀ, ਗੁਰੂ ਦੀ ਇਸਤ੍ਰੀ ਭੋਗਣੀ, ਇਨ੍ਹਾਂ ਪਾਪੀਆਂ ਦੇ ਨਾਲ ਮੇਲ ਕਰਨਾ. ਦੇਖੋ, ਪਾਤਕ ੨.#ਗੁਰਮਤ ਵਿੱਚ ਕਰਤਾਰ ਤੋਂ ਵਿਮੁਖਤਾ, ਉੱਦਮ ਦਾ ਤਿਆਗ, ਅਤੇ ਦਿਲ ਦੁਖਾਉਣਾ, ਤਿੰਨ ਉਗ੍ਰ ਪਾਪ ਹਨ. ਰਹਿਤਨਾਮਿਆਂ ਵਿੱਚ ਮੁੰਡਨ, ਵਿਭਚਾਰ, ਤਮਾਕੂ ਦਾ ਸੇਵਨ ਅਤੇ ਕੁੱਠਾ ਖਾਣਾ ਚਾਰ ਮਹਾ ਪਾਪ ਹਨ.#ਬਾਈਬਲ ਵਿੱਚ ਸੱਤ ਪਾਪ ਲਿਖੇ ਹਨ- ਅਭਿਮਾਨ, ਵਿਭਚਾਰ, ਈਰਖਾ, ਕ੍ਰੋਧ, ਲੋਭ, ਜੀਭਰਸ (ਪੇਟਦਾਸੀਆ ਹੋਣਾ) ਅਤੇ ਆਲਸ. ਦੇਖੋ, ਸੱਤ ਕੁਕਰਮ....
ਦੇਖੋ, ਪ੍ਰਣਾਸਨ. "ਦਹਨ ਅਘ ਪਾਪ ਪ੍ਰਨਾਸਨ." (ਸਵੈਯੇ ਮਃ ੨. ਕੇ)...