pratimānaप्रतिमान
ਸੰਗ੍ਯਾ- ਪ੍ਰਤਿਬਿੰਬ. ਪੜਛਾਂਵਾਂ. ਪਰਛਾਂਹੀ। ੨. ਸਮਾਨਤਾ. ਬਰਾਬਰੀ। ੩. ਦ੍ਰਿਸ੍ਟਾਂਤ. ਉਦਾਹਰਣ. "ਅਜੈ ਪ੍ਰਤਿਮਾਨ ਪ੍ਰਭਾਧਰ." (ਪਾਰਸਾਵ) "ਪ੍ਰਤਿਮਾਨ ਨ ਨਰ ਕਹੁਁ ਦੇਖਪਰੈ." (ਕਲਕੀ)
संग्या- प्रतिबिंब. पड़छांवां. परछांही। २. समानता. बराबरी। ३. द्रिस्टांत. उदाहरण. "अजै प्रतिमान प्रभाधर." (पारसाव) "प्रतिमान न नर कहुँ देखपरै." (कलकी)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਪ੍ਰਤਿਛਾਇਆ. ਅਕਸ. ਪੜਛਾਵਾਂ। ੨. ਚਿਤ੍ਰ. ਤਸਵੀਰ। ੩. ਦਰਪਣ. ਸ਼ੀਸ਼ਾ....
ਸੰਗ੍ਯਾ- ਪ੍ਰਤਿਛਾਯਾ. ਪ੍ਰਤਿਬਿੰਬ ਅ਼ਕਸ। ੨. ਪੜਛਾਵਾਂ। ੩. ਤੰਤ੍ਰਸ਼ਾਸਤ੍ਰ ਅਨੁਸਾਰ ਭੂਤ ਪ੍ਰੇਤ ਆਦਿ ਦਾ ਕਿਸੇ ਪ੍ਰਾਣੀ ਪੁਰ ਅਸਰ. "ਹੋਤ ਭਯੋ ਪਰਛਾਵਾਂ ਪ੍ਰੇਤੂ." (ਨਾਪ੍ਰ)...
ਸੰ. ਸੰਗ੍ਯਾ- ਬਰਾਬਰੀ. ਤੁੱਲਤਾ. ਸਮਭਾਵ....
ਸੰਗ੍ਯਾ- ਸਮਾਨਤਾ. ਤੁਲ੍ਯਤਾ. "ਕਰਉ ਬਰਾਬਰਿ ਜੋ ਪ੍ਰਿਅ ਸੰਗਿ ਰਾਤੀ, ਇਹ ਹਉਮੈ ਕੀ ਢੀਠਾਈ." (ਮੂਲਾ ਮਃ ੫) ੨. ਮੁਕਾਬਲਾ. ਸਾਮ੍ਹਣਾ. "ਖਸਮੈ ਕਰੈ ਬਰਾਬਰੀ." (ਵਾਰ ਆਸਾ) ੩. ਵਿ- ਤੁਲ੍ਯ. ਸਮਾਨ. "ਭਗਤ ਬਰਾਬਰਿ ਅਉਰ ਨ ਕੋਇ." (ਬਿਲਾ ਰਵਿਦਾਸ) "ਆਪ ਬਰਾਬਰਿ ਕੰਚਨੁ ਦੀਜੈ." (ਰਾਮ ਨਾਮਦੇਵ)...
ਸੰ. उदाहरण. ਸੰਗ੍ਯਾ- ਦ੍ਰਿਸ੍ਟਾਂਤ. ਮਿਸਾਲ. ਨਜੀਰ....
ਹੁਣ ਤੋੜੀ. ਦੇਖੋ. ਅਜੇ ੧. "ਅਜੈ ਸੁ ਰਬੁ ਨ ਬਹੁੜਿਓ." (ਸ. ਫਰੀਦ) ੨. ਅਜਯ. ਸੰਗ੍ਯਾ- ਪਰਾਜਿਤ. ਹਾਰ. ਸ਼ਿਕਸ੍ਤ। ੩. ਵਿ- ਜਿਸ ਦਾ ਜਿੱਤਣਾ ਕਠਨ ਹੈ. ਅਜੇਯ. "ਅਜੈ ਅਲੈ." (ਜਾਪੁ) ੪. ਸੰਗ੍ਯਾ- ਕਰਤਾਰ. ਪਾਰਬ੍ਰਹਮ "ਅਜੈ ਗੰਗ ਜਲ ਅਟਲ ਸਿਖ ਸੰਗਤਿ ਸਭ ਨਾਵੈ." (ਸਵੈਯੇ ਮਃ ੫. ਕੇ) ੫. ਅਜ ਰਾਜਾ. ਰਾਮ ਚੰਦ੍ਰ ਜੀ ਦਾ ਦਾਦਾ. "ਅਜੈ ਸੁ ਰੋਵੈ ਭੀਖਿਆ ਖਾਇ." (ਰਾਮ ਵਾਰ ੧. ਮਃ ੧) ਇੰਦੁਮਤੀ ਰਾਣੀ ਦੇ ਵਿਯੋਗ ਵਿੱਚ ਰਾਜ ਤਿਆਗਕੇ ਭਿਖ੍ਯਾ ਮੰਗਦਾ ਰਾਜਾ ਅਜ ਰੋਇਆ. ਦੇਖੋ, ਇੰਦੁਮਤੀ....
ਸੰਗ੍ਯਾ- ਪ੍ਰਤਿਬਿੰਬ. ਪੜਛਾਂਵਾਂ. ਪਰਛਾਂਹੀ। ੨. ਸਮਾਨਤਾ. ਬਰਾਬਰੀ। ੩. ਦ੍ਰਿਸ੍ਟਾਂਤ. ਉਦਾਹਰਣ. "ਅਜੈ ਪ੍ਰਤਿਮਾਨ ਪ੍ਰਭਾਧਰ." (ਪਾਰਸਾਵ) "ਪ੍ਰਤਿਮਾਨ ਨ ਨਰ ਕਹੁਁ ਦੇਖਪਰੈ." (ਕਲਕੀ)...
ਕ੍ਰਿ. ਵਿ- ਕਹੂੰ. ਕਹੀਂ ਕਿਤੇ...
ਸੰ. ਕਲ੍ਕਿ. ਸੰਗ੍ਯਾ- ਕਲਕੀ ਅਵਤਾਰ. "ਚੌਬਿਸਵੋਂ ਕਲਕੀ ਅਵਤਾਰਾ." (ਕਲਕੀ)#ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਘੋਰ ਕਲਿਯੁਗ ਆਉਣ ਤੋਂ ਸੰਭਲ ਨਗਰ (ਜਿਲਾ ਮੁਰਾਦਾਬਾਦ) ਵਿੱਚ ਵਿਸਨੁਯਸ਼ ਨਾਮਕ ਬ੍ਰਾਹਮਣ ਦੇ ਘਰ ਕਲਕੀ ਅਵਤਾਰ ਪ੍ਰਗਟੇਗਾ, ਜੋ ਸਫ਼ੇਦ ਘੋੜੇ ਤੇ ਚੜ੍ਹਕੇ ਦਿਗਵਿਜੈ ਕਰਦਾ ਹੋਇਆ ਸਾਰੇ ਕੁਕਰਮੀਆਂ ਦਾ ਨਾਸ਼ ਕਰੇਗਾ. ਦੇਖੋ, ਸੰਭਲ....