porīपोरी
ਦੇਖੋ, ਪੋਰ ੧. ਅਤੇ ੨. "ਸੰਗ ਅੰਗੁਸ੍ਟ ਅੰਗੁਰਿਨ ਪੋਰੀ." (ਗੁਪ੍ਰਸੂ) ੨. ਨਲਕੀ. ਪੋਲਰਾ. "ਕੰਚਨ ਪੋਰੀ ਸ੍ਰਿੰਗਨ ਪਾਏ." (ਗੁਪ੍ਰਸੂ)
देखो, पोर १. अते २. "संग अंगुस्ट अंगुरिन पोरी." (गुप्रसू) २. नलकी. पोलरा. "कंचन पोरी स्रिंगन पाए." (गुप्रसू)
ਸੰਗ੍ਯਾ- ਉਂਗਲ ਦੀ ਗੱਠ। ੨. ਬਾਂਸ ਆਦਿ ਦੀ ਪੋਰੀ। ੩. ਬਾਂਸ ਦਾ ਲੰਮਾ ਥੋਥਾ ਡੰਡਾ, ਜਿਸ ਵਿੱਚਦੀਂ ਕਿਰਸਾਣ ਦਾਣੇ ਬੀਜਦਾ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵ੍ਯ- ਸਾਥ. ਨਾਲ. "ਜਿਸ ਕੇ ਸੰਗ ਨ ਕਛੂ ਅਲਾਈ." (ਨਾਪ੍ਰ) ੨. ਸੰਗ੍ਯਾ- ਮਿਲਾਪ. ਸੰਬੰਧ. "ਹਰਿ ਇਕ ਸੈ ਨਾਲਿ ਮੈ ਸੰਗ." (ਵਾਰ ਰਾਮ ੨. ਮਃ ੫) ੩. ਸਾਥੀਆਂ ਦਾ ਗਰੋਹ. ਮੰਡਲੀ. ਟੋਲਾ. "ਸੰਗ ਚਲਤ ਹੈ ਹਮ ਭੀ ਚਲਨਾ." (ਸੂਹੀ ਰਵਿਦਾਸ) "ਘਰ ਤੇ ਚਲ੍ਯੋ ਸੰਗ ਕੇ ਸੰਗ" (ਗੁਪ੍ਰਸੂ) ੪. ਸ਼ੰਕਾ. ਲੱਜਾ. ਸੰਕੋਚ. "ਮਨ ਪਾਪ ਕਰਤ ਤੂੰ ਸਦਾ ਸੰਗ." (ਬਸੰ ਮਃ ੫) ੫. ਸੰਸਾ. ਸ਼ੱਕ. "ਸਾਧੁ ਸੰਗਿ ਬਿਨਸੈ ਸਭ ਸੰਗ." (ਸੁਖਮਨੀ) ੬. ਫ਼ਾ. [سنگ] ਪੱਥਰ. "ਹਮ ਪਾਪੀ ਸੰਗ ਤਰਾਹ." (ਵਾਰ ਕਾਨ ਮਃ ੪) ੭. ਫ਼ਾ. [شنگ] ਸ਼ੰਗ. ਡਾਕੂ. ਫੰਧਕ. "ਜਮ ਸੰਗ ਨ ਫਾਸਹਿ." (ਮਾਰੂ ਸੋਲਹੇ ਮਃ ੫) ਜਮ ਫੰਧਕ ਫਸਾਊਗਾ ਨਹੀਂ....
ਦੇਖੋ, ਪੋਰ ੧. ਅਤੇ ੨. "ਸੰਗ ਅੰਗੁਸ੍ਟ ਅੰਗੁਰਿਨ ਪੋਰੀ." (ਗੁਪ੍ਰਸੂ) ੨. ਨਲਕੀ. ਪੋਲਰਾ. "ਕੰਚਨ ਪੋਰੀ ਸ੍ਰਿੰਗਨ ਪਾਏ." (ਗੁਪ੍ਰਸੂ)...
ਸੰ. ਨਲਕ. ਥੋਥੀ ਹੱਡੀ। ੨. ਥੋਥੀ ਹੱਡੀ ਦੀ ਸ਼ਕਲ ਦੀ ਧਾਤੁ ਅਥਵਾ ਕਾਨੇ ਆਦਿ ਦੀ ਪੋਰੀ....
ਸੰ. काञ्चन ਕਾਂਚਨ. ਸੰਗ੍ਯਾ- ਸੁਵਰਣ. ਸੋਨਾ. "ਕੰਚਨ ਸਿਉ ਪਾਈਐ ਨਹੀ ਤੋਲ." (ਗਉ ਕਬੀਰ) ੨. ਧਤੂਰਾ। ੩. ਕਚਨਾਰ। ੪. ਸੁਵਰਣਮੁਦ੍ਰਾ. ਅਸ਼ਰਫੀ. "ਤਿਉ ਕੰਚਨ ਅਰੁ ਪੈਸਾ." (ਗਉ ਮਃ ੯) ੫. ਚਮਕ. ਦੀਪ੍ਤਿ। ੬. ਸੁਵਰ੍ਣ ਨੂੰ ਇਸ੍ਟ ਮੰਨਣ ਵਾਲੀ ਇੱਕ ਜਾਤਿ, ਜੋ ਵਿਭਚਾਰ ਦੀ ਠੇਕੇਦਾਰ ਹੈ। ੭. ਵਿ- ਸੁਵਰਣ ਦਾ. ਦੇਖੋ, ਕਬਰੋ....
ਪ੍ਰਾਪਤ ਕੀਤੇ. "ਪਾਏ ਮਨੋਰਥ ਸਭਿ." (ਵਾਰ ਗੂਜ ੨. ਮਃ ੫) ੨. ਛਕੇ. ਖਾਂਦਾ ਹੈ. "ਭੋਜਨੁ ਨਾਨਕਾ ਵਿਰਲਾ ਪਾਏ ਕੋਇ" (ਵਾਰ ਰਾਮ ੧. ਮਃ ੩) ੩. ਕ੍ਰਿ. ਵਿ- ਪੈਰੀਂ. "ਲਗਿ ਸਤਿਗੁਰ ਪਾਏ." (ਭੈਰ ਮਃ ੫) ੪. ਪਾਯਹ ਦਾ ਬਹੁਵਚਨ. ਖੰਭੇ. ਥਮਲੇ। ੫. ਧਰਮ ਦੇ ਚਰਣ. "ਚਾਰ ਪਦਾਰਥ ਚਾਰੇ ਪਾਏ." (ਬਿਲਾ ਮਃ ੪) ੬. ਪਾਵੇ. ਡਾਲੇ. ਪਾਉਂਦਾ ਹੈ. "ਜੇਹਾ ਅੰਦਰਿ ਪਾਏ ਤੇਹਾ ਵਰਤੈ." (ਮਾਝ ਮਃ ੩) ੭. ਪਾਦਿੱਤੇ. ਡਾਲ ਦੀਏ. "ਨਿੰਦਕ ਦੁਸ਼ਟ ਸਭ ਪੈਰੀ ਪਾਏ." (ਵਾਰ ਸ੍ਰੀ ਮਃ ੫)...