pēshakāraपेशकार
ਫ਼ਾ. [پیشکار] ਸੰਗ੍ਯਾ- ਕਿਸੇ ਅਧਿਕਾਰੀ ਦੇ ਪੇਸ਼ (ਅੱਗੇ) ਮਿਸਲ ਅਰਜੀ ਆਦਿ ਕਰਨ ਵਾਲਾ ਮੁਨਸ਼ੀ. ਸਰਿਸ਼੍ਤੇਦਾਰ.
फ़ा. [پیشکار] संग्या- किसे अधिकारी दे पेश (अॱगे) मिसल अरजी आदि करन वाला मुनशी. सरिश्तेदार.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. अधिकारिन्- ਸੰਗ੍ਯਾ- ਹੱਕਦਾਰ। ੨. ਅਹੁਦੇਦਾਰ। ੩. ਮਾਲਿਕ. ਸ੍ਵਾਮੀ....
ਸੰਗ੍ਯਾ- ਵਸ਼. ਜ਼ੋਰ. ਬਲ. "ਪੂਰਬ ਕਰੇ ਉਪਾਯ ਜੋ ਕੋ ਪੇਸ ਨ ਜਾਵੈ." (ਗੁਪ੍ਰਸੂ) ੨. ਸੰ. ਪੇਸ਼. ਸ਼ਿੰਗਾਰ. ਸ਼ਿੰਗਾਰ. "ਕੇਸ ਪੇਸ ਸੋਂ ਜੂਟ ਉਪਾਰਯੋ." (ਚਰਿਤ੍ਰ ੫੩) ੩. ਫ਼ਾ. [پیش] ਕ੍ਰਿ. ਵਿ- ਸਾਮ੍ਹਣੇ. ਸੰਮੁਖ. ਅੱਗੇ. "ਯਕ ਅਰਜ ਗੁਫਤਮ ਪੇਸਿ ਤੋ." (ਤਿਲੰ ਮਃ ੧) ੪. ਸੰਗ੍ਯਾ- ਕੁੜਤੇ ਆਦਿ ਵਸਤ੍ਰ ਦਾ ਅਗਲਾ ਭਾਗ। ੫. ਸੰ. पेष्. ਧਾ- ਮਸਲਣਾ, ਰਗੜਨਾ, ਯਤਨ ਕਰਨਾ....
ਅ਼. [مِثل] ਮਿਸਲ. ਸੰਗ੍ਯਾ- ਦਰਜਾ. ਰੁਤਬਾ. "ਮਿਸਲ ਫਕੀਰਾਂ ਗਾਖੜੀ." (ਸ. ਫਰੀਦ) ੨. ਕਾਗਜਾਂ ਦੀ ਨੱਥੀ। ੩. ਵਿ- ਤੁਲ੍ਯ. ਸਮਾਨ. ਸਦ੍ਰਿਸ਼। ੪. ਦੇਖੋ, ਬਾਰਾਂ ਮਿਸਲਾਂ...
ਅ਼. [عرضی] ਅ਼ਰਜੀ. ਸੰਗ੍ਯਾ- ਵਿਨਯਪਤ੍ਰ. ਅਰਦਾਸ। ੨. ਵਿ- ਨਮੂਦਾਰ. ਪ੍ਰਗਟ. "ਕਾਲਿਕਾ ਕਾਲ ਹੀ ਜਿਉ ਅਰਜੀ ਹੈ." (ਚੰਡੀ ੧)...
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਅ਼. [مُنشی] ਸੰਗ੍ਯਾ- ਇਨਸ਼ਾ (ਤਹ਼ਰੀਰ) ਕਰਨ ਵਾਲਾ. ਲਿਖਾਰੀ....