pūjanāपूजणा
ਕ੍ਰਿ- ਪੂਜਨ ਕਰਨਾ. ਦੇਖੋ, ਪੂਜ ੧. ਅਤੇ ਖੋੜਸੋਪਚਾਰ। ੨. ਪੁੱਜਣਾ. ਪਹੁਚਣਾ। ੩. ਤੁੱਲ ਹੋਣਾ. ਬਰਾਬਰ ਹੋਣਾ। ੪. ਪੂਰਾ ਹੋਣਾ. "ਪੂਜਤ ਪਾਵ ਨ ਪੂਜਤ ਕਾਮਾ." (ਗੁਪ੍ਰਸੂ)
क्रि- पूजन करना. देखो, पूज १. अते खोड़सोपचार। २. पुॱजणा. पहुचणा। ३. तुॱल होणा. बराबर होणा। ४. पूरा होणा. "पूजत पाव न पूजत कामा." (गुप्रसू)
ਸੰ. ਸੰਗ੍ਯਾ- ਪੂਜਣ ਦੀ ਕ੍ਰਿਯਾ. ਅਰਚਨ. "ਪੂਜਨ ਚਾਲੀ ਬ੍ਰਹਮਠਾਇ." (ਬਸੰ ਰਾਮਾਨੰਦ)...
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸੰ. पूज्. ਧਾ- ਪੂਜਾ ਕਰਨਾ, ਆਦਰ ਕਰਨਾ। ੨. ਸੰਗ੍ਯਾ- ਪੂਜਾ. "ਬਿਨੁ ਨਾਵੈ ਪੁਜ ਨ ਹੋਇ." (ਗੂਜ ਮਃ ੧) ੩. ਵਿ- ਪੂਜ੍ਯ. ਪੂਜਣ ਯੋਗ੍ਯ. "ਜਿਨ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ." (ਆਸਾ ਛੰਤ ਮਃ ੪) "ਸਰਬ ਪੂਜ ਚਰਨ ਗੁਰੁ ਸੇਉ." (ਗੌਂਡ ਮਃ ੫) ੪. ਸੰਗ੍ਯਾ- ਜੈਨ ਮਤ ਦਾ ਸਾਧੂ, ਜਿਸ ਨੂੰ ਜੈਨੀ ਗ੍ਰਿਹਸਥੀ ਪੂਜ੍ਯ ਮੰਨਦੇ ਹਨ। ੫. ਦੇਖੋ, ਪੁਜਣਾ. "ਪੂਜ ਅਰਧ ਦਿਸਾਨ." (ਪ੍ਰਿਥੁਰਾਜ) ੬. ਫ਼ਾ. [پوُز] ਪੂਜ਼. ਪਸ਼ੂ ਦੀ ਥੁਥਨੀ. ਵਧੀ ਹੋਈ ਬੂਥੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. षोडशोपचार ਪੂਜਨ ਦੇ ਸੋਲਾਂ ਸਾਮਾਨ- ਆਵਾਹਨ, ਆਸਨ, ਪੈਰ ਧੋਣੇ, ਮੁਖ ਧੋਣ ਲਈ ਜਲ, ਆਚਮਨ, ਸਨਾਨ, ਵਸਤ੍ਰ, ਭੂਸਣ, ਸੁਗੰਧ (ਚੰਦਨ), ਫੁੱਲ, ਧੂਪ, ਦੀਪ, ਨਈਵੇਦ੍ਯ (ਨੈਵੇਦ੍ਯ), ਨਮਸਕਾਰ, ਦਕ੍ਸ਼ਣਾ ਅਤੇ ਵਿਦਾਯਗੀ. "ਖੋੜਸੋਪਚਾਰ ਕਰ ਪੂਜਾ ਕੁਲਪੂਜ ਹੂੰ ਕੀ." (ਹਨੂ)...
ਕ੍ਰਿ- ਇੱਕ ਥਾਂ ਤੋਂ ਦੂਜੇ ਥਾਂ ਪੁੱਜਣਾ। ੨. ਤੁੱਲ ਹੋਣਾ. ਮੁਕਾਬਲੇ ਵਿੱਚ ਪੂਰਾ ਉਤਰਨਾ. "ਪਹੁਚਿ ਨ ਸਕੈ ਕੋਇ ਤੇਰੀ ਟੇਕ ਜਨ." (ਗੂਜ ਵਾਰ ੨. ਮਃ ੫) "ਤਿਸੁ ਨਹੀਂ ਦੂਜਾ ਕੋ ਪਹੁਚਨਹਾਰਾ." (ਗਉ ਮਃ ੫)...
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਫ਼ਾ. [برابر] ਵਿ- ਤੁਲ੍ਯ. ਸਮਾਨ। ੨. ਸਮ. ਹਮਵਾਰ. ਪਧਰਾ। ੩. ਠੀਕ। ੪. ਲਗਾਤਾਰ. ਨਿਰੰਤਰ....
ਵਿ- ਪੂਰਣ. "ਪੂਰਾ ਸਤਿਗੁਰੁ ਜੇ ਮਿਲੈ." (ਸ੍ਰੀ ਮਃ ੫) ੨. ਸੰਗ੍ਯਾ- ਜਲ ਦਾ ਕੀੜਾ. ਕੂਰਾ। ੩. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ....
ਸੰਗ੍ਯਾ- ਪਾਦ. ਪੈਰ. ਪਾਯ. "ਸਿਰੁ ਨਾਨਕ ਲੋਕਾ ਪਾਵ ਹੈ." (ਬਸੰ ਮਃ ੧) ੨. ਸੇਰ ਆਦਿ ਦਾ ਚੌਥਾ ਭਾਗ. ਪਾਉ। ੩. ਸੰ. ਪਵਨਯੰਤ੍ਰ. ਹਵਾਈ ਵਾਜਾ ਅਥਵਾ ਕਲ....
ਵਿ- ਕੰਮ ਕਰਨ ਵਾਲਾ। ੨. ਕਮਾਊ. ਖੱਟੂ। ੩. ਕਾਮਿਨੀ. ਸੁੰਦਰ ਇਸਤ੍ਰੀ. "ਤਾ ਸਮ ਨਹੀ ਕਾਮ ਕੀ ਕਾਮਾ." (ਚਰਿਤ੍ਰ ੨੯੬) ੪. ਕਾਮਕੰਦਲਾ. ਮਾਧਵਾਨਲ ਦੀ ਪਿਆਰੀ. "ਕੰਚੁਕੀ ਕਾਮਾ ਕਸੀ ਬਨਾਇ." (ਚਰਿਤ੍ਰ ੯੧) ੫. ਕਾਮਨਾ. ਇੱਛਾ. "ਕਾਮਾ ਬ੍ਰਿੰਦ ਪੂਰੀ ਕਰੀ." (ਗੁਪ੍ਰਸੂ) "ਜਪਿ ਪੂਰਨ ਕਾਮਾ." (ਬਿਹਾ ਛੰਤ ਮਃ ੫)...