pundaraपुंडर
ਸੰ. ਪਾਂਡੁਰ. ਵਿ- ਪਿਲੱਤਣ ਦੀ ਝਲਕ ਨਾਲ ਚਿੱਟਾ। ੨. ਸਫ਼ੇਦ. ਚਿੱਟਾ. "ਪੁੰਡਰ ਕੇਸ ਕੁਸਮ ਤੇ ਧਉਲੇ." (ਸ੍ਰੀ ਬੇਣੀ) "ਕੇਸ ਪੁੰਡਰ ਜਬ ਹੂਏ." (ਆਸਾ ਪਟੀ ਮਃ ੧)
सं. पांडुर. वि- पिलॱतण दी झलक नाल चिॱटा। २. सफ़ेद. चिॱटा. "पुंडर केस कुसम ते धउले." (स्री बेणी) "केस पुंडर जब हूए." (आसा पटी मः १)
ਸੰ. ਸੰਗ੍ਯਾ- ਸਫੇਦੀ ਮਿਲਿਆ ਪੀਲਾ ਰੰਗ। ੨. ਚਿੱਟਾ ਰੰਗ। ੩. ਖੜੀਆ ਮਿੱਟੀ। ੪. ਚਿੱਟਾ ਕੋੜ੍ਹ. ਫੁਲਬਹਿਰੀ....
ਸੰਗ੍ਯਾ- ਚਮਕ. ਦੀਪ੍ਤਿ. ਪ੍ਰਭਾ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਦੇਖੋ, ਚਿਟਾ....
ਫ਼ਾ [سفید] ਵਿ- ਸ੍ਵੇਤ. ਚਿੱਟਾ. ਉੱਜਲ....
ਸੰ. ਪਾਂਡੁਰ. ਵਿ- ਪਿਲੱਤਣ ਦੀ ਝਲਕ ਨਾਲ ਚਿੱਟਾ। ੨. ਸਫ਼ੇਦ. ਚਿੱਟਾ. "ਪੁੰਡਰ ਕੇਸ ਕੁਸਮ ਤੇ ਧਉਲੇ." (ਸ੍ਰੀ ਬੇਣੀ) "ਕੇਸ ਪੁੰਡਰ ਜਬ ਹੂਏ." (ਆਸਾ ਪਟੀ ਮਃ ੧)...
ਸੰ. ਕੇਸ਼. ਸੰਗ੍ਯਾ- ਸਿਰ ਦੇ ਰੋਮ. "ਕੇਸ ਸੰਗਿ ਦਾਸ ਪਗ ਝਾਰਉ." (ਗੂਜ ਮਃ ੫) ਕੇਸ, ਅਮ੍ਰਿਤਧਾਰੀ ਸਿੰਘਾਂ ਦਾ ਪਹਿਲਾ ਕਕਾਰ (ਕੱਕਾ) ਹੈ. ਦੇਖੋ, ਮੁੰਡਨ। ੨. ਕ (ਜਲ) ਦਾ ਈਸ਼. ਵਰੁਣ. ਜਲਪਤਿ। ੩. ਫ਼ਾ. [کیش] ਕੇਸ਼. ਤ਼ਰੀਕ਼ਾ. ਰਿਵਾਜ. ਦਸ੍ਤੂਰ। ੪. ਆਦਤ. ਸੁਭਾਉ। ੫. ਧਰਮ. ਮਜਹਬ। ੬. ਖ਼ਲੀਜ ਫ਼ਾਰਸ ਵਿੱਚ ਇੱਕ ਟਾਪੂ....
ਸੰ. ਕੁਸੁਮ. ਸੰਗ੍ਯਾ- ਫੁੱਲ. "ਪੁੰਡਰ ਕੇਸ ਕੁਸਮ ਤੇ ਧਉਲੇ." (ਸ੍ਰੀ ਬੇਣੀ) ਇਸ ਥਾਂ ਚਿੱਟੇ ਫੁੱਲ ਤੋਂ ਭਾਵ ਹੈ। ੨. ਕੁਸੁੰਭ ਦੀ ਥਾਂ ਭੀ ਕੁਸਮ ਸ਼ਬਦ ਹੈ. "ਕੁਸਮ ਰੰਗ ਸੰਗਿ ਰਚ ਰਹਿਆ." (ਦੇਵ ਮਃ ੫) "ਦੁਨੀਆ ਰੰਗੁ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ." (ਮਾਰੂ ਸੋਲੇਹ ਮਃ ੫) ਦੁਨੀਆਂ ਦਾ ਰੰਗ ਇਸ ਤਰਾਂ ਨੇੜੇ ਨਹੀਂ ਆਉਂਦਾ, ਜਿਵੇਂ ਫੁੱਲ, ਰੇਸ਼ਮ, ਘੀ ਅਤੇ ਮ੍ਰਿਗਚਰਮ ਦੇ ਪਾਸ ਭਿੱਟ ਨਹੀਂ ਆਉਂਦੀ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰ. ਵੇਣਿ ਅਤੇ ਵੇਣੀ. ਸੰਗ੍ਯਾ- ਗੁੰਦੇ ਹੋਏ ਕੇਸ਼ ਗੁੱਤ। ੨. ਜਲ ਦਾ ਪ੍ਰਵਾਹ। ੩. ਗੰਗਾ ਯਮੁਨਾ ਅਤੇ ਸਰਸ੍ਵਤੀ ਦਾ ਸੰਗਮ. "ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ." (ਰਾਮ ਬੇਣੀ) ਭਾਵ ਇੜਾ, ਪਿੰਗਲਾ ਅਤੇ ਸੁਖਮਨਾ ਦੇ ਮੇਲ ਤੋਂ ਹੈ। ੪. ਇੱਕ ਭਗਤ, ਜਿਸ ਦੀ ਬਾਣੀ ਗੁਰੂ ਗ੍ਰੰਥਸਾਹਿਬ ਵਿੱਚ ਦੇਖੀ ਜਾਂਦੀ ਹੈ. ਇਸ ਦੇ ਜੀਵਨ ਦਾ ਹਾਲ ਕੁਝ ਮਾਲੂਮ ਨਹੀਂ. "ਭਗਤ ਬੇਣਿ ਗੁਣ ਰਵੈ." (ਸਵੈਯੇ ਮਃ ੧. ਕੇ) "ਬੇਣੀ ਜਾਚੈ ਤੇਰਾ ਨਾਮ." (ਰਾਮ)#ਭਾਈ ਗੁਰਦਾਸ ਜੀ ਨੇ ਬੇਣੀ ਭਗਤ ਦੀ ਕਥਾ ਦਸਵੀਂ ਵਾਰ ਵਿੱਚ ਲਿਖੀ ਹੈ ਕਿ ਉਸ ਦੀ ਲੋੜਾਂ ਪੂਰੀਆਂ ਕਰਨ ਲਈ ਕਰਤਾਰ ਨੇ ਰਾਜਾ ਰੂਪ ਹੋਕੇ ਸਾਰੇ ਪਦਾਰਥ ਦਿੱਤੇ, ਯਥਾ-#ਗੁਰਮੁਖ ਬੇਣੀ ਭਗਤਿ ਕਰ#ਜਾਇ ਇਕਾਂਤ ਬਹੈ ਲਿਵਲਾਵੈ।#ਕਰਮ ਕਰੈ ਅਧਿਆਤਮੀ#ਹੋਰਸੁ ਕਿਸੈ ਨ ਅਜਰ ਲਖਾਵੈ।#ਘਰ ਆਯਾ ਜਾਂ ਪੁੱਛੀਐ#ਰਾਜ ਦੁਆਰ ਗਇਆ ਆਲਾਵੈ।#ਘਰ ਸਭ ਵੱਥੂੰ ਮੰਗੀਅਨ#ਵਲ ਛਲ ਕਰਕੇ ਝੱਤ ਲੰਘਾਵੈ।#ਵੱਡਾ ਸਾਂਗ ਵਰੱਤਦਾ#ਓਹ ਇਕ ਮਨ ਪਰਮੇਸਰ ਧ੍ਯਾਵੈ।#ਪੈਜ ਸਵਾਰੈ ਭਗਤ ਦੀ#ਰਾਜਾ ਹੁਇਕੈ ਘਰ ਚਲ ਆਵੈ।#ਦੇਇ ਦਿਲਾਸਾ ਤੁੱਸਕੈ#ਅਣਗਣਤੀ ਖਰਚੀ ਪਹੁਚਾਵੈ।#ਓਥਹੁੰ ਆਇਆ ਭਗਤ ਪਾਸ#ਹੋਇ ਦਿਆਲ ਹੇਤ ਉਪਜਾਵੈ।#ਭਗਤ ਜਨਾਂ ਜੈਕਾਰ ਕਰਾਵੈ ॥#੫. ਪਿੰਡ ਚੂਹਣੀਆਂ (ਜਿਲਾ ਲਹੌਰ) ਦਾ ਵਸਨੀਕ ਇੱਕ ਪੰਡਿਤ, ਜੋ ਦਿਗਵਿਜਯ ਕਰਦਾ ਫਿਰਦਾ ਸੀ. ਇਹ ਜਦ ਗੋਇੰਦਵਾਲ ਆਇਆ, ਤਦ ਗੁਰੂ ਅਮਰਦਾਸ ਜੀ ਦਾ ਦਰਸ਼ਨ ਕਰਕੇ ਵਿਦ੍ਯਾਭਿਮਾਨ ਛੱਡਕੇ ਗੁਰਸਿੱਖ ਹੋਇਆ. ਮਲਾਰ ਰਾਗ ਵਿੱਚ- "ਇਹੁ ਮਨ ਗਿਰਹੀ ਕਿ ਇਹੁ ਮਨ ਉਦਾਸੀ"- ਸ਼ਬਦ ਕਿਸੇ ਪਰਥਾਇ ਗੁਰੂ ਸਾਹਿਬ ਨੇ ਉਚਾਰਿਆ ਹੈ. ਇਹ ਵਡਾ ਕਰਨੀ ਵਾਲਾ ਪ੍ਰਚਾਰਕ ਹੋਇਆ ਹੈ. ਗੁਰੂ ਸਾਹਿਬ ਨੇ ਇਸ ਨੂੰ ਮੰਜੀ ਬਖ਼ਸ਼ੀ. ਇਸ ਦਾ ਨਾਉਂ ਬੇਣੀਮਾਧੋ ਭੀ ਕਈਆਂ ਨੇ ਲਿਖਿਆ ਹੈ. ਇਸ ਦੀ ਵੰਸ਼ ਵਿੱਚ ਹਰਿਦਯਾਲ ਉੱਤਮ ਕਵੀ ਹੋਇਆ ਹੈ, ਜਿਸ ਨੇ ਸਾਰੁਕਤਾਵਲੀ ਅਤੇ ਵੈਰਾਗਸ਼ਤਕ ਦਾ ਮਨੋਹਰ ਉਲਥਾ ਕੀਤਾ ਹੈ....
ਹੋਏ. ਭਏ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਦੇਖੋ, ਪੱਟ ਅਤੇ ਪੱਟੀ। ੨. ਅੱਖਰ ਲਿਖਣ ਦੀ ਤਖ਼ਤੀ. "ਸਚੀ ਪਟੀ ਸਚੁ ਮਨਿ, ਪੜੀਐ ਸਬਦ ਸੁਸਾਰ." (ਓਅੰਕਾਰ) ੩. ਇੱਕ ਖਾਸ ਬਾਣੀ, ਜਿਸ ਵਿੱਚ ਵਰਣਮਾਲਾ ਦੇ ਕ੍ਰਮ ਅਨੁਸਾਰ ਸ਼ੁਭ ਉਪਦੇਸ਼ ਹੈ, ਯਥਾ- "ਸਸੈ ਸੋਇ ਸ੍ਰਿਸਟਿ ਜਿਨਿ ਸਾਜੀ." ××× (ਆਸਾ ਮਃ ੧) ੪. ਇਸਤ੍ਰੀਆਂ ਦੇ ਮਸਤਕ ਪੁਰ ਵਾਹਕੇ ਚਿਪਕਾਏ ਚਿਕਨੇ ਕੇਸ tress. "ਜਿਨ ਸਿਰਿ ਸੋਹਨਿ ਪਟੀਆਂ." (ਆਸਾ ਅਃ ਮਃ ੧)...