pusti, pushatiपुस्टि, पुशटि
ਸੰ. ਸੰਗ੍ਯਾ- ਪੋਸਣ (ਪਾਲਣ) ਦੀ ਕ੍ਰਿਯਾ। ੨. ਮੋਟਾਪਨ. ਮੁਟਿਆਈ। ੩. ਵ੍ਰਿੱਧਿ. ਤਰੱਕੀ। ੪. ਦ੍ਰਿੜ੍ਹਤਾ. ਮਜਬੂਤੀ। ੫. ਤਾਈਦ. ਕਿਸੇ ਬਾਤ ਦਾ ਸਮਰ੍ਥਨ. Corroboration। ੬. ਧਰਮਰਾਜ ਦੀ ਇੱਕ ਇਸਤ੍ਰੀ। ੭. ਇੱਕ ਯੋਗਿਨੀ.
सं. संग्या- पोसण (पालण) दी क्रिया। २. मोटापन. मुटिआई। ३. व्रिॱधि. तरॱकी। ४. द्रिड़्हता. मजबूती। ५. ताईद. किसे बात दा समर्थन. Corroboration। ६. धरमराज दी इॱक इसत्री। ७. इॱक योगिनी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
वृद्घि- ਸੰਗ੍ਯਾ- ਬਢਤੀ. ਤਰੱਕ਼ੀ। ੨. ਧਨ ਸੰਪਦਾ। ੩. ਵ੍ਯਾਕਰਣ ਦੇ ਸੰਕੇਤ ਅਨੁਸਾਰ ਆ, ਐ, ਔ, ਇਹ ਤਿੰਨ ਸ੍ਵਰ....
ਅ਼. [ترّقی] ਸੰਗ੍ਯਾ- ਰਕ਼ੀ (ਉੱਪਰ ਚੜ੍ਹਨ) ਦਾ ਭਾਵ. ਵ੍ਰਿੱਧੀ. ਉਂਨਤੀ....
ਅ਼. [تائیِد] ਸੰਗ੍ਯਾ- ਐਦ (ਤ਼ਾਕਤ਼) ਪੁਚਾਉਣ ਦੀ ਕ੍ਰਿਯਾ. ਪੁਸ੍ਟੀ। ੨. ਸਹਾਇਤਾ. ਇਮਦਾਦ....
ਸੰ. ਵਾਰ੍ਤਾ. ਗੱਲ. "ਝੂਠ ਬਾਤ. ਸਾ ਸਚਕਰਿ ਜਾਤੀ." (ਗਉ ਮਃ ੫) ੨. ਵਸ੍ਤ. ਚੀਜ਼. "ਏਕ ਬਾਤ ਮਾਂਗਨ ਕਉ ਆਵੈ।ਬੀਸਿਕ ਬਾਤ ਘਰੈਂ ਲੈਜਾਵੈ." (ਰਾਮਾਵ) ੩. ਸੰ. ਵਾਤ. ਵਾਯੁ. ਪਵਨ. "ਯਾ ਕਹਿਂ ਕਲਿ ਕੀ ਬਾਤ ਨ ਲਾਗੀ." (ਚਰਿਤ੍ਰ ੪੯) ਕਲਿਯੁਗ ਦੀ ਹਵਾ ਨਹੀ ਲੱਗੀ। ੪. ਵਾਤ ਧਾਤੁ. ਬਾਦੀ. ਬਲਗਮ. "ਕਾਢਿ ਕੁਠਾਰੁ ਪਿਤ ਬਾਤ ਹੰਤਾ." (ਟੋਢੀ ਮਃ ੫) ਵਾਤ ਪਿੱਤ ਨਾਸ਼ਕ....
ਸੰਗ੍ਯਾ- ਧਰਮ ਦਾ ਪਾਲਨ ਕਰਨ ਵਾਲਾ ਰਾਜਾ। ੨. ਕਰਤਾਰ. ਵਾਹਗੁਰੂ। ੩. ਯਮਰਾਜ. "ਧਰਮਰਾਇ ਅਬ ਕਹਾ ਕਰੈਗੋ ਜਉ ਫਾਟਿਓ ਸ਼ਗਲੋ ਲੇਖਾ?" (ਸੋਰ ਮਃ ੫) ਸੰਸਕ੍ਰਿਤ ਗ੍ਰੰਥਾਂ ਵਿਚ ਯਮ ਅਤੇ ਧਰਮਰਾਜ ਇੱਕੋ ਹੈ. ਇਸ ਦੀ ਉਤਪੱਤੀ ਸੰਗ੍ਯਾ ਦੇ ਗਰਭ ਤੋਂ ਸੂਰਯ ਦ੍ਵਾਰਾ ਲਿਖੀ ਹੈ, ਅਰ ਯਮੀ ਭੀ ਆਪਣੇ ਭਾਈ ਨਾਲ ਉਸੇ ਸਮੇਂ ਜੰਮੀ ਸੀ, ਅਰਥਾਤ ਯਮ ਅਤੇ ਯਮੀ ਜੌੜੇ ਹਨ. ਧਰ੍ਮਰਾਜ ਦੀ ਪੁਰੀ ਦਾ ਨਾਮ ਸੰਯਮਨੀ, ਉਸ ਦੇ ਮਹਿਲ ਦਾ ਨਾਮ ਕਾਲੀਚੀ, ਉਸ ਦੇ ਸਿੰਘਾਸਨ ਦਾ ਨਾਮ ਵਿਚਾਰਭੂ ਅਤੇ ਵਡੇ ਭਾਰੀ ਰਜਿਸਟਰ ਦਾ ਨਾਮ (ਜੋ ਚਿਤ੍ਰ ਗੁਪਤ ਦੇ ਸਪੁਰਦ ਹੈ) ਅਗ੍ਰਸੰਧਾਨੀ ਹੈ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸੰ. ਸੰਗ੍ਯਾ- ਦੁਰਗਾ ਅਤੇ ਕਾਲੀ ਦੀ ਸਹੇਲੀ ਅਰ ਸੇਵਾ ਵਿੱਚ ਰਹਿਣ ਵਾਲੀ ਘੋਰ ਦੇਵੀ. ਪੁਰਾਣਾਂ ਵਿੱਚ ਅੱਠ ਯੋਗਿਨੀਆਂ ਹਨ- ਮਾਰ੍ਜਨੀ, ਕਰ੍ਪਰਾ, ਤਿਲਕਾ, ਮਲਯਗੰਧਿਨੀ, ਕੌਮੁਦਿਕਾ, ਭੇਰੁੰਡਾ, ਨਾਯਕੀ ਅਤੇ ਜਯਾ.#ਤੰਤ੍ਰਸ਼ਾਸਤ੍ਰ ਵਿੱਚ ਅੱਠ ਯੋਗਿਨੀਆਂ ਇਹ ਭੀ ਹਨ- ਸੰਕਟਾ, ਮੰਗਲਾ, ਪਿੰਗਲਾ, ਧਨ੍ਯਾ. ਭ੍ਰਾਮਰੀ, ਭਦ੍ਰਿਕਾ, ਉਲਕਾ ਅਤੇ ਸਿੱਧਾ.#ਕਾਲਿਕਾਪੁਰਾਣ ਦੇ ੫੨- ੫੩ ਅਧ੍ਯਾਯ ਵਿੱਚ ਚੌਸਠ ਯੋਗਿਨੀਆਂ ਲਿਖੀਆਂ ਹਨ:-#ਬ੍ਰਹ੍ਮਾਣੀ, ਚੰਡਿਕਾ, ਰੌਦ੍ਰੀ, ਇੰਦ੍ਰਾਣੀ, ਕੌਮਾਰੀ, ਵੈਸਨਵੀ, ਦੁਰ੍ਗਾ, ਨਾਰਸਿੰਹੀ, ਕਾਲਿਕਾ, ਚਾਮੁੰਡਾ, ਸ਼ਿਵਦੂਤੀ, ਵਾਰਾਹੀ, ਕੌਸ਼ਿਕੀ, ਮਾਹੇਸ਼੍ਵਰੀ, ਸ਼ਾਂਕਰੀ, ਜਯੰਤੀ, ਸਰ੍ਵਰ੍ਮਗਲਾ, ਕਾਲੀ, ਕਪਾਲਿਨੀ, ਮੇਘਾ, ਸ਼ਿਵਾ, ਸ਼ਾਕੰਭਰੀ, ਭੀਮਾ, ਸ਼ਾਂਤਾ, ਭ੍ਰਾਮਰੀ, ਰੁਦ੍ਰਾਣੀ, ਅੰਬਿਕਾ, ਕ੍ਸ਼੍ਮਾ, ਧਾਤ੍ਰੀ, ਸ੍ਵਾਹਾ, ਸ਼੍ਟਧਾ, ਅਪਰ੍ਣਾ, ਮਹੋਦਰੀ, ਘੋਰਰੂਪਾ, ਮਹਾਕਾਲੀ, ਭਦ੍ਰਕਾਲੀ, ਭਯੰਕਰੀ, ਕ੍ਸ਼ੇਮੰਕਰੀ, ਉਗ੍ਰਚੱਡਾ, ਚੰਡੋਗ੍ਰਾ, ਚੰਡਨਾਯਿਕਾ, ਚੰਡਾ, ਚੰਡਵਤੀ, ਚੰਡੀ, ਮਹਾਮੋਹਾ, ਪ੍ਰਿਯੰਕਰੀ, ਬਲਵਿਕਾਰਿਣੀ, ਬਲਪ੍ਰਮਥਿਨੀ, ਮਨੋਨਮਥਿਨੀ, ਸਰ੍ਵਭੂਤਿਦਾਯਿਨੀ, ਉਮਾ, ਤਾਰਾ, ਮਾਤ੍ਰਿਕਾ, ਮਹਾਨਿਦ੍ਰਾ, ਵਿਜਯਾ, ਜਯਾ, ਸ਼ੈਲਪੁਤ੍ਰੀ, ਚੰਡਘੰਟਾ, ਸ੍ਰ੍ਕਦਮਾਤਾ, ਕਾਲਰਾਤ੍ਰਿ, ਚੰਡਿਕਾ, ਕੂਸ੍ਮਾਂਡੀ, ਕਾਤ੍ਯਾਯਨੀ ਅਤੇ ਮਹਾਗੌਰੀ.#ਵ੍ਰਿਹੱਨੰਨਿਦਕੇਸ਼੍ਵਰ ਪੁਰਾਣ ਵਿੱਚ ਚੌਸਠ ਯੋਗਿਨੀਆਂ ਦੇ ਨਾਮ ਕਾਲਿਕਾਪੁਰਾਣ ਨਾਲੋਂ ਕਈ ਵੱਧ ਘੱਟ ਲਿਖੇ ਹਨ. ਕਿਤਨਿਆਂ ਨੇ ਅਠਸਠ ਯੋਗਿਨੀਆਂ ਮੰਨੀਆਂ ਹਨ. ਦਖੋ, ਚਉਸਠ ਚਾਰ। ੨. ਯੋਗਸਾਧਨਾ ਕਰਨ ਵਾਲੀ ਇਸਤ੍ਰੀ। ੩. ਹਾੜ ਬਦੀ ੧੧....