pīrhanaपीड़न
ਸੰ. ਪੀਡਨ. ਸੰਗ੍ਯਾ- ਦਬਾਉਣ ਦੀ ਕ੍ਰਿਯਾ। ੨. ਦੁੱਖ ਦੇਣਾ. ਦੇਖੋ, ਪੀੜ ੧। ੩. ਕਸਣਾ. ਘੁੱਟਣਾ। ੪. ਖੋਤੇ ਸ਼ੁਤਰ ਆਦਿ ਦਾ ਪਲਾਣਾ ਕਸਣਾ. ਦੇਖੋ, ਪੀੜਿ ੨.
सं. पीडन. संग्या- दबाउण दी क्रिया। २. दुॱख देणा. देखो, पीड़ १। ३. कसणा. घुॱटणा। ४. खोते शुतर आदि दा पलाणा कसणा. देखो, पीड़ि २.
ਦੇਖੋ, ਪੀੜਨ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਕ੍ਰਿ- ਦਾਨ ਕਰਨਾ. ਬਖਸ਼ਣਾ....
ਸੰ. पीङ्. ਧਾ- ਦੁੱਖ ਦੇਣਾ. ਨਚੋੜੇ ਜਾਣਾ. ਦਬਾਉਣਾ। ੨. ਸੰਗ੍ਯਾ- ਪੀੜਾ. ਦੁੱਖ. "ਹਰਿਸੇਵਕ ਨਾਹੀ ਜਮਪੀੜ." (ਬਿਲਾ ਮਃ ੫) ੩. ਦੇਖੋ, ਪੀੜਨ। ੪. ਮਰੋੜ. ਖ਼ਮ. ਮੁਰਝਾਕੇ ਮੁੜਨ ਦਾ ਭਾਵ. "ਹਰਿ ਹਰਿ ਕਰਹਿ ਸਿ ਸੂਕਹਿ ਨਾਹੀ, ਨਾਨਕ ਪੀੜ ਨ ਖਾਹਿ ਜੀਉ." (ਆਸਾ ਛੰਤ ਮਃ ੧)...
ਸੰ. ਕਰ੍ਸਣ. ਕ੍ਰਿ- ਖਿੱਚਣਾ। ੨. ਖਿੱਚਕੇ ਬੰਨ੍ਹਣਾ। ੩. ਦਬਾਉਣਾ. ਠੋਕਣਾ। ੪. ਘੀ ਵਿੱਚ ਭੁੰਨਕੇ ਪਾਣੀ ਖ਼ੁਸ਼ਕ ਕਰਨਾ।...
ਨਿਪੀੜਨ. ਦੇਖੋ, ਘੁਟਣਾ ੧....
ਸੰ. ਵਿ- ਜੋ ਆਸਾਨੀ ਨਾਲ ਤਰਿਆ ਜਾ ਸਕੇ। ੨. ਫ਼ਾ. [شُتر] ਸ਼ੁਤੁਰ. ਸੰਗ੍ਯਾ- ਊਟ. ਉੱਠ. ਦੇਖੋ, ਉਸਟ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਕ੍ਰਿ. ਵਿ- ਪੀੜਕੇ. ਦਬਾਕੇ. "ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ." (ਵਾਰ ਆਸਾ) ੨. ਕਸਕੇ. "ਪੀੜਿ ਪਲਾਨ ਬਘੰਬਰ ਲਾਹਯੋ." (ਗੁਪ੍ਰਸੂ) ਪਲਾਣਾ ਪੀੜਕੇ ਸ਼ੇਰ ਦੀ ਖੱਲ ਉੱਤੋਂ ਉਤਾਰਲਈ....