pītajvara, pītajavaraपीतज्वर, पीतजवर
ਦੇਖੋ, ਉਸਨਤਾਪ ਅਤੇ ਯਰਕਾਨ.
देखो, उसनताप अते यरकान.
ਸੰ. उष्णताप. ਉਸ੍ਣਤਾਪ. ਸੰਗ੍ਯਾ- ਪਿੱਤਜ਼ਰ ਗਰਮੀ ਤੋਂ ਹੋਇਆ ਤਾਪ, ਪਿੱਤ ਦੇ ਵਿਕਾਰ ਤੋਂ ਹੋਇਆ ਬੁਖਾਰ [صفرادی حُمی] Bilious fever ਮੇਦੇ ਅਤੇ ਜਿਗਰ ਵਿੱਚ ਵਿਕਾਰ ਹੋਣ ਤੋਂ ਸਰੀਰ ਦੀ ਕੁਦਰਤੀ ਗਰਮੀ ਆਪਣੀ ਮਰਯਾਦਾ ਤੋਂ ਲੰਘਕੇ ਲਹੂ ਵਿੱਚ ਜੋਸ਼ ਪੈਦਾ ਕਰ ਦਿੰਦੀ ਹੈ, ਜਿਸਤੋਂ ਖੂਨ ਤਪ ਜਾਂਦਾ ਹੈ, ਨੇਤ੍ਰਾਂ ਵਿੱਚ ਦਾਹ ਹੁੰਦਾ ਹੈ, ਨੀਂਦ ਨਹੀਂ ਆਉਂਦੀ, ਮੂੰਹ ਕੰਠ ਨੱਕ ਵਿੱਚ ਸੋਜ ਅਥਵਾ ਜਲਨ ਨਾਲ ਖੁਸ਼ਕੀ ਹੁੰਦੀ ਹੈ, ਜੀ ਮਤਲਾਉਂਦਾ ਹੈ, ਮੂੰਹ ਦਾ ਸੁਆਦ ਕੌੜਾ ਹੁੰਦਾ ਹੈ, ਪੇਸ਼ਾਬ ਦਾ ਰੰਗ ਬਹੁਤ ਪੀਲਾ ਹੋ ਜਾਂਦਾ ਹੈ, ਪਿਆਸ ਬਹੁਤ ਲੱਗਦੀ ਹੈ ਅਤੇ ਸਿਰ ਪੀੜ ਹੰਦੀ ਹੈ।#ਇਸ ਰੋਗ ਵਿੱਚ ਪਹਿਲਾਂ ਕਬਜ ਹਟਾਉਣ ਦਾ ਯਤਨ ਕਰਨਾ ਚਾਹੀਏ, ਫੇਰ ਕੜੂ, ਨਾਗਰਮੋਥਾ, ਇੰਦ੍ਰ ਜੌਂ, ਕਾਯਫਲ, ਪਾਠਾ, ਇਹ ਦਵਾਈਆਂ ਸਭ ਬਰੋਬਰ ਲੈ ਕੇ ਬਰੀਕ ਕੁੱਟਕੇ, ਪਾਉ ਭਰ ਪਾਣੀ ਵਿੱਚ ਇੱਕ ਤੋਲਾ ਪਾਕੇ ਉਬਾਲ ਲਈਏ, ਜਦ ਅੱਧਾ ਪਾਣੀ ਰਹਿ ਜਾਵੇ ਤਾਂ ਇਕ ਤੋਲਾ ਮਿਸ਼ਰੀ ਮਿਲਾਕੇ ਛਾਣਕੇ ਰੋਗੀ ਨੂੰ ਪਿਲਾਉਣ ਤੋਂ ਉਸਨਤਾਪ ਦੂਰ ਹੋ ਜਾਂਦਾ ਹੈ।#ਅਥਵਾ- ਪਿੱਤਪਾਪੜਾ, ਬਾਂਸਾ, ਕੜੂ, ਚਰਾਇਤਾ, ਧਨੀਆਂ, ਮਹਿੰਦੀ, ਇੱਕੋ ਜਿਤਨੀਆਂ ਕੁੱਟਕੇ ਸਵਾ ਤੋਲਾ ਲੈ ਕੇ ਪਾਉ ਪਾਣੀ ਵਿਚ ਉਬਾਲਾ ਦੇਕੇ ਅੱਧਾ ਪਾਣੀ ਰਹਿਣ ਤੋਂ ਤੋਲਾ ਮਿਸ਼ਰੀ ਮਿਲਾਕੇ ਛਾਣਕੇ ਪਿਆਉਣਾ ਗੁਣਕਾਰੀ ਹੈ.#ਉਸਨਤਾਪ ਵਿੱਚ ਸ਼ਰਬਤ ਆਲੂਬੁਖਾਰਾ, ਸ਼ਰਬਤ ਇਮਲੀ, ਸ਼ਰਬਤ ਬਨਫਸ਼ਾ ਅਤੇ ਸ਼ਰਬਤ ਨੀਲੋਫਰ ਵਰਤਣੇ ਹੱਛੇ ਹਨ. ਇਸ ਰੋਗ ਵਾਲੇ ਨੂ ਗਰਮ ਮਸਾਲੇ, ਗਰਮ ਅਚਾਰ ਅਤੇ ਸ਼ਰਾਬ ਆਦਿ ਤੋਂ ਬਚਣਾ ਚਾਹੀਏ. "ਸੀਤਲ ਜ੍ਵਰ ਅਰੁ ਉਸਨਤਾਪ ਭਨ। ਛਈ ਰੋਗ ਅਰੁ ਸੰਨਿਪਾਤ ਗਨ॥" (ਚਰਿਤ੍ਰ ੪੦੫) ੨. ਧੁੱਪ ਅਤੇ ਗਰਮੀ ਤੋਂ ਹੋਇਆ ਤਾਪ ਭੀ ਉਸਨਤਾਪ ਸੱਦੀਦਾ ਹੈ. Sun- stroke....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਅ਼. [یرقان] ਸੰ. ਹਲੀਮਕ. Jaundice ਪੀਲੀਆ ਰੋਗ. ਇਸ ਰੋਗ ਦੇ ਕਾਰਣ ਹਨ- ਬਹੁਤ ਤੇਜ਼ ਅਤੇ ਗਰਮ ਚੀਜਾਂ ਖਾਣੀਆਂ, ਤੇਜ ਜੁਲਾਬ ਲੈਣੇ, ਜ਼ਹਿਰੀਲੀ ਵਸਤੂ ਖਾਣੀ, ਬਹੁਤ ਮੈਥੁਨ ਕਰਨਾ, ਨਸ਼ੇ ਦੀਆਂ ਚੀਜਾਂ ਦਾ ਜਾਦਾ ਵਰਤਣਾ, ਗਰਭ ਦੀ ਹਾਲਤ ਵਿੱਚ ਇਸਤ੍ਰੀ ਦਾ ਬਹੁਤ ਸੌਣਾ, ਬਹੁਤ ਖਟਾਈਆਂ ਦਾ ਵਰਤਣਾ ਆਦਿ. ਜਿਗਰ ਦਾ ਵਿਗਾੜ ਹੀ ਇਸ ਦਾ ਪ੍ਰਧਾਨ ਕਾਰਣ ਹੈ.#ਯਰਕਾਨ ਵਿੱਚ ਅੱਖਾਂ ਪੀਲੀਆਂ ਹੋ ਜਾਂਦੀਆਂ ਹਨ, ਸਾਰੇ ਪਦਾਰਥ ਪੀਲੇ ਦਿਖਾਈ ਦਿੰਦੇ ਹਨ, ਤੁਚਾ ਮੂਤ੍ਰ ਪਸੀਨਾ ਨਹੁੰ ਪੀਲੇ ਹੁੰਦੇ ਹਨ, ਪਰ ਪਾਖਾਨਾ ਚਿੱਟਾ ਹੁੰਦਾ ਹੈ.#ਇਸ ਰੋਗ ਦੇ ਸਾਧਾਰਣ ਇਲਾਜ ਹਨ-#ਅਨਾਰ, ਹਿੰਦਵਾਣਾ (ਮਤੀਰਾ), ਸੰਗਤਰੇ, ਮਿੱਠੇ ਆਦਿ ਫਲ ਖਾਣੇ ਅਰ ਗੋਕੇ ਦਹੀਂ ਦਾ ਅਧਰਿੜਕ ਪੀਣਾ. ਕਾਸਨੀ. ਆਉਲੇ ਕੁੱਟਕੇ ਰਾਤ ਨੂੰ ਭਿਉਂ ਰੱਖਣੇ, ਸਵੇਰੇ ਇਸ ਪਾਣੀ ਨਾਲ ਸੰਦਲ ਦਾ ਸ਼ਰਬਤ ਮਿਲਾਕੇ ਪੀਣਾ. ਕਾਹੂ, ਕੁਲਫਾ, ਕਾਸਨੀ, ਖੀਰੇ ਦੇ ਬੀਜ, ਇਲਾਚੀਆਂ, ਮਿਸ਼ਰੀ ਘੋਟਕੇ ਸਰਦਾਈ ਪੀਣੀ. ਨੇਂਬੂ ਦਾ ਸ਼ਰਬਤ ਪੀਣਾ. ਦੁੱਧ ਚਾਉਲ ਮੁੰਗੀ ਆਦਿਕ ਨਰਮ ਭੋਜਨ ਕਰਨਾ....