pisānaपिसान
ਸੰਗ੍ਯਾ- ਚੂਰਨ. ਆਟਾ. "ਪੱਬਯ ਪਿਸਾਨ ਹੁਇ." (ਕਲਕੀ) ਪਰਵਤ ਚੂਰਨ ਹੁੰਦੇ ਹਨ.
संग्या- चूरन. आटा. "पॱबय पिसान हुइ." (कलकी) परवत चूरन हुंदे हन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਚੂਰਣ....
ਸੰਗ੍ਯਾ- ਆਰਦ. ਚੂਨ. ਪਿਸਾਨ. ਪੀਠਾ ਹੋਇਆ ਅਨਾਜ. "ਇਕਨਾ ਆਟਾ ਅਗਲਾ, ਇਕਨਾ ਨਾਹੀ ਲੋਣੁ." (ਸ. ਫਰੀਦ)...
ਸੰਗ੍ਯਾ- ਪਰਵਤ. ਪਹਾੜ. ਦੇਖੋ, ਪਿਸਾਨ....
ਸੰਗ੍ਯਾ- ਚੂਰਨ. ਆਟਾ. "ਪੱਬਯ ਪਿਸਾਨ ਹੁਇ." (ਕਲਕੀ) ਪਰਵਤ ਚੂਰਨ ਹੁੰਦੇ ਹਨ....
ਸੰ. ਕਲ੍ਕਿ. ਸੰਗ੍ਯਾ- ਕਲਕੀ ਅਵਤਾਰ. "ਚੌਬਿਸਵੋਂ ਕਲਕੀ ਅਵਤਾਰਾ." (ਕਲਕੀ)#ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਘੋਰ ਕਲਿਯੁਗ ਆਉਣ ਤੋਂ ਸੰਭਲ ਨਗਰ (ਜਿਲਾ ਮੁਰਾਦਾਬਾਦ) ਵਿੱਚ ਵਿਸਨੁਯਸ਼ ਨਾਮਕ ਬ੍ਰਾਹਮਣ ਦੇ ਘਰ ਕਲਕੀ ਅਵਤਾਰ ਪ੍ਰਗਟੇਗਾ, ਜੋ ਸਫ਼ੇਦ ਘੋੜੇ ਤੇ ਚੜ੍ਹਕੇ ਦਿਗਵਿਜੈ ਕਰਦਾ ਹੋਇਆ ਸਾਰੇ ਕੁਕਰਮੀਆਂ ਦਾ ਨਾਸ਼ ਕਰੇਗਾ. ਦੇਖੋ, ਸੰਭਲ....
ਦੇਖੋ, ਪਰਬਤ....