pisitaपिसित
ਸੰ. ਪਿਸ਼ਿਤ. ਸੰਗ੍ਯਾ- ਮਾਂਸ. ਗੋਸ਼੍ਤ.
सं. पिशित. संग्या- मांस. गोश्त.
ਸੰ. ਪਿਸ਼ਿਤ. ਸੰਗ੍ਯਾ- ਮਾਂਸ. ਗੋਸ਼੍ਤ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਪ੍ਰਾਣੀ ਦੇ ਸ਼ਰੀਰ ਦਾ ਇੱਕ ਧਾਤੁ. ਗੋਸ਼੍ਤ. ਮਨੁ ਨੇ ਮਾਂਸ ਦਾ ਅਰਥ ਲਿਖਿਆ ਹੈ ਕਿ- ਮਾਂ (ਮੈਨੂੰ) ਸ (ਉਹ) ਜਿਸ ਨੂੰ ਮੈਂ ਖਾਂਦਾ ਹਾਂ, ਉਹੀ ਮੈਨੂੰ ਕਿਸੇ ਵੇਲੇ ਖਾਵੇਗਾ.#ਪੁਰਾਣੇ ਸਮੇਂ ਮਾਂਸ ਬਿਨਾਂ ਸੰਕੋਚ ਖਾਧਾ ਜਾਂਦਾ ਸੀ ਅਤੇ ਸ਼੍ਰਾੱਧ ਆਦਿ ਕਰਮਾਂ ਵਿੱਚ ਵਰਤੀਦਾ ਸੀ. ਦੇਖੋ, ਵਿਸਨੁਪੁਰਾਣ ਅੰਸ਼ ੩, ਅਃ ੧੬, ਵਸ਼ਿਸ੍ਟ ਸਿਮ੍ਰਿਤਿ ਅਃ ੪, ਮਨੁ ਸਿਮ੍ਰਿਤ ਅਃ ੩, ਸ਼ਲੋਕ ੨੬੮ ਤੋਂ ੨੭੧ ਅਤੇ ਗੋਘਨ.#ਯਜੁਰਵੇਦ ਦੀ ਬ੍ਰਿਹਦਾਰਣ੍ਯਕ ਉਪਨਿਸਦ ਵਿੱਚ ਪੁਤ੍ਰਇੱਛਾਵਾਨਾ ਇਸਤ੍ਰੀ ਪੁਰਖ ਨੂੰ ਮਾਸ ਚਾਉਲ ਪਕਾਕੇ ਖਾਣੇ ਦੱਸੇ ਹਨ.¹ ਜੈਮਿਨੀ ਅਸ਼੍ਵਮੇਧ ਵਿੱਚ ਅਨੇਕ ਪ੍ਰਕਾਰ ਦੋ ਮਾਸ ਕ੍ਰਿਸਨ ਜੀ ਨੇ ਜੋ ਖਾਧੇ ਹਨ, ਉਨ੍ਹਾਂ ਦਾ ਵਿਸ੍ਤਾਰ ਨਾਲ ਜਿਕਰ ਕੀਤਾ ਹੈ.² ਮਨੁ ਨੇ ਸ਼੍ਰਾੱਧ ਯੱਗ ਆਦਿ ਵਿੱਚ ਵਿਧਾਨ ਕੀਤੇ ਮਾਸ ਨੂੰ ਨਾ ਖਾਣ ਵਾਲੇ ਲਈ ੨੧. ਜਨਮ ਪਸ਼ੂ ਦੇ ਪ੍ਰਾਪਤ ਹੋਣੇ ਦੱਸੇ ਹਨ.³#ਭਾਰਤ ਵਿੱਚ ਮਾਸ ਦਾ ਤ੍ਯਾਗ ਬੁੱਧਧਰਮ ਦੇ ਪ੍ਰਚਾਰ ਤੋਂ ਹੋਇਆ ਹੈ. ਇਸ ਤੋਂ ਪਹਿਲਾਂ ਹਰੇਕ ਮਤ ਦੇ ਲੋਕ ਮਾਂਸਾਹਾਰੀ ਸਨ.#ਸਿੱਖਧਰਮ ਵਿੱਚ ਮਾਸ ਦਾ ਖਾਣਾ ਹਿੰਦੂ ਧਰਮ- ਸਾਸ਼ਤ੍ਰਾਂ ਵਾਂਙ ਵਿਧਾਨ ਨਹੀਂ, ਅਰ ਨ ਬੌੱਧ ਜੈਨੀਆਂ ਵਾਂਙ ਇਸ ਦਾ ਤ੍ਯਾਗ ਹੈ....