pāvasiपावसि
ਪਾਵੇਗਾ। ੨. ਪ੍ਰਾਪਤ ਕਰਦਾ. "ਜਾਕੈ ਨਾਮਿ ਸੁਨਿਐ ਜਮੁ ਛੋਡੈ, ਤਾਂਕੀ ਸਰਣਿ ਨ ਪਾਵਸਿ ਰੇ." (ਮਾਰੂ ਮਃ ੫)#੩. ਦੇਖੋ, ਪਾਵਸ ੨. "ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ." (ਸ੍ਰੀ ਬੇਣੀ) ਬਰਸਾਤ ਵਿੱਚ ਕਮਲ ਕੁਮਲਾ ਜਾਂਦਾ ਹੈ.
पावेगा। २. प्रापत करदा. "जाकै नामि सुनिऐ जमु छोडै, तांकी सरणि न पावसि रे." (मारू मः ५)#३. देखो, पावस २. "बिखै भई मति पावसि काइआ कमलु कुमलाणा." (स्री बेणी) बरसात विॱच कमल कुमला जांदा है.
ਪ੍ਰ- ਆਪ੍- ਕ੍ਤ. ਵਿ- ਪ੍ਰਾਪ੍ਤ. ਮਿਲਿਆ. ਹਾਸਿਲ. ਪਾਇਆ....
ਜਿਸ ਦੀ. ਜਿਸ ਦੇ. "ਜਾਕੀ ਪ੍ਰੀਤਿ ਸਦਾ ਸੁਖ ਹੋਇ." (ਗਉ ਮਃ ੫) "ਜਾਂਕੇ ਚਾਕਰ ਕਉ ਨਹੀ ਡਾਨ." (ਗਉ ਅਃ ਮਃ ੫) "ਜਾਕੈ ਅੰਤਰਿ ਬਸੈ ਪ੍ਰਭੁ ਆਪਿ" (ਸੁਖਮਨੀ)...
ਦੇਖੋ, ਨਾਮੀ ੩. "ਜੋ ਇਸੁ ਮਾਰੇ ਸੁ ਨਾਮਿ ਸਮਾਹਿ." (ਗਉ ਅਃ ਮਃ ੫) ਵਾਹਗੁਰੂ ਵਿੱਚ ਸਮਾਉਂਦਾ ਹੈ। ੨. ਨਾਮ ਕਰਕੇ. ਨਾਮ ਸੇ. "ਨਾਮਿ ਜਿਸੈ ਕੈ ਊਜਲੀ ਤਿਸੁ ਦਾਸੀ ਗਨੀਆ." (ਆਸਾ ਮਃ ੫) ੩. ਨਾਮ ਵਿੱਚ. "ਨਾਮਿ ਰਤਾ ਸੋਈ ਨਿਰਬਾਣੁ." (ਆਸਾ ਮਃ ੫)...
ਸੰ. ਯਮ. ਮੌਤ ਦਾ ਦੇਵਤਾ. ਧਰਮਰਾਜ."ਜਿਨਿ ਜਮੁ ਕੀਤਾ ਸੋ ਸੇਵੀਐ." (ਵਾਰ ਵਡ ਮਃ ੩)...
ਦੇਖੋ, ਸਰਣ। ੨. ਸੰ. ਸਰਣਿ. ਮਾਰਗ. ਰਸਤਾ. ਡੰਡੀ. ਸੜਕ. ਇਹ ਸ਼ਬਦ ਸ਼ਰਣਿ ਭੀ ਸਹੀ ਹੈ. ੩. ਸੰ. शरनय ਸਰਨ੍ਯ. ਸ਼ਰਣ ਆਏ ਦੀ ਰਖ੍ਯਾ ਕਰਨ ਲਾਇਕ। ੪. ਪ੍ਰਿਥਿਵੀ. ਜ਼ਮੀਨ....
ਪਾਵੇਗਾ। ੨. ਪ੍ਰਾਪਤ ਕਰਦਾ. "ਜਾਕੈ ਨਾਮਿ ਸੁਨਿਐ ਜਮੁ ਛੋਡੈ, ਤਾਂਕੀ ਸਰਣਿ ਨ ਪਾਵਸਿ ਰੇ." (ਮਾਰੂ ਮਃ ੫)#੩. ਦੇਖੋ, ਪਾਵਸ ੨. "ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ." (ਸ੍ਰੀ ਬੇਣੀ) ਬਰਸਾਤ ਵਿੱਚ ਕਮਲ ਕੁਮਲਾ ਜਾਂਦਾ ਹੈ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੰ. ਪਵਸ੍ਤ. ਆਕਾਸ਼ ਅਤੇ ਪ੍ਰਿਥਿਵੀ. "ਤਹ ਪਾਵਸ ਸਿੰਧੁ ਧੂਪ ਨਹੀੰ ਛਹੀਆ." (ਗਉ ਕਬੀਰ) ਓਥੇ ਖ਼ੁਸ਼ਕੀ ਅਤੇ ਤਰੀ (ਅਥਵਾ ਉਚਾਣ ਅਤੇ ਨਿਵਾਣ), ਧੁੱਪ ਅਤੇ ਛਾਂਉਂ ਨਹੀਂ. ਜੋ ਲੋਕ ਪਾਵਸ ਦਾ ਅਰਥ ਇੱਥੇ ਵਰਖਾ ਰੁੱਤ ਕਰਦੇ ਹਨ ਉਹ ਸ਼ਬਦ ਦਾ ਭਾਵ ਨਹੀਂ ਜਾਣਦੇ, ਕਿਉਂਕਿ ਇਸ ਸ਼ਬਦ ਵਿੱਚ ਦੁੰਦ (ਦ੍ਵੰਦ੍ਵੰ) ਪਦਾਰਥ ਗਿਣੇ ਹਨ. ਦੇਖੋ, ਸੁੰਨ ੯। ੨. ਸੰ. प्रावृष- ਪ੍ਰਾਵ੍ਰਿਸ. ਵਰਖਾ (ਸਾਉਣ ਭਾਦੋਂ ਦੀ) ਰੁੱਤ. ਬਰਸਾਤ. "ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ." (ਸ੍ਰੀ ਬੇਣੀ)...
ਸੰ. ਵਿਸਯ. ਸੰਗ੍ਯਾ- ਇੰਦ੍ਰੀਆਂ ਦ੍ਵਾਰਾ ਗ੍ਰਹਣ ਯੋਗ੍ਯ ਸ਼ਬਦ ਸਪਰਸ਼ ਆਦਿ. "ਬਿਖੈਬਿਲਾਸ ਕਹੀਅਤ ਬਹੁਤੇਰੇ." (ਟੋਢੀ ਮਃ ੫) "ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ!" (ਗਉ ਕਬੀਰ) ੨. ਪਦਾਰਥ. ਭੋਗ ਦੀ ਵਸਤੁ. "ਬਿਖੈ ਬਿਖੈ ਕੀ ਬਾਸਨਾ ਤਜੀਅ ਨਹਿ ਜਾਈ." (ਬਿਲਾ ਕਬੀਰ) ੩. ਕ੍ਰਿ. ਵਿ- ਅੰਦਰ. ਭੀਤਰ. ਵਿੱਚ. "ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ." (ਵਿਚਿਤ੍ਰ)...
ਸੰ. ਮੱਤ. ਮਤਵਾਲਾ. "ਮਾਤੰਗ ਮਤਿ ਅਹੰਕਾਰ." (ਸਾਰ ਮਃ ੫) ੨. ਸੰ. ਮਾਤ੍ਰਿ. ਮਾਂ. "ਮਤਿ ਪਿਤ ਭਰਮੈ." (ਕਲਕੀ) ੩. ਸੰ. ਮਮਤ੍ਵ. ਅਹੰਕਾਰ. ਅੰਤਹਕਰਣ ਦਾ ਚੌਥਾ ਭੇਦ. "ਘੜੀਐ ਸੁਰਤਿ ਮਤਿ ਮਨਿ ਬੁਧਿ." (ਜਪੁ) ਦੇਖੋ, ਅੰਤਹਕਰਣ। ੪. ਸੰ. ਮਦ੍ਯ. ਸ਼ਰਾਬ. "ਪੀਵਹੁ ਸੰਤ ਸਦਾ ਮਤਿ ਦੁਰਲਭ." (ਕੇਦਾ ਕਬੀਰ) ੫. ਸੰ. ਮਤਿ. ਬੁੱਧਿ. ਅਕ਼ਲ. "ਮਤਿ ਹੋਦੀ ਹੋਇ ਇਆਣਾ." (ਸ. ਫਰੀਦ) "ਅਬ ਮੈ ਮਹਾਂ ਸੁੱਧ ਮਤਿ ਕਰਕੈ." (ਕਲਕੀ) ੬. ਗ੍ਯਾਨ। ੭. ਇੱਛਾ। ੮. ਸਿਮ੍ਰਿਤਿ. ਯਾਦ. ਚੇਤਾ। ੯. ਭਕ੍ਤਿ. ਭਗਤਿ। ੧੦. ਪ੍ਰਾਰਥਨਾ. ਅਰਦਾਸ। ੧੧. ਪੂਜਨ। ੧੨. ਧ੍ਯਾਨ। ੧੩. ਨਿਸ਼ਚਾ। ੧੪. ਰਾਇ। ੧੫. ਵ੍ਯ- ਪੰਜਾਬੀ ਵਿੱਚ ਮਤ ਦੀ ਥਾਂ ਭੀ ਮਤਿ ਆਉਂਦਾ ਹੈ. ਮਾ. ਨਾ. ਦੇਖੋ, ਮਤ ੧. "ਮਤਿ ਬਸਿ ਪਰਉ ਲੁਹਾਰ ਕੇ." (ਸ. ਕਬੀਰ)...
ਸੰ. ਕਾਯ. ਸੰਗ੍ਯਾ- ਦੇਹ. ਸ਼ਰੀਰ. "ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਊਪਰਿ ਛਾਰੋ." (ਗਉ ਮਃ ੧) "ਜਬ ਲਗੁ ਕਾਲ ਗ੍ਰਸੀ ਨਹਿ ਕਾਂਇਆ." (ਭੈਰ ਕਬੀਰ)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰ. ਵੇਣਿ ਅਤੇ ਵੇਣੀ. ਸੰਗ੍ਯਾ- ਗੁੰਦੇ ਹੋਏ ਕੇਸ਼ ਗੁੱਤ। ੨. ਜਲ ਦਾ ਪ੍ਰਵਾਹ। ੩. ਗੰਗਾ ਯਮੁਨਾ ਅਤੇ ਸਰਸ੍ਵਤੀ ਦਾ ਸੰਗਮ. "ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ." (ਰਾਮ ਬੇਣੀ) ਭਾਵ ਇੜਾ, ਪਿੰਗਲਾ ਅਤੇ ਸੁਖਮਨਾ ਦੇ ਮੇਲ ਤੋਂ ਹੈ। ੪. ਇੱਕ ਭਗਤ, ਜਿਸ ਦੀ ਬਾਣੀ ਗੁਰੂ ਗ੍ਰੰਥਸਾਹਿਬ ਵਿੱਚ ਦੇਖੀ ਜਾਂਦੀ ਹੈ. ਇਸ ਦੇ ਜੀਵਨ ਦਾ ਹਾਲ ਕੁਝ ਮਾਲੂਮ ਨਹੀਂ. "ਭਗਤ ਬੇਣਿ ਗੁਣ ਰਵੈ." (ਸਵੈਯੇ ਮਃ ੧. ਕੇ) "ਬੇਣੀ ਜਾਚੈ ਤੇਰਾ ਨਾਮ." (ਰਾਮ)#ਭਾਈ ਗੁਰਦਾਸ ਜੀ ਨੇ ਬੇਣੀ ਭਗਤ ਦੀ ਕਥਾ ਦਸਵੀਂ ਵਾਰ ਵਿੱਚ ਲਿਖੀ ਹੈ ਕਿ ਉਸ ਦੀ ਲੋੜਾਂ ਪੂਰੀਆਂ ਕਰਨ ਲਈ ਕਰਤਾਰ ਨੇ ਰਾਜਾ ਰੂਪ ਹੋਕੇ ਸਾਰੇ ਪਦਾਰਥ ਦਿੱਤੇ, ਯਥਾ-#ਗੁਰਮੁਖ ਬੇਣੀ ਭਗਤਿ ਕਰ#ਜਾਇ ਇਕਾਂਤ ਬਹੈ ਲਿਵਲਾਵੈ।#ਕਰਮ ਕਰੈ ਅਧਿਆਤਮੀ#ਹੋਰਸੁ ਕਿਸੈ ਨ ਅਜਰ ਲਖਾਵੈ।#ਘਰ ਆਯਾ ਜਾਂ ਪੁੱਛੀਐ#ਰਾਜ ਦੁਆਰ ਗਇਆ ਆਲਾਵੈ।#ਘਰ ਸਭ ਵੱਥੂੰ ਮੰਗੀਅਨ#ਵਲ ਛਲ ਕਰਕੇ ਝੱਤ ਲੰਘਾਵੈ।#ਵੱਡਾ ਸਾਂਗ ਵਰੱਤਦਾ#ਓਹ ਇਕ ਮਨ ਪਰਮੇਸਰ ਧ੍ਯਾਵੈ।#ਪੈਜ ਸਵਾਰੈ ਭਗਤ ਦੀ#ਰਾਜਾ ਹੁਇਕੈ ਘਰ ਚਲ ਆਵੈ।#ਦੇਇ ਦਿਲਾਸਾ ਤੁੱਸਕੈ#ਅਣਗਣਤੀ ਖਰਚੀ ਪਹੁਚਾਵੈ।#ਓਥਹੁੰ ਆਇਆ ਭਗਤ ਪਾਸ#ਹੋਇ ਦਿਆਲ ਹੇਤ ਉਪਜਾਵੈ।#ਭਗਤ ਜਨਾਂ ਜੈਕਾਰ ਕਰਾਵੈ ॥#੫. ਪਿੰਡ ਚੂਹਣੀਆਂ (ਜਿਲਾ ਲਹੌਰ) ਦਾ ਵਸਨੀਕ ਇੱਕ ਪੰਡਿਤ, ਜੋ ਦਿਗਵਿਜਯ ਕਰਦਾ ਫਿਰਦਾ ਸੀ. ਇਹ ਜਦ ਗੋਇੰਦਵਾਲ ਆਇਆ, ਤਦ ਗੁਰੂ ਅਮਰਦਾਸ ਜੀ ਦਾ ਦਰਸ਼ਨ ਕਰਕੇ ਵਿਦ੍ਯਾਭਿਮਾਨ ਛੱਡਕੇ ਗੁਰਸਿੱਖ ਹੋਇਆ. ਮਲਾਰ ਰਾਗ ਵਿੱਚ- "ਇਹੁ ਮਨ ਗਿਰਹੀ ਕਿ ਇਹੁ ਮਨ ਉਦਾਸੀ"- ਸ਼ਬਦ ਕਿਸੇ ਪਰਥਾਇ ਗੁਰੂ ਸਾਹਿਬ ਨੇ ਉਚਾਰਿਆ ਹੈ. ਇਹ ਵਡਾ ਕਰਨੀ ਵਾਲਾ ਪ੍ਰਚਾਰਕ ਹੋਇਆ ਹੈ. ਗੁਰੂ ਸਾਹਿਬ ਨੇ ਇਸ ਨੂੰ ਮੰਜੀ ਬਖ਼ਸ਼ੀ. ਇਸ ਦਾ ਨਾਉਂ ਬੇਣੀਮਾਧੋ ਭੀ ਕਈਆਂ ਨੇ ਲਿਖਿਆ ਹੈ. ਇਸ ਦੀ ਵੰਸ਼ ਵਿੱਚ ਹਰਿਦਯਾਲ ਉੱਤਮ ਕਵੀ ਹੋਇਆ ਹੈ, ਜਿਸ ਨੇ ਸਾਰੁਕਤਾਵਲੀ ਅਤੇ ਵੈਰਾਗਸ਼ਤਕ ਦਾ ਮਨੋਹਰ ਉਲਥਾ ਕੀਤਾ ਹੈ....
ਸੰਗ੍ਯਾ- ਵਰ੍ਸਾ ਰਿਤੁ. ਮੀਂਹ ਦੀ ਰੁੱਤ. ਸਾਉਣ ਭਾਦੋਂ ਦਾ ਮੌਸਮ....
ਸੰ. ਸੰਗ੍ਯਾ- ਕੌਲ ਫੁੱਲ. ਜਲਜ. "ਹਰਿ ਚਰਣਕਮਲ ਮਕਰੰਦ ਲੋਭਿਤ ਮਨੋ." (ਧਨਾ ਮਃ ੧) ੨. ਜਲ। ੩. ਅੱਖ ਦਾ ਡੇਲਾ। ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਇੱਕ ਨਗਣ- .#ਉਦਾਹਰਣ-#ਭਜਨ। ਕਰਨ। ਦੁਖਨ। ਦਰਨ ॥#(ਅ) ਛੱਪਯ ਦਾ ਇੱਕ ਭੇਦ. ਦੇਖੋ, ਗੁਰੁਛੰਦ ਦਿਵਾਕਰ। ੫. ਕਮਲਾ ਦਾ ਸੰਖੇਪ. ਲਕ੍ਸ਼੍ਮੀ (ਲੱਛਮੀ). "ਸਕਲ ਅਨੂਪ ਰੂਪ ਕਮਲ ਬਿਖੈ ਸਮਾਤ." (ਭਾਗੁ ਕ)...