pānchajana, pānchajanya, pānchajana, pānchajanyaपांचजन, पांचजन्य, पांचजन, पांचजन्य
ਸੰਗ੍ਯਾ- ਪੰਚਜਨ ਦੈਤਯ ਦਾ ਸ਼ੰਖ (पाञ्चजन्य). ਭਾਗਵਤ ਅਨੁਸਾਰ ਕ੍ਰਿਸਨ ਜੀ ਦੇ ਗੁਰੂ ਸੰਦੀਪਨਿ ਦੇ ਪੁਤ੍ਰ ਨੂੰ ਪੰਚਜਨ ਦੈਤ ਸਮੁੰਦਰ ਵਿੱਚ ਲੈਗਿਆ ਸੀ. ਸੰਦੀਪਨਿ ਨੇ ਗੁਰੁਦਕ੍ਸ਼ਿਣਾ ਵਿੱਚ ਆਪਣਾ ਪੁਤ੍ਰ ਵਾਪਿਸ ਮੰਗਵਾ ਦੇਣ ਲਈ ਕ੍ਰਿਸਨ ਜੀ ਨੂੰ ਆਖਿਆ. ਇਸ ਪੁਰ ਕ੍ਰਿਸਨ ਜੀ ਨੇ ਸਮੁੰਦਰ ਵਿੱਚ ਜਾਕੇ ਪੰਚਜਨ ਨੂੰ ਮਾਰਕੇ ਉਸ ਦਾ ਸ਼ੰਖ ਅਤੇ ਗੁਰੁਪੁਤ੍ਰ ਲੈ ਆਂਦਾ, ਇਹ ਸ਼ੰਖ ਕ੍ਰਿਸਨ ਜੀ ਨੇ ਜੰਗ ਵਿੱਚ ਵਜਾਇਆ ਕਰਦੇ ਸਨ.#ਵਿਸਨੁਪੁਰਾਣ ਅੰਸ਼ ੫. ਅਃ ੨੧. ਵਿੱਚ ਲਿਖਿਆ ਹੈ ਕਿ ਇਹ ਸ਼ੰਖ ਪੰਚਜਨ ਦੇ ਸ਼ਰੀਰ ਦੇ ਪਿੰਜਰ ਤੋਂ ਬਣਿਆ ਹੈ ਅਰਥਾਤ ਪੰਚਜਨ ਦਾ ਕਰੰਗ ਹੈ.
संग्या- पंचजन दैतय दा शंख (पाञ्चजन्य). भागवत अनुसार क्रिसन जी दे गुरू संदीपनि दे पुत्र नूं पंचजन दैत समुंदर विॱच लैगिआ सी. संदीपनि ने गुरुदक्शिणा विॱच आपणा पुत्र वापिस मंगवा देण लई क्रिसन जी नूं आखिआ. इस पुर क्रिसन जी ने समुंदर विॱच जाके पंचजन नूं मारके उस दा शंख अते गुरुपुत्र लै आंदा, इह शंख क्रिसन जी ने जंग विॱच वजाइआ करदे सन.#विसनुपुराण अंश ५. अः २१. विॱच लिखिआ है कि इह शंख पंचजन दे शरीर दे पिंजर तों बणिआ है अरथात पंचजन दा करंग है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸਾਧੁਜਨ. ਗੁਰਮੁਖ. "ਪੰਚਜਨਾ ਮਿਲਿ ਮੰਗਲ ਗਾਇਆ." (ਗਉ ਮਃ ੫) ੨. ਕਾਮਾਦਿ ਪੰਜ ਵਿਕਾਰ. "ਪੰਚਜਨਾ ਗੁਰਿ ਵਸਿਗਤਿ ਆਣੇ." (ਸਾਰ ਮਃ ੪) ੩. ਸੰ. पञ्चजन. ਪੰਜ ਤੱਤਾਂ ਤੋਂ ਉਪਜਿਆ ਸ਼ਰੀਰ. ਦੇਹ। ੪. ਮਨੁੱਖ. "ਪੰਚਜਨਾ ਸਿਉ ਬਾਤ ਬਤਊਆ." (ਰਾਮ ਨਾਮਦੇਵ) ੫. ਪੁਰਾਣਾਂ ਅਨੁਸਾਰ- ਮਨੁੱਖ, ਗੰਧਰਵ, ਅਪਸਰਾ, ਨਾਗ ਅਤੇ ਪਿਤਰ। ੬. ਨਿਰੁਕ੍ਤ ਅਨੁਸਾਰ- ਗੰਧਰਵ, ਪਿਤਰ, ਦੇਵਤਾ, ਅਸੁਰ ਅਤੇ ਰਾਖਸ। ੭. ਇੱਕ ਦੈਤ, ਜਿਸ ਦੇ ਸ਼ੰਖ ਦਾ ਨਾਮ ਪਾਂਚਜਨ੍ਯ ਹੈ. ਦੇਖੋ, ਪਾਂਚਜਨ੍ਯ. "ਜਨਪੰਚ ਸੁਨਾਮਯ ਸੰਖ ਸੁਭੰ." (ਸਮੁਦ੍ਰਮਥਨ)...
ਸੰ. शङ्ख ਸੰਗ੍ਯਾ- ਸਮੁੰਦਰ ਦਾ ਇੱਕ ਜੀਵ, ਜਿਸ ਦਾ ਖੋਲ ਮੰਦਿਰਾਂ ਵਿੱਚ ਹਿੰਦੂ ਬਿਗਲ ਦੀ ਤਰਾਂ ਵਜਾਉਂਦੇ ਹਨ. "ਸੰਖਨ ਕੀ ਧੁਨਿ ਘੰਟਨ ਕੀ ਕਰ." (ਚੰਡੀ ੧) ਪੁਰਾਣੇ ਸਮੇਂ ਜੰਗ ਵਿੱਚ ਬਿਗਲ ਵਾਂਙ ਸੰਖ ਬਜਾਇਆ ਜਾਂਦਾ ਸੀ. "ਸਿੰਘ ਚੜੀ ਮੁਖ ਸੰਖ ਬਜਾਵਤ." (ਚੰਡੀ ੧) ਸੰਖ ਨੂੰ ਵਿਸਨੁ ਦੇਵਤਾ ਸਦਾ ਆਪਣੇ ਹੱਥ ਰੱਖਦਾ ਹੈ। ੨. ਵਿਸਨੁ ਦੇ ਸੰਖ ਦਾ ਚੰਦਨ ਆਦਿ ਨਾਲ ਬਣਾਇਆ ਵੈਸਨਵ ਦੇ ਸ਼ਰੀਰ ਉੱਤੇ ਚਿੰਨ੍ਹ ਅਥਵਾ ਧਾਤੁ ਨਾਲ ਤਪਾਕੇ ਲਾਇਆ ਛਾਪਾ. "ਸੰਖ ਚਕ੍ਰ ਮਾਲਾ ਤਿਲਕ ਬਿਰਾਜਤ." (ਮਾਰੂ ਨਾਮਦੇਵ)। ੩. ਇੱਕ ਸਰਪ, ਜੋ ਨਾਗਾਂ ਦਾ ਸਰਦਾਰ ਹੈ। ੪. ਇੱਕ ਗਿਣਤੀ. ੧੦੦੦੦੦੦੦੦੦੦੦੦੦। ੫. ਇੱਕ ਰਿਖੀ ਜਿਸ ਦੀ ਲਿਖੀ ਸੰਖ ਸੰਹਿਤਾ ਹੈ. ਇਹ ਲਿਖਿਤ ਰਿਖੀ ਦਾ ਭਾਈ ਅਤੇ ਚੰਪਕ ਪੁਰੀ ਦੇ ਰਾਜਾ ਹੰਸਧ੍ਵਜ ਦਾ ਪੁਰੋਹਿਤ ਸੀ। ੬. ਕਪਾਲ. ਸਿਰ ਦੀ ਹੱਡੀ। ੭. ਇੱਕ ਦੈਤ (ਸੰਖਾਸੁਰ) ਜੋ ਸ਼ੰਖ ਵਿੱਚੋਂ ਜੰਮਿਆ ਸੀ ਅਰ ਵੇਦਾਂ ਨੂੰ ਲੈ ਕੇ ਸਮੁੰਦਰ ਵਿੱਚ ਚਲਾ ਗਿਆ ਸੀ. ਵਿਸਨੁ ਨੇ ਮੱਛ ਅਵਤਾਰ ਧਾਰਕੇ ਸੰਖ ਨੂੰ ਮਾਰਿਆ ਅਤੇ ਵੇਦ ਵਾਪਿਸ ਲਿਆਂਦੇ. "ਸੰਖਾਸੁਰ ਮਾਰੇ ਵੇਦ ਉਧਾਰੇ." (ਮੱਛਾਵ) ਸ਼ਤਪਥ ਵਿੱਚ ਸ਼ੰਖਾ ਨਾਉਂ ਹਯਗ੍ਰੀਵ ਭੀ ਲਿਖਿਆ ਹੈ. ਦੇਖੋ, ਮਤਸ੍ਯ ਅਵਤਾਰ। ੮. ਦੇਖੋ, ਸੰਖ੍ਯ....
ਭਗਵਤ ਨਾਲ ਹੈ ਜਿਸ ਦਾ ਸੰਬੰਧ। ੨. ਪਰਮੇਸ਼ਰ ਦਾ ਭਗਤ. ਕਰਤਾਰ ਦਾ ਉਪਾਸਕ।¹ ੩. ਦੇਖੋ, ਭਾਗਉਤ ੨. "ਜਾਕੈ ਭਾਗਵਤੁ ਲੇਖੀਐ ਅਵਰੁ ਨਹੀ ਪੇਖੀਐ." (ਮਲਾ ਰਵਿਦਾਸ) ੪. ਦੇਖੋ, ਪੁਰਾਣ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. सान्दीपनि ਅਵੰਤਿ ਨਗਰ ਨਿਵਾਸੀ ਸੰਦੀਪਨ ਦਾ ਪੁਤ੍ਰ ਇੱਕ ਵਿਦ੍ਵਾਨ ਰਿਖੀ, ਜੋ ਕਾਸ਼ੀ ਵਿੱਚ ਰਹਿੰਦਾ ਸੀ, ਜਿਸ ਨੇ ਬਲਰਾਮ ਅਤੇ ਕ੍ਰਿਸਨ ਜੀ ਨੂੰ ਸ਼ਸਤ੍ਰ- ਸ਼ਾਸਤ੍ਰ ਵਿਦ੍ਯਾ ਸਿਖਾਈ ਸੀ. "ਗੁਰੁ ਪਾਸ ਸੰਦੀਪਨਿ ਕੇ ਤਬ ਹੀ ਇਨ ਥੋਰਨ ਮੇ ਭਲੇ ਜਾਇ ਖਲੇ." (ਕ੍ਰਿਸਨਾਵ) ਇਸ ਨੂੰ ਗੁਰੁ ਦੱਛਣਾ ਦੇਣ ਦੇ ਬਦਲੇ ਕ੍ਰਿਸਨ ਜੀ ਨੇ ਪੰਚਜਨ ਨੂੰ ਮਾਰਿਆ ਸੀ. ਦੇਖੋ, ਪਾਂਚਜਨ੍ਯ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਦਿੰਦਾ ਹੈ. ਦੇਵਤ. "ਡਾਨ ਦੈਤ ਨਿੰਦਕ ਕਉ ਜਾਮ." (ਭੈਰ ਮਃ ੫) ੨. ਸੰ. ਦੈਤ੍ਯ. ਸੰਗ੍ਯਾ- ਦਿਤਿ ਦੇ ਗਰਭ ਤੋਂ ਕਸ਼੍ਯਪ ਦੀ ਸੰਤਾਨ. "ਦੈਤ ਸੰਘਾਰੇ ਬਿਨ ਭਗਤਿ ਅਭਿਆਸਾ." (ਗਉ ਅਃ ਮਃ ੧) ੩. ਸੰ. ਦਯਿਤ. ਵਿ- ਪ੍ਯਾਰਾ. ਪ੍ਰਿਯ। ੪. ਸੰਗ੍ਯਾ- ਪਤਿ. ਭਰਤਾ....
ਦੇਖੋ, ਸਮੁਦ੍ਰ। ੨. ਖ਼ਾ. ਦੁੱਧ....
ਸੰਗ੍ਯਾ- ਗੁਰੁਭੇਟਾ. ਵਿਦ੍ਯਾ ਅਥਵਾ ਧਰਮਸਿਖ੍ਯਾ ਪਾਕੇ ਗੁਰੂ ਨੂੰ ਅਰਪੀ ਨਕਦੀ ਵਸਤ੍ਰ ਪ੍ਰਿਥਿਵੀ ਮਕਾਨ ਆਦਿ ਵਸਤੂ....
ਦੇਖੋ, ਅਪਨਾ. "ਆਪਣਾ ਚੋਜ ਕਰਿ ਵੇਖੈ ਆਪੇ." (ਵਾਰ ਬਿਹਾ ਮਃ ੪)...
ਫ਼ਾ. [واپِس] ਵਿ- ਹਟਿਆ ਹੋਇਆ. ਲੌਟਿਆ ਹੋਇਆ। ੨. ਕ੍ਰਿ. ਵਿ- ਪਿੱਛੇ....
ਸੰਗ੍ਯਾ- ਇੰਦ੍ਰ. ਦੇਖੋ, ਮਘਵਾ. "ਬਰਖ੍ਯੋ ਸਰ ਬੂੰਦਨ ਜ੍ਯੋਂ ਮੰਗਵਾ." (ਕ੍ਰਿਸਨਾਵ)...
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਦੇਖੋ ਆਖ੍ਯ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸਤਿਗੁਰੂ ਦਾ ਬੇਟਾ. ਸਾਹਿਬਜ਼ਾਦਾ....
ਵਿ- ਲਿਆਂਦਾ. "ਮਜਨੁ ਗੁਰਿ ਆਂਦਾ ਰਾਸੇ."#(ਸੋਰ ਮਃ ੫)...
ਸੰ. यज्ञ ਯਗ੍ਯ. ਸੰਗ੍ਯਾ- ਪੂਜਨ। ੨. ਪ੍ਰਾਰਥਨਾ. ਅਰਦਾਸ। ੩. ਕੁਰਬਾਨੀ. ਬਲਿਦਾਨ. "ਕੀਜੀਐ ਅਬ ਜੱਗ ਕੋ ਆਰੰਭ." (ਗ੍ਯਾਨ)...
ਸੰ. अंस्. ਧਾ- ਵਿਭਾਗ ਕਰਨਾ. ਵੰਡਣਾ. ਹਿੱਸੇ ਕਰਨਾ। ੨. ਸੰ. ਅੰਸ਼. ਸੰਗ੍ਯਾ- ਹ਼ਿੱਸਾ (ਭਾਗ). ੩. ਵੰਸ਼ ਦੀ ਥਾਂ ਭੀ ਅੰਸ ਸ਼ਬਦ ਵਰਤਿਆ ਜਾਂਦਾ ਹੈ, ਯਥਾ- "ਗੁਰੁਅੰਸ।" ੪. ਕਲਾ. ਸੋਲਵਾਂ ਹਿੱਸਾ। ੫. ਦੇਖੋ, ਅੰਸੁ। ੬. ਸੰ. अंस्- ਅੰਸ. ਮੋਢਾ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਸੰ. पिञ्जर. ਵਿ- ਪੀਲਾ. ਜ਼ਰਦ। ੨. ਸੰ. पिञ्जर. ਪੰਜਰ. ਸੰਗ੍ਯਾ- ਪੰਛੀ ਦੇ ਰੱਖਣ ਦਾ ਪਿੰਜਰਾ. "ਤੂੰ ਪਿੰਜਰੁ ਹਉ ਸੂਅਟਾ ਤੋਰ." (ਗਉ ਕਬੀਰ) ੩. ਦੇਹ ਦਾ ਢਾਂਚਾ. ਹੱਡੀਆਂ ਦਾ ਕਰਁਗ Skelton. "ਕਾਗਾ! ਚੂੰਡਿ ਨ ਪਿੰਜਰਾ." (ਸ. ਫਰੀਦ) ੪. ਭਾਵ- ਦੇਹ. ਸ਼ਰੀਰ. "ਜਿਸ ਪਿੰਜਰ ਮੈ ਬਿਰਹਾ ਨਹੀ, ਸੋ ਪਿੰਜਰੁ ਲੈ ਜਾਰਿ." (ਵਾਰ ਸ੍ਰੀ ਮਃ ੨)...
ਸੰ. अर्थात. ਵ੍ਯ- ਯਾਨੀ। ੨. ਦਰ ਹਕ਼ੀਕ਼ਤ. ਸਚ ਮੁਚ. ਅਸਲੋਂ....
ਦੇਖੋ, ਕਰੰਗ....